Monday, July 1, 2024

ਜਸਪਾਲ ਸਿੰਘ ਬੇਦੀ ਆਲ ਇੰਡੀਆ ਕਸਤਰੀਆ ਟਾਂਕ ਪ੍ਰਤੀਨਿਧੀ ਸਭਾ ਦੇ ਸਰਕਲ ਪ੍ਰਧਾਨ ਨਿਯੁੱਕਤ

ਸੰਗਰੂਰ, 27 ਜੂਨ (ਜਗਸੀਰ ਲੌਂਗੋਵਾਲ) – ਆਲ ਇੰਡੀਆ ਕਸ਼ੱਤਰੀਆ ਟਾਂਕ ਪ੍ਰਤੀਨਿਧੀ ਸਭਾ ਦੇ ਕੌਮੀ ਪ੍ਰਧਾਨ ਸਤਨਾਮ ਸਿੰਘ ਦਮਦਮੀ ਵਲੋਂ ਉੱਘੇ ਸਮਾਜ ਸੇਵੀ ਜਸਪਾਲ ਸਿੰਘ ਬੇਦੀ ਸੰਗਰੂਰ ਨੂੰ ਆਲ ਇੰਡੀਆ ਕਸ਼ੱਤਰੀਆ ਟਾਂਕ ਪ੍ਰਤੀਨਿਧੀ ਸਭਾ ਦਾ ਸਰਕਲ ਪ੍ਰਧਾਨ ਬਣਾਇਆ ਗਿਆ।ਸਰਕਲ ਪ੍ਰਧਾਨ ਬਣਾਏ ਜਾਣ ‘ਤੇ ਉਘੇ ਸਮਾਜ ਸੇਵੀ ਅਤੇ ਸਾਬਕਾ ਸਰਪੰਚ ਪਾਲੀ ਸਿੰਘ ਕਮਲ ਹੋਰਾਂ ਨੇ ਬੇਦੀ ਨੂੰ ਮੁਬਾਰਕਾਂ ਦਿੱਤੀਆਂ ਅਤੇ ਪ੍ਰਧਾਨ ਸਤਨਾਮ ਸਿੰਘ ਦਮਦਮੀ ਅਤੇ ਉਹਨਾਂ ਦੀ ਸਮੁੱਚੀ ਟੀਮ ਦਾ ਧੰਨਵਾਦ ਕੀਤਾ। ਪ੍ਰਧਾਨ ਸਤਨਾਮ ਸਿੰਘ ਦਮਦਮੀ ਤੋਂ ਇਲਾਵਾ ਬੱਗਾ ਸਿੰਘ, ਪਾਲੀ ਸਿੰਘ ਕਮਲ ਸਾਬਕਾ ਸਰਪੰਚ ਗਰਾਮ ਪੰਚਾਇਤ ਪਿੰਡ ਉਭਾਵਾਲ, ਬਰਿੰਦਰ ਸਿੰਘ ਬੇਦੀ ਸਹਾਇਕ ਮੈਨੇਜਰ ਪੰਜਾਬ ਨੈਸ਼ਨਲ ਬੈਂਕ ਡੇਹਲੋਂ, ਜਸਪ੍ਰੀਤ ਕੌਰ ਬੇਦੀ, ਬੂਟਾ ਸਿੰਘ ਕੋਟ ਈਸੇ ਖਾਂ, ਬਿਕਰਮ ਸਿੰਘ ਔਲਖ ਬਿਜਲੀ ਬੋਰਡ ਭਾਦਸੋਂ, ਜਸਵੀਰ ਸਿੰਘ ਬੇਦੀ, ਅਕਾਲੀ ਪ੍ਰਧਾਨ ਸੁਖਦੇਵ ਸਿੰਘ ਰਤਨ, ਮਲਕੀਤ ਸਿੰਘ ਸੱਗੂ, ਮਾਸਟਰ ਰਜਿੰਦਰ ਸਿੰਘ ਤੱਗੜ, ਜਸਵਿੰਦਰ ਸਿੰਘ ਖਿਲਰੀਆਂ, ਰੁਪਿੰਦਰ ਸਿੰਘ ਤੱਗੜ, ਗੋਵਿੰਦਰ ਸਿੰਘ ਜੱਸਲ, ਰਣਜੀਤ ਸਿੰਘ ਚੰਗਾਲ, ਦਰਸ਼ਨ ਸਿੰਘ ਰਤਨ, ਬਲਦੇਵ ਸਿੰਘ ਰਤਨ, ਮਲਕੀਤ ਸਿੰਘ ਅਤੇ ਮੇਜਰ ਸਿੰਘ ਸਿੱਧੂ ਹੁਰਾਂ ਨੇ ਆਯੋਜਿਤ ਸਮਾਗਮ ਵਿੱਚ ਆਪਣੀ ਹਾਜ਼ਰੀ ਲਗਵਾ ਕੇ ਵਧਾਈਆਂ ਦਿੱਤੀਆਂ।ਉਨਾਂ ਦੀ ਛੋਟੀ ਨੂੰਹ ਸਿਮਰਪ੍ਰੀਤ ਕੌਰ ਸੁਪਤਨੀ ਸਨੀ ਸਿੰਘ ਬੇਦੀ ਦੇ ਨਰਸਿੰਗ ਕੋਰਸ ਕਰਕੇ ਨਿਊਜ਼ੀਲੈਂਡ ਦਾ ਵੀਜ਼ਾ ਲੱਗਣ ਦੀ ਖੁਸ਼ੀ ਵੀ ਸਾਂਝੀ ਕੀਤੀ ਗਈ।ਜਸਪਾਲ ਸਿੰਘ ਬੇਦੀ ਨੇ ਕਿਹਾ ਕਿ ਜੋ ਜਿੰਮੇਵਾਰੀ ਉਹਨਾਂ ਨੂੰ ਆਲ ਇੰਡੀਆ ਕਸ਼ੱਤਰੀਆ ਟਾਂਕ ਪ੍ਰਤੀਨਿਧੀ ਸਭਾ ਵਲੋਂ ਦਿੱਤੀ ਗਈ ਹੈ।ਉਸ ਨੂੰ ਉਹ ਪੂਰੀ ਮਿਹਨਤ ਅਤੇ ਤਨਦੇਹੀ ਨਾਲ ਨਿਭਾਉਣਗੇ।
ਇਸ ਮੌਕੇ ਸਾਬਕਾ ਸਰਪੰਚ ਪਾਲੀ ਸਿੰਘ ਕਮਲ ਨੇ ਬੇਦੀ ਪਰਿਵਾਰ ਵਲੋਂ ਆਈਆਂ ਮੋਹਤਵਰ ਸ਼ਖਸ਼ੀਅਤਾਂ ਦਾ ਧੰਨਵਾਦ ਕੀਤਾ ਅਤੇ ਸ਼ੇਅਰ ਸੁਣਾ ਕੇ ਸਰੋਤਿਆਂ ਨੂੰ ਨਿਹਾਲ ਵੀ ਕੀਤਾ।

Check Also

ਰਾਜਸਥਾਨ ਦੇ ਜੋਧਪੁਰ ਵਿਖੇ ਹਾਕੀ ਰੋਲਰ ਸਕੇਟਿੰਗ ‘ਚ ਸੰਗਰੂਰ ਦੇ ਖਿਡਾਰੀਆਂ ਨੇ ਮਾਰੀਆਂ ਮੱਲਾਂ

ਸੰਗਰੂਰ, 30 ਜੂਨ (ਜਗਸੀਰ ਲੌਂਗੋਵਾਲ) – ਰੋਲਰ ਸਕੇਟਿੰਗ ਫੈਡਰੇਸ਼ਨ ਆਫ ਇੰਡੀਆ ਵਲੋਂ 25 ਤੋਂ 27 …