Tuesday, September 22, 2026

ਕਸਬਾ ਲੌਂਗੋਵਾਲ ਵਿਖੇ ਅਮਨ ਅਮਾਨ ਨਾਲ ਪਈਆਂ ਵੋਟਾਂ

ਸੰਗਰੂਰ, 1 ਜੂਨ (ਜਗਸੀਰ ਲੌਂਗੋਵਾਲ) – ਇਤਿਹਾਸਕ ਕਸਬਾ ਲੌਂਗੋਵਾਲ ਵਿਖੇ 18ਵੀਂ ਲੋਕ ਸਭਾ ਲਈ ਵੋਟਾਂ ਪਾਉਣ ਦਾ ਕੰਮ ਪੂਰੇ ਅਮਨ ਅਮਾਨ ਨਾਲ ਮੁਕੰਮਲ ਹੋ ਗਿਆ।ਅੱਤ ਦੀ ਪੈ ਰਹੀ ਗਰਮੀ ਕਾਰਨ ਲੋਕਾਂ ਨੇ ਸਵੇਰੇ-ਸਵੇਰੇ ਆਪਣਾ ਮੱਤਦਾਨ ਕੀਤਾ ਅਤੇ ਪੋਲਿੰਗ ਬੂਥਾਂ ਤੇ ਵੋਟਰਾਂ ਦੀ ਭਾਰੀ ਭੀੜ ਦੇਖੀ ਗਈ।ਪ੍ਰਸਾਸ਼ਨ ਵਲੋਂ ਵੋਟਾਂ ਪਾਉਣ ਲਈ ਆਏ ਲੋਕਾਂ ਲਈ ਠੰਡੇ ਮਿੱਠੇ ਜਲ ਦੀਆਂ ਛਬੀਲਾਂ ਅਤੇ ਗਰਮੀ ਤੋਂ ਬਚਾਉਣ ਲਈ ਪੱਖਿਆਂ ਦਾ ਪ੍ਰਬੰਧ ਕੀਤਾ ਹੋਇਆ ਸੀ ਅਤੇ ਸਿਹਤ ਵਿਭਾਗ ਦੀਆਂ ਟੀਮਾਂ ਵੀ ਤਾਇਨਾਤ ਸਨ।ਅੱਜ ਜਿਆਦਾ ਗਰਮੀ ਕਾਰਨ ਦੁਪਹਿਰ ਸਮੇਂ ਵੋਟਾਂ ਪੈਣੀਆਂ ਬਹੁਤ ਜਿਆਦਾ ਘੱਟ ਜਾਣ ਕਰਕੇ ਪੋਲਿੰਗ ਬੂਥ ਸੁੰਨਸਾਨ ਹੋ ਗਏ।ਸ਼ਾਮ ਸਮੇਂ ਜਦ ਗਰਮੀ ਦਾ ਪ੍ਰਕੋਪ ਘੱਟ ਹੋਇਆ ਤਾਂ ਦੁਬਾਰਾ ਫਿਰ ਤੋਂ ਪੋਲਿੰਗ ਬੂਥਾਂ ਅੱਗੇ ਵੋਟਰਾਂ ਦੀਆਂ ਲੰਮੀਆਂ ਲਾਈਨਾਂ ਲੱਗ ਗਈਆਂ।

Check Also

ਨਗਰ ਨਿਗਮ ਵੱਲੋਂ ਝਬਾਲ ਰੋਡ ’ਤੇ ਨਾਜਾਇਜ਼ ਕਲੋਨੀ ਖਿਲਾਫ਼ ਡੇਮੋਲੀਸ਼ਨ ਕਾਰਵਾਈ

ਅੰਮ੍ਰਿਤਸਰ, 18 ਸਤੰਬਰ (ਜਗਦੀਪ ਸਿੰਘ) – ਸ਼ਹਿਰ ਵਿੱਚ ਨਾਜਾਇਜ਼ ਉਸਾਰੀ ਅਤੇ ਗੈਰ-ਅਧਿਕਾਰਤ ਕਲੋਨੀਆਂ ਖਿਲਾਫ਼ ਚਲਾਈ …