Friday, May 30, 2025
Breaking News

ਖਾਲਸਾ ਕਾਲਜ ਇੰਜ਼ੀਨੀਅਰਿੰਗ ਨੇ ਫੁਲਕਾਰੀ-ਵੁਮੈਨਜ਼ ਆਫ਼ ਅੰਮਿ੍ਰਤਸਰ ਨਾਲ ਕੀਤਾ ਸਮਝੌਤਾ

ਅੰਮ੍ਰਿਤਸਰ, 30 ਮਈ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਆਫ਼ ਇੰਜ਼ੀਨੀਅਰਿੰਗ ਐਂਡ ਟੈਕਨਾਲੋਜੀ ਰਣਜੀਤ ਐਵੀਨਿਊ ਵਲੋਂ ਫੁਲਕਾਰੀ-ਵੁਮੈਨਜ਼ ਆਫ਼ ਅੰਮ੍ਰਿਤਸਰ ਨਾਲ ਔਰਤਾਂ ਦੇ ਸਸ਼ਕਤੀਕਰਨ ਅਤੇ ਵੱਖ-ਵੱਖ ਸਮਾਜਿਕ ਮੁੱਦਿਆਂ ਸਬੰਧੀ ਫੈਕਲਟੀ, ਸਟਾਫ਼ ਅਤੇ ਵਿਦਿਆਰਥੀਆਂ ਨੂੰ ਸੰਵੇਦਨਸ਼ੀਲ ਬਣਾਉਣ ਦੇ ਮਹੱਤਵ ਤਹਿਤ ਸਮਝੌਤਾ ਪੱਤਰ ’ਤੇ ਦਸਤਖ਼ਤ ਕੀਤੇ ਹਨ।ਇਸ ਸਮਝੌਤੇ ਦਾ ਉਦੇਸ਼ ਵਿੱਦਿਅਕ ਮੌਕਿਆਂ ਨੂੰ ਵਧਾਉਣਾ, ਉੱਦਮਤਾ ਨੂੰ ਉਤਸ਼ਾਹਿਤ ਕਰਨਾ ਅਤੇ ਖੇਤਰ ਦੇ ਅੰਦਰ ਵੱਖ-ਵੱਖ ਸਮਾਜਿਕ-ਆਰਥਿਕ ਪਹਿਲਕਦਮੀਆਂ ਦਾ ਸਮਰਥਨ ਕਰਨਾ ਹੈ।ਇਸ ਸਹਿਮਤੀ ਪੱਤਰ ’ਤੇ ਕਾਲਜ ਡਾਇਰੈਕਟਰ ਡਾ: ਮੰਜ਼ੂ ਬਾਲਾ ਅਤੇ ਫੁਲਕਾਰੀ-ਵੁਮੈਨਜ਼ ਆਫ਼ ਅੰਮ੍ਰਿਤਸਰ ਦੀ ਪ੍ਰਧਾਨ ਸ੍ਰੀਮਤੀ ਸ਼ੀਤਲ ਸੋਹਲ ਨੇ ਦਸਤਖਤ ਕੀਤੇ।
ਡਾਇਰੈਕਟਰ ਡਾ. ਬਾਲਾ ਨੇ ਕਿਹਾ ਕਿ ਇਸ ਸਮਝੌਤੇ ਦਾ ਉਦੇਸ਼ ਨੌਜਵਾਨ ਪੀੜ੍ਹੀ ਨੂੰ ਲਿੰਗ ਸੰਵੇਦਨਸ਼ੀਲਤਾ, ਨਸ਼ੇ, ਸਰਵਾਈਕਲ ਕੈਂਸਰ, ਮਾਨਸਿਕ ਸਿਹਤ ਤੇ ਸਫ਼ਾਈ, ਪੋਸ਼ਣ ਤੇ ਖੁਰਾਕ ਵਿਗਿਆਨ, ਮਾਹਵਾਰੀ ਸਫਾਈ, ਲਿੰਗ ਸਮਾਨਤਾ ਅਤੇ ਹੋਰ ਚੱਲ ਰਹੇ ਵੱਖ-ਵੱਖ ਮਹੱਤਵਪੂਰਨ ਮੁੱਦਿਆਂ ਬਾਰੇ ਜਾਗਰੂਕ ਕਰਨਾ ਸੀ।ਉਨ੍ਹਾਂ ਕਿਹਾ ਕਿ ਇਹ ਸਹਿਯੋਗ ਸਾਡੇ ਭਾਈਚਾਰੇ ’ਚ ਔਰਤਾਂ ਦੇ ਸਸ਼ਕਤੀਕਰਨ ਵੱਲ ਇਕ ਲਾਹੇਵੰਦ ਕਦਮ ਹੈ।
ਡਾ. ਮੰਜ਼ੂ ਬਾਲਾ ਨੇ ਜ਼ੋਰ ਦਿੰਦਿਆਂ ਕਿਹਾ ਕਿ ਫੁਲਕਾਰੀ-ਕੈਨ ਸੋਸਾਇਟੀ ਦੇ ਨਾਲ ਉਕਤ ਭਾਈਵਾਲੀ ਕਾਲਜ ਵਿਖੇ ਸਮਾਜਿਕ ਤੌਰ ’ਤੇ ਜ਼ਿੰਮੇਵਾਰ ਅਤੇ ਜਾਗਰੂਕ ਭਾਈਚਾਰੇ ਨੂੰ ਉਤਸ਼ਾਹਿਤ ਕਰਨ ਲਈ ਉਚਿੱਤ ਕਦਮ ਹੈ।ਉਨ੍ਹਾਂ ਕਿਹਾ ਕਿ ਵਿਦਿਅਕ ਅਤੇ ਇੰਟਰਐਕਟਿਵ ਪ੍ਰੋਗਰਾਮਾਂ ਰਾਹੀਂ ਇਨ੍ਹਾਂ ਮਹੱਤਵਪੂਰਨ ਮੁੱਦਿਆਂ ਨੂੰ ਹੱਲ ਕਰਕੇ ਅਸੀਂ ਆਪਣੇ ਵਿਦਿਆਰਥੀਆਂ ਨੂੰ ਸਮਾਜ ’ਚ ਸਕਾਰਾਤਮਕ ਯੋਗਦਾਨ ਪਾਉਣ ਲਈ ਲੋੜੀਂਦੇ ਗਿਆਨ ਅਤੇ ਸੰਵੇਦਨਸ਼ੀਲਤਾ ਨਾਲ ਲੈਸ ਕਰਨ ਦਾ ਟੀਚਾ ਉਜਾਗਰ ਕਰਦੇ ਹਾਂ।ਇਹ ਸਮਝੌਤਾ ਸੰਪੂਰਨ ਸਿੱਖਿਆ ਅਤੇ ਭਾਈਚਾਰਕ ਵਿਕਾਸ ਪ੍ਰਤੀ ਵਚਨਬੱਧਤਾ ਨੂੰ ਦਰਸਾਉਂਦਾ ਹੈ।
ਇਸ ਮੌਕੇ ਮੀਤ ਪ੍ਰਧਾਨ ਸ੍ਰੀਮਤੀ ਮੀਨਾਕਸ਼ੀ ਖੰਨਾ, ਨੈਸ਼ਨਲ ਹੈਡ ਕਨਕਰ ਕੈਂਸਰ ਸ਼੍ਰੀਮਤੀ ਨਿਧੀ ਸਿੰਧਵਾਨੀ, ਵਿਸ਼ੇਸ਼ ਸਲਾਹਕਾਰ ਫਿਲੈਂਥਰੋਪਿਕ ਵਿੰਗ ਸ੍ਰੀਮਤੀ ਪ੍ਰਿਅੰਕਾ ਗੋਇਲ, ਆਈ. ਕਿਯੂ ਏ.ਸੀ ਕੋਆਰਡੀਨੇਟਰ ਡਾ. ਮਾਲਤੀ ਪੁਰੀ ਅਤੇ ਅਪਲਾਈਡ ਸਾਇੰਸਜ਼ਐਚ.ਓ.ਡੀ ਡਾ. ਰਿਪਿਨ ਕੋਹਲੀ ਹਾਜ਼ਰ ਸਨ।

Check Also

ਗਰੁੱਪ ਕਮਾਂਡਰ ਬ੍ਰਗੇਡੀਅਰ ਕੇ.ਐਸ ਬਾਵਾ ਵਲੋਂ ਕੈਂਪ ਦਾ ਦੌਰਾ

ਅੰਮ੍ਰਿਤਸਰ, 29 ਮਈ (ਪੰਜਾਬ ਪੋਸਟ ਬਿਊਰੋ) – ਬਾਬਾ ਕੁੰਮਾ ਸਿੰਘ ਇੰਜੀਨੀਅਰਿੰਗ ਕਾਲਜ ਸਤਲਾਣੀ ਸਾਹਿਬ ਵਿਖੇ …