ਅੰਮ੍ਰਿਤਸਰ, 14 ਜੂਨ (ਜਗਦੀਪ ਸਿੰਘ) – ਕਮਿਸ਼ਨਰ ਨਗਰ ਨਿਗਮ ਹਰਪ੍ਰੀਤ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਵਧੀਕ ਨਿਗਮ ਕਮਿਸ਼ਨਰ ਸੁਰਿੰਦਰ ਸਿੰਘ ਵਲੋਂ ਅੱਜ ਪ੍ਰਾਪਰਟੀ ਟੈਕਸ ਵਿਭਾਗ ਦੀ ਮੀਟਿੰਗ ਕੀਤੀ ਗਈ।ਜਿਸ ਵਿੱਚ ਸਹਾਇਕ ਕਮਿਸ਼ਨਰ ਵਿਸ਼ਾਲ ਵਧਾਵਨ, ਸੁਪਰਡੈਂਟ ਪ੍ਰਾਪਰਟੀ ਟੈਕਸ ਦਵਿੰਦਰ ਸਿੰਘ ਬੱਬਰ, ਜਸਵਿੰਦਰ ਸਿੰਘ, ਹਰਬੰਸ ਲਾਲ, ਪਰਦੀਪ ਕੁਮਾਰ, ਧਰਮਿੰਦਰਜੀਤ ਸਿੰਘ ਅਤੇ ਸਮੂਹ ਇੰਸਪੈਕਟਰ ਹਾਜ਼ਰ ਸਨ।ਮੀਟਿੰਗ ਦਾ ਮੁੱਖ ਏਜੰਡਾ ਪ੍ਰਾਪਰਟੀ ਟੈਕਸ ਦੀ ਵਸੂਲੀ ਵਿੱਚ ਸੁਧਾਰ ਕਰਨਾ ਸੀ।ਵਧੀਕ ਕਮਿਸ਼ਨਰ ਨੇ ਰਿਕਵਰੀ ਸਟਾਫ਼ ਨੂੰ ਹਦਾਇਤਾਂ ਜਾਰੀ ਕੀਤੀਆਂ ਕਿ ਵਿੱਤੀ ਸਾਲ 2024-25 ਦੀ ਸ਼ੁਰੂਆਤ ਦੌਰਾਨ ਪਾਰਲੀਮੈਂਟ ਚੋਣਾਂ 2024 ਹੋਣ ਕਾਰਨ ਪ੍ਰਾਪਰਟੀ ਟੈਕਸ ਅਤੇ ਇਸ ਦੇ ਏਰੀਆ ਦੀ ਵਸੂਲੀ ਵਿੱਚ ਰੁਕਾਵਟ ਆਈ ਹੈ, ਕਿਉਂਕਿ ਸਟਾਫ਼ ਚੋਣ ਡਿਊਟੀਆਂ ਵਿੱਚ ਰੁੱਝਿਆ ਹੋਇਆ ਸੀ।ਹੁਣ ਚੋਣਾਂ ਖਤਮ ਹੋ ਚੁੱਕੀਆਂ ਹਨ ਅਤੇ ਸਟਾਫ ਨੂੰ ਚਾਲੂ ਮਾਲੀ ਸਾਲ ਦੀ ਰਿਕਵਰੀ ਦੇ ਨਾਲ-ਨਾਲ ਪਿੱਛਲੇ ਸਾਲਾਂ ਦੇ ਪ੍ਰਾਪਰਟੀ ਟੈਕਸ ਦੇ ਡਿਫਾਲਟਰਾਂ ਦੀ ਸ਼ਨਾਖਤ ਕਰਨ `ਤੇ ਵੀ ਧਿਆਨ ਦੇਣਾ ਚਾਹੀਦਾ ਹੈ ਤਾਂ ਜੋ ਉਨ੍ਹਾਂ ਖਿਲਾਫ ਕਾਰਵਾਈ ਦੀ ਯੋਜਨਾ ਬਣਾਈ ਜਾ ਸਕੇ।ਵਧੀਕ ਕਮਿਸ਼ਨਰ ਨੇ ਰਿਕਵਰੀ ਸਟਾਫ਼ ਲਈ ਮਹੀਨਾਵਾਰ ਟੀਚਾ ਮਿਥਣ ਦੇ ਵੀ ਨਿਰਦੇਸ਼ ਦਿੱਤੇ ਤਾਂ ਜੋ ਚਾਲੂ ਮਾਲੀ ਸਾਲ ਲਈ ਨਿਰਧਾਰਤ ਕੀਤੇ ਬਜ਼ਟ ਨੂੰ ਪੂਰਾ ਕੀਤਾ ਜਾ ਸਕੇ।ਇਸੇ ਦੌਰਾਨ ਰਿਕਵਰੀ ਸਟਾਫ਼ ਨੇ ਭਰੋਸਾ ਦਿੱਤਾ ਕਿ ਉਹ ਰਿਕਵਰੀ ਵਿੱਚ ਸੁਧਾਰ ਲਈ ਹਰ ਸੰਭਵ ਯਤਨ ਕਰਨਗੇ ਅਤੇ ੇ ਸਾਰੇ ਟੀਚਿਆਂ ਨੂੰ ਪੂਰਾ ਕਰਨਗੇ।
Check Also
ਸਰਕਾਰੀ ਹਾਈ ਸਕੂਲ ਕਾਕੜਾ ਵਿਦਿਆਰਥੀਆਂ ਦੇ ਰੂਬਰੂ ਹੋਏ ਡਾ. ਇਕਬਾਲ ਸਿੰਘ ਸਕਰੌਦੀ
ਸੰਗਰੂਰ, 22 ਜਨਵਰੀ (ਜਗਸੀਰ ਲੌਂਗੋਵਾਲ) -ਸਰਕਾਰੀ ਹਾਈ ਸਕੂਲ਼ ਕਾਕੜਾ (ਸੰਗਰੂਰ) ਦੇ ਮੁੱਖ ਅਧਿਆਪਕ ਸ੍ਰੀਮਤੀ ਪੰਕਜ਼ …