ਸੰਗਰੂਰ, 3 ਜੂਨ (ਜਗਸੀਰ ਲੌਂਗੋਵਾਲ) – ਭਾਰਤ ਵਿਕਾਸ ਪ੍ਰੀਸ਼ਦ (ਐਸ.ਯ.ਐਸ) ਸੁਨਾਮ ਦੀ ਸਾਲ 2024-25 ਦੀ ਟੀਮ ਦਾ ਤਾਜਪੋਸ਼ੀ ਸਮਾਗਮ ‘ਭਾਗਿਆ’
ਚਿਰੰਜੀ ਸ਼ਾਹ ਕਮਿਊਨਿਟੀ ਹਾਲ ਵਿੱਚ ਆਯੋਜਿਤ ਕੀਤਾ ਗਿਆ।ਪ੍ਰੀਸ਼ਦ ਦੇ ਮੌਜ਼ੂਦਾ ਪ੍ਰਧਾਨ ਭੂਸ਼ਣ ਕਾਂਸਲ, ਸੈਕਟਰੀ ਰਾਕੇਸ਼ ਕੁਮਾਰ ਅਤੇ ਕੈਸ਼ੀਅਰ ਸੰਜੀਵ ਜ਼ਿੰਦਲ ਨੇ ਅਪਣਾ ਕਾਰਜਭਾਰ ਨਵੇਂ ਬਣੇ ਪ੍ਰਧਾਨ ਪ੍ਰਿੰਸੀਪਲ ਅਨਿਲ ਜੈਨ, ਜਨਰਲ ਸਕੱਤਰ ਜਤਿੰਦਰ ਜੈਨ (ਮੀਡੀਆ ਕੋਆਰਡੀਨੇਟਰ ਕੈਬਿਨਟ ਮੰਤਰੀ ਅਮਨ ਅਰੋੜਾ), ਸਕੱਤਰ ਰਾਕੇਸ਼ ਕੁਮਾਰ ਵਿੱਤ ਸਕੱਤਰ ਪ੍ਰਿੰਸੀਪਲ ਦਿਨੇਸ਼ ਕੁਮਾਰ ਅਤੇ ਸਯੁੰਕਤ ਵਿੱਤ ਸਕੱਤਰ ਸੰਜੀਵ ਕੁਮਾਰ ਦੇ ਸਪੁਰਦ ਕੀਤਾ।ਨਵੀਂ ਬਣੀ ਟੀਮ ਨੇ ਅਪਣੇ ਅਹੁੱਦੇ ਦੀ ਸਹੁੰ ਚੱਕਣ ਮਗਰੋਂ ਜਿੰਮੇਵਾਰੀ ਸੰਭਾਲੀ।ਸੰਸਥਾ ਦੀ ਪਰੰਪਰਾ ਅਨੁਸਾਰ ਜਯੋਤੀ ਜਗਾਉਣ ਤੇ ਵੰਦੇ ਮਾਤਰਮ ਨਾਲ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ ਗਈ।ਪ੍ਰੀਸ਼ਦ ਦੇ ਸੂਬਾ ਸਲਾਹਕਾਰ ਗੋਪਾਲ ਸ਼ਰਮਾ, ਸੂਬਾ ਸਕੱਤਰ ਜੀਤ ਗੋਗੀਆ ਤੇ ਜਿਲਾ ਕੋਆਰਡੀਨੇਟਰ ਅਮਰਜੀਤ ਕੁਮਾਰ ਨੇ ਮੁੱਖ ਮਹਿਮਾਨਾਂ ਵਜੋਂ ਅਪਣੀ ਹਾਜ਼ਰੀ ਲਵਾਈ।ਤੰਬੋਲਾ, ਅੰਤਾਕਸ਼ਰੀ, ਭਜਨ, ਹਿੰਦੀ ਗੀਤ ਤੇ ਕਵਿਤਾ ਪ੍ਰੋਗਰਾਮ ਦੇ ਮੁੱਖ ਆਕਰਸ਼ਣ ਰਹੇ।
ਪ੍ਰੀਸ਼ਦ ਪਰਿਵਾਰ ਵਿੱਚ ਸੀਮਾ ਰਾਣੀ ਜਿਲ੍ਹਾ ਪ੍ਰਧਾਨ ਵੀ.ਜੇ.ਪੀ, ਮਮਤਾ ਰਾਣੀ, ਅਨਿਰੁਧ ਵਸ਼ਿਸ਼ਟ, ਅਸ਼ੋਕ ਗੋਇਲ ਐਮ.ਡੀ ਓਕਾਂਰ ਕਾਲਜ, ਸੰਜੀਵ ਕੁਮਾਰ, ਗਿਆਨ ਚੰਦ ਫੀਡ ਫੈਕਟਰੀ, ਰਜਨੀਸ਼ ਗੋਇਲ ਰਿੰਕੂ, ਜੈਦੀਪ ਗੋਇਲ ਜਵੈਲਰਜ਼ ਨੂੰ ਨਵੇਂ ਮੈਂਬਰ ਵਜੋਂ ਸ਼ਾਮਲ ਕੀਤਾ ਗਿਆ।
ਇਸ ਮੌਕੇ ਸੰਜੀਵ ਕੁਮਾਰ, ਸਾਹਿਲ ਬਾਂਸਲ, ਅਨਿਲ ਜੈਨ, ਭੂਸ਼ਣ ਕਾਂਸਲ, ਸੁਰੇਸ਼ ਕੁਮਾਰ, ਵੇਦ ਕਪੂਰ, ਵਿਨੋਦ ਗੁਪਤਾ, ਰਾਕੇਸ਼ ਕੁਮਾਰ, ਅਮਿਤ ਡੋਗਰਾ, ਮੁਕੇਸ਼ ਗੋਇਲ, ਰਾਜੇਸ਼ ਕੁਮਾਰ, ਗੋਪਾਲ ਸ਼ਰਮਾ, ਅਵਿਨਾਸ਼ ਰਾਣਾ, ਵਿਕਰਮ ਸ਼ਰਮਾ, ਕਮਲ ਗਰਗ, ਵਿਕਰਮ ਗਰਗ, ਪੁਨੀਤ ਗੋਇਲ, ਬਲਵਿੰਦਰ ਭਾਰਦਵਾਜ, ਅਸ਼ਵਨੀ ਜੈਨ, ਅਨਿਰੁਧ ਵਸ਼ਿਸ਼ਟ, ਪ੍ਰਭਾਤ ਜਿੰਦਲ, ਜਗਦੀਪ ਭਾਰਦਵਾਜ, ਨਰਿੰਦਰ ਪਾਲ, ਧੀਰਜ ਕੁਮਾਰ, ਡਾ: ਮਨੋਜ ਕੁਮਾਰ, ਰਿੰਕੂ ਗਰਗ, ਗੌਰਵ, ਨਿਜਮ ਬਾਂਸਲ, ਮਨੋਜ ਕੁਮਾਰ, ਸੰਦੀਪ ਗੋਇਲ, ਸੀ.ਏ ਰਾਕੇਸ਼ ਬਾਂਸਲ, ਅਨਿਲ ਮੋਦੀ, ਗਿਆਨ ਚੰਦ, ਰਜਿੰਦਰ ਕੁਮਾਰ, ਸੁਖਜਿੰਦਰ ਸਿੰਘ ਭੱਟੀ, ਨਰਿੰਦਰ, ਹਰੀਸ਼ ਸ਼ਰਮਾ, ਹਰੀਸ਼ ਗੋਇਲ, ਰਾਜ ਕੁਮਾਰ, ਯਾਦਵਿੰਦਰ ਨਿਰਮਾਣ, ਬਲਵਿੰਦਰ ਬਾਂਸਲ, ਲੀਲ ਕੁਮਾਰ ਮਿੱਤਲ, ਮੁਕੇਸ਼ ਕਾਂਸਲ, ਪਵਨ ਕੇਪਟੀ, ਪਰਵੀਨ ਗਰਗ, ਪ੍ਰੇਮ ਚੰਦ ਸਿੰਗਲਾ, ਰਾਜਨ ਸਿੰਗਲਾ ਤੇ ਨਰਿੰਦਰਜੀਤ ਮੌਜ਼ੂਦ ਸਨ।
Check Also
ਸਿਹਤ ਵਿਭਾਗ ਵੱਲੋਂ ਵਿਸ਼ਵ ਖ਼ੂਨਦਾਨ ਦਿਹਾੜੇ ਨੂੰ ਸਮਰਪਿਤ ਜਾਗਰੂਕਤਾ ਮੁਹਿੰਮ ਦਾ ਆਯੋਜਨ
ਅੰਮ੍ਰਿਤਸਰ, 17 ਜੂਨ (ਜਗਦੀਪ ਸਿੰਘ) – ਵਿਸ਼ਵ ਖ਼ੂਨਦਾਨ ਦਿਹਾੜੇ `ਤੇ ਸਿਹਤ ਵਿਭਾਗ ਵੱਲੋਂ ਸਵੈਇੱਛਕ ਖ਼ੂਨਦਾਨ …
Punjab Post Daily Online Newspaper & Print Media