ਅਜਨਾਲਾ, 11 ਜੁਲਾਈ (ਪੰਜਾਬ ਪੋਸਟ ਬਿਊਰੋ) – ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਅੱਜ ਅੰਮ੍ਰਿਤਸਰ ਹਵਾਈ ਅੱਡੇ ਤੋਂ ਅਜਨਾਲੇ ਨੂੰ ਮਿਲਾਉਂਦੀ
ਸੜਕ ਉਪਰ ਭਲਾ ਪਿੰਡ ਵਿਖੇ ਬੂਟੇ ਲਗਾਉਣ ਦੀ ਸ਼ੁਰੂਆਤ ਕਰਦੇ ਹੋਕਾ ਦਿੱਤਾ ਕਿ ਲੋਕ ਵਾਤਾਵਰਨ ਦੀ ਸੰਭਾਲ ਲਈ ਬਰਸਾਤ ਦੇ ਇਸ ਸੀਜ਼ਨ ਵਿੱਚ ਵੱਧ ਤੋਂ ਵੱਧ ਬੂਟੇ ਜਰੂਰ ਲਗਾਉਣ। ਸਕੂਲ ਦੇ ਬਾਹਰ ਬੱਚਿਆਂ ਕੋਲੋਂ ਪੌਦੇ ਲਗਵਾਉਂਦੇ ਹੋਏ ਉਹਨਾਂ ਨੇ ਕਿਹਾ ਕਿ ਅਜਨਾਲਾ ਨੂੰ ਮਿਲਾਉਂਦੀਆਂ ਸਾਰੀਆਂ ਸੜਕਾਂ ਜਿੰਨਾਂ ਵਿੱਚ ਅਜਨਾਲਾ ਅੰਮ੍ਰਿਤਸਰ ਰਮਦਾਸ ਰੋਡ, ਅਜਨਾਲਾ ਫਤਿਹਗੜ੍ਹ ਚੂੜੀਆਂ ਰੋਡ, ਅਜਨਾਲਾ ਤੋਂ ਕੋਰੀਡੋਰ ਨੂੰ ਜਾਂਦੀ ਸੜਕ ਉਪਰ 50 ਹਜਾਰ ਤੋਂ ਵੱਧ ਪੌਦੇ ਲਗਾਏ ਜਾਣਗੇ ਅਤੇ ਇਹਨਾਂ ਦੀ ਸਾਂਭ ਸੰਭਾਲ ਦੀ ਜਿੰਮੇਵਾਰੀ ਵੀ ਸਬੰਧਤ ਵਿਭਾਗਾਂ ਅਤੇ ਅਜਨਾਲਾ ਵਾਸੀਆਂ ਨੂੰ ਦਿੱਤੀ ਜਾਵੇਗੀ ਤਾਂ ਜੋ ਇਹ ਰੁੱਖ ਵੱਡੇ ਹੋ ਕੇ ਵਾਤਾਵਰਨ ਦੀ ਸੰਭਾਲ ਵਿੱਚ ਯੋਗਦਾਨ ਪਾ ਸਕਣ।ਉਹਨਾਂ ਦੱਸਿਆ ਕਿ ਇਸ ਵਾਰ ਅਸੀਂ 50 ਫੀਸਦੀ ਬੂਟੇ ਜੋ ਜਨਤਕ ਥਾਵਾਂ ਉਤੇ ਲਾ ਰਹੇ ਹਾਂ, ਉਨਾਂ ਵਿੱਚ ਫਲਦਾਰ ਬੂਟੇ ਅੰਬ, ਜਾਮਨ, ਅਮਰੂਦ, ਆਵਲਾ ਆਦਿ ਸ਼ਾਮਲ ਹਨ।
ਉਹਨਾਂ ਦੱਸਿਆ ਕਿ ਸੜਕਾਂ ਦੇ ਕਿਨਾਰਿਆਂ ਤੋਂ ਇਲਾਵਾ ਅਜਨਾਲਾ ਹਲਕੇ ਵਿੱਚ ਪੈਂਦੇ ਸਾਰੇ ਸਰਕਾਰੀ ਸਕੂਲਾਂ ਤੇ ਸਰਕਾਰੀ ਇਮਾਰਤਾਂ ਦੇ ਕੰਪਲੈਕਸਾਂ ਵਿੱਚ ਵੀ ਵੱਧ ਤੋਂ ਵੱਧ ਬੂਟੇ ਇਸ ਸੀਜ਼ਨ ਦੌਰਾਨ ਲਗਾਏ ਜਾਣਗੇ।
Check Also
ਪੀ.ਐਮ.ਆਈ.ਡੀ.ਸੀ ਦੀ ਸੀ.ਈ.ਓ ਦੀਪਤੀ ਉਪਲ ਨੇ ਵਿਕਾਸ ਕਾਰਜ਼ਾਂ ਦੀ ਸਮੀਖਿਆ ਕੀਤੀ
ਅੰਮ੍ਰਿਤਸਰ, 25 ਜੁਲਾਈ (ਸੁਖਬੀਰ ਸਿੰਘ) – ਪੰਜਾਬ ਮਿਊਂਸਪਲ ਇਨਫਰਾਸਟਰੱਕਚਰ ਡਿਵੈਲਪਮੈਂਟ ਕੰਪਨੀ ਦੀ ਮੁੱਖ ਕਾਰਜ਼ਕਾਰੀ ਅਧਿਕਾਰੀ …
Punjab Post Daily Online Newspaper & Print Media