ਅੰਮ੍ਰਿਤਸਰ, 5 ਜਨਵਰੀ (ਸੁਖਬੀਰ ਸਿੰਘ) 5 ਜਨਵਰੀ ਨੂੰ ਪੰਜਾਬ ਸਿਆਸਤ ਦਾ ਅਖਾੜਾ ਬਨਣ ਜਾ ਰਿਹਾ ਹੈ। ਇਕ ਪਾਸੇ ਸ੍ਰੋਮਣੀ ਅਕਾਲੀ ਦਲ ਬਾਦਲ ਅਟਾਰੀ ਵਿੱਚ ਕੀਤੀ ਜਾਣ ਵਾਲੀ ਨਸ਼ਾ ਵਿਰੋਧੀ ਰੈਲੀ/ਧਰਨਾ ਨੂੰ ਲੈ ਕੇ ਸਰਗਰਮ ਹੋਏ ਹਨ ਅਤੇ ਦੂਜੇ ਪਾਸੇ ਅੱਜ ਜ਼ਿਲਾ ਕਾਂਗਰਸ ਕਮੇਟੀ ਦਿਹਾਤੀ ਦੇ ਦਫਤਰ ਵਿੱਚ ਕਾਂਗਰਸ ਵੱਲੋਂ ਅਕਾਲੀਆਂ ਦੀ ਰੈਲੀ ਨੂੰ ਚੁਣੋਤੀ ਦੀ ਤੌਰ ‘ਤੇ ਲਿਆ ਗਿਆ ਹੈ ਅਤੇ ਵਰਕਰਾਂ ਨੂੰ ਵੱਡੀ ਸੰਖਿਆ ਵਿਚ ਡੀ.ਸੀ. ਦਫਤਰ ਦੇ ਬਾਹਰ ਲਾਏ ਜਾਣ ਵਾਲੇ ਧਰਨੇ ਦੇ ਵਿਚ ਜੋਸ਼ ਖਰੋਸ਼ ਨਾਲ ਪੁੱਜਣ ਲਈ ਕਹਿ ਦਿੱਤਾ ਹੈ।
ਜ਼ਿਲਾ ਕਾਂਗਰਸ ਕਮੇਟੀ ਦਿਹਾਤੀ ਦੇ ਨਵਨਿਯੁੱਕਤ ਅਹੁਦੇਦਾਰਾਂ ਦੀ ਪਲੇਠੀ ਮੀਟਿੰਗ ਦੌਰਾਨ ਜ਼ਿਲਾ ਪ੍ਰਧਾਨ ਗੁਰਜੀਤ ਸਿੰਘ ਔਜਲਾ ਨੇ ਕਿਹਾ ਕਿ ਪੰਜ ਜਨਵਰੀ ਦਾ ਅਕਾਲੀ-ਭਾਜਪਾ ਗਠਜੋੜ ਸਰਕਾਰ ਨੂੰ ਬਰਖਾਸਤ ਕਰਵਾਉਣ ਦਾ ਧਰਨਾ ਉਨ੍ਹਾਂ ਦੀ ਪਹਿਲੀ ਪ੍ਰੀਖਿਆ ਹੈ ਜਿਸ ਦੇ ਵਿਚੋਂ ਪਾਸ ਹੋਣ ਦੇ ਲਈ ਇਕ-ਇਕ ਅਹੁਦੇਦਾਰ ਨੂੰ ਹੁਣ ਤੋਂ ਹੀ ਧਰਨੇ ਨੂੰੂ ਕਾਮਯਾਬ ਕਰਨ ਦੇ ਲਈ ਵਿਉਂਤ ਬਨਾਉਣੀ ਸ਼ੁਰੂ ਕਰ ਦੇਣੀ ਚਾਹੀਦੀ ਹੈ।ਉਨ੍ਹਾਂ ਨੇ ਕਿਹਾ ਕਿ ਇਥੇ ਸਾਡਾ ਕੋਈ ਵੀ ਧੜਾ ਨਹੀਂ ਹੈ ਅਸੀਂ ਸਾਰੇ ਕਾਂਗਰਸ ਦੇ ਸਿਪਾਹੀ ਹਾਂ ਅਤੇ ਸਾਡਾ ਦੁਸ਼ਮਣ ਨੰਬਰ ਇਕ ਸ੍ਰੋਮਣੀ ਅਕਾਲੀ ਦਲ ਅਤੇ ਭਾਜਪਾ ਹੈ, ਜੋ ਪੰਜਾਬ ਨੂੰ ਤਬਾਹ ਕਰਨ ‘ਤੇ ਤੁਲਿਆ ਹੋਇਆ ਹੈ।ਉਨਾਂ ਵਰਕਰਾਂ ਨੂੰ ਸੁਚੇਤ ਕੀਤਾ ਕਿ 5 ਦੇ ਧਰਨੇ ਦੇ ਦੌਰਾਨ ਕੋਈ ਵੀ ਕਾਂਗਰਸੀ ਬਿਨ੍ਹਾਂ ਆਪਣੇ ਸਮਰਥਕਾਂ ਦੇ ਇਥੇ ਨਾ ਆਵੇ ਸਗੋਂ ਉਹ ਟਰੈਕਟਰਾਂ, ਟਰਾਲੀਆਂ ਭਰ ਕੇ ਲਿਆਵੇ ਤਾਂ ਜੋ ਪਤਾ ਲੱਗ ਜਾਵੇ ਕਿ ਹੁਣ ਸਾਰਾ ਪੰਜਾਬ ਅਕਾਲੀ ਦਲ ਦੀ ਸਰਕਾਰ ਨੂੰ ਇਕ ਪਲ ਵੀ ਵੇਖਿਆ ਨਹੀਂ ਚਾਹੁੰਦਾ।
ਇਸ ਸਮੇਂ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਜਨਰਲ ਸਕੱਤਰ ਸੁਖਜਿੰਦਰ ਰਾਜ ਸਿੰਘ ਲਾਲੀ ਮਜੀਠੀਆ, ਸਾਬਕਾ ਵਿਧਾਇਕ ਸਵਿੰਦਰ ਸਿੰਘ ਕੱਥੂਨੰਗਲ, ਮੇਜਰ ਰਾਜਬੀਰ ਸਿੰਘ ਅਜਨਾਲਾ, ਕੁਲਦੀਪ ਸਿੰਘ ਧਾਰੀਵਾਲ, ਉਪ ਪ੍ਰਧਾਨ ਰਮੇਸ਼ ਗੋਪਾਲਪੁਰਾ,ਹਰਜਿੰਦਰ ਸਿੰਘ ਸਾਂਘਣਾ, ਬਲਵਿੰਦਰਪਾਲ ਸ਼ਰਮਾ, ਪਰਮਪ੍ਰੀਤ ਸਿੰਘ ਛੱਜਲਵੱਡੀ, ਜਸਪਾਲ ਸਿੰਘ ਵਰਪਾਲ, ਅਰਵਿੰਦਰ ਸਿੰਘ ਜੈਂਟੀ, ਰਾਜਬੀਰ ਸਿੰਘ ਮੱਦੂਛਾਂਗਾ, ਗੁਰਮੁੱਖ ਸਿੰਘ, ਹਰਬੀਰ ਸਿੰਘ ਬਬਲੂਸਿੰਧੀ, ਹਰਪ੍ਰੀਤ ਸਿੰਘ ਬੂਆਨੰਗਲੀ, ਮਨਪ੍ਰੀਤ ਸਿੰਘ ਭਿੱਟੇਵੱਢ, ਹਰਪਾਲ ਸਿੰਘ ਖਾਨੋਵਾਲ, ਡਾ. ਸੁਰਿੰਦਰ ਸਿੰਘ, ਗੁਰਬਖਸ਼ ਸਿੰਘ ਜਲਾਲਉਸਮਾ, ਹਰਕੇਵਲ ਸਿੰਘ ਦਬੁਰਜੀ, ਲਖਵਿੰਦਰ ਸਿੰਘ ਜਲਾਲਉਸਮਾ, ਬਲਵੰਤ ਸਿੰਘ ਉਦੋਂਨੰਗਲ, ਗੁਰਮੇਜ ਸਿੰਘ, ਸੁਖਦੇਵ ਸਿੰਘ, ਕੰਵਲਜੀਤ ਸਿੰਘ, ਹਰਜਿੰਦਰ ਸਿੰਘ, ਜਸਬੀਰ ਸਿੰਘ ਇੰਬਰਕਲਾਂ, ਨਰਿੰਦਰ ਸਿੰਘ ਮਲਕਪੁਰ, ਸੁਲੱਖਣ ਸਿੰਘ, ਪ੍ਰਵੀਨ ਸਿੰਘ ਕੁਕਰੇਜਾ, ਮਾਸਟਰ ਬਲਵਿੰਦਰ ਸਿੰਘ, ਅਰਜਨ ਸਿੰਘ ਬੋਹੜੂ, ਗੁਰਦਿਆਲ ਸਿੰਘ ਢਿਲੋਂ, ਇੰਦਰਪਾਲ ਸਿੰਘ ਲਾਲੀ, ਪ੍ਰਦੀਪ ਭੁਲਰ, ਸੁਖਵਿੰਦਰ ਢਿਲੋਂ, ਜਗਬੀਰ ਸਿੰਘ ਲਾਲੀ ਤੋਂ ਇਲਾਵਾ ਹੋਰ ਵੀ ਅਹੁਦੇਦਾਰ ਅਤੇ ਕਾਂਗਰਸੀ ਆਗੂ ਹਾਜ਼ਰ ਸਨ।
Check Also
ਐਸ.ਯੂ.ਐਸ ਦੀ ਵਿਦਿਆਰਥਣ ਨੇ ਸਟੇਟ ਲੈਵਲ ‘ਤੇ ਪ੍ਰਾਪਤ ਕੀਤੇ ਸਿਲਵਰ ਮੈਡਲ
ਸੰਗਰੂਰ, 29 ਜੁਲਾਈ (ਜਗਸੀਰ ਲੌਂਗੋਵਾਲ) – ਸ਼ਹੀਦ ਊਧਮ ਸਿੰਘ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਮਹਿਲਾਂ ਚੌਕ ਸੰਸਥਾ …