Wednesday, June 4, 2025
Breaking News

ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਵਲੋਂ ਵਿਦਿਆਰਥੀ ਕੀਰਤਨ ਦਰਬਾਰ ਦਾ ਆਯੋਜਨ

ਸੰਗਰੂਰ, 14 ਜੁਲਾਈ (ਜਗਸੀਰ ਲੌਂਗੋਵਾਲ) – ਸਥਾਨਕ ਗੁਰਦੁਆਰਾ ਸਾਹਿਬ ਹਰਗੋਬਿੰਦਪੁਰਾ ਵਿਖੇ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਮਾਗਮਾਂ ਦੀ ਲੜੀ ਵਿੱਚ ਵਿਦਿਆਰਥੀ ਕੀਰਤਨ ਦਰਬਾਰ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਸੰਗਰੂਰ ਜ਼ੋਨ ਵਲੋਂ ਬਿਨਾਂ ਮੁਕਾਬਲੇ ਤੋਂ ਕਰਵਾਇਆ ਗਿਆ।ਪ੍ਰਬੰਧਕ ਕਮੇਟੀ, ਇਸਤਰੀ ਸਤਿਸੰਗ ਸਭਾ ਅਤੇ ਹਰਵਿੰਦਰ ਸਿੰਘ ਕੋਹਲੀ, ਹਰਭਜਨ ਸਿੰਘ ਭੱਟੀ, ਸਤਵਿੰਦਰ ਸਿੰਘ ਦੇ ਸਹਿਯੋਗ ਨਾਲ ਅਤੇ ਸਟੱਡੀ ਸਰਕਲ ਦੇ ਡਿਪਟੀ ਚੀਫ਼ ਆਰਗੇਨਾਈਜ਼ਰ ਲਾਭ ਸਿੰਘ, ਸੁਰਿੰਦਰ ਪਾਲ ਸਿੰਘ ਸਿਦਕੀ ਡਿਪਟੀ ਚੀਫ਼ ਸਕੱਤਰ, ਕੁਲਵੰਤ ਸਿੰਘ ਨਾਗਰੀ ਜ਼ੋਨਲ ਸਕੱਤਰ, ਅਜਮੇਰ ਸਿੰਘ ਫਤਿਹਗੜ੍ਹ ਛੰਨਾ ਡਿਪਟੀ ਡਾਇਰੈਕਟਰ, ਗੁਲਜ਼ਾਰ ਸਿੰਘ ਜਥੇਬੰਦਕ ਸਕੱਤਰ, ਜਗਤਾਰ ਸਿੰਘ ਪ੍ਰਧਾਨ ਗੁਰਦੁਆਰਾ ਸਾਹਿਬ, ਹਰਪ੍ਰੀਤ ਸਿੰਘ ਪ੍ਰੀਤ, ਬੀਬੀ ਬਲਵੰਤ ਕੌਰ ਪ੍ਰਧਾਨ ਇਸਤਰੀ ਸਤਿਸੰਗ ਸਭਾ ਦੀ ਦੇਖ-ਰੇਖ ਹੇਠ ਹੋਏ ਇਸ ਸਮਾਗਮ ਵਿੱਚ ਜਿਥੇ ਸੰਗਰੂਰ ਸ਼ਹਿਰ ਦੇ ਸਪਰਿੰਗ ਡੇਲਜ਼ ਪਬਲਿਕ ਸਕੂਲ, ਸਰਵਹਿੱਤਕਾਰੀ ਵਿੱਦਿਆ ਮੰਦਰ, ਆਦਰਸ਼ ਮਾਡਲ ਸਕੂਲ, ਅਕਾਲ ਸੀਨੀਅਰ ਸੈਕੰਡਰੀ ਸਕੂਲ ਮਸਤੂਆਣਾ ਸਾਹਿਬ, ਬਚਪਨ ਇੰਗਲਿਸ਼ ਸਕੂਲ, ਐਗਜ਼ੀਲਮ ਇੰਟਰਨੈਸ਼ਨਲ ਬੱਗੂਆਣਾ, ਲਾ ਫਾਊਂਡੇਸ਼ਨ ਸਕੂਲ, ਜੋਤੀਸਰ ਵਿਦਿਆਲਾ, ਦਿੱਲੀ ਪਬਲਿਕ ਸਕੂਲ ਦੇ ਵਿਦਿਆਰਥੀਆਂ ਨੇ ਭਾਗ ਲਿਆ, ਉਥੇ ਅਕਾਲ ਅਕੈਡਮੀ ਬੇਨੜਾ, ਸਪਤ ਸੁਰ ਸੰਗੀਤ ਅਕੈਡਮੀ ਸੁਨਾਮ, ਸੁਰ ਤਾਲ ਸੰਗੀਤ ਅਕੈਡਮੀ ਸੰਗਰੂਰ, ਸੰਗੀਤ ਅਕੈਡਮੀਆਂ ਚੀਮਾ ਸਾਹਿਬ ਚੱਠੇ ਸੇਖਵਾਂ, ਬੁਗਰਾ ਆਦਿ ਦੇ ਸਿਖਿਆਰਥੀਆਂ ਨੇ ਭਾਗ ਲੈ ਕੇ ਇਸ ਨੂੰ ਵਿਸ਼ਾਲ ਬਣਾ ਦਿੱਤਾ।
ਗੁਰਲੀਨ ਕੌਰ ਅਤੇ ਬੱਚਿਆਂ ਵਲੋਂ ਸੰਗਤਾਂ ਨੂੰ ਮੂਲ ਮੰਤਰ ਅਤੇ ਗੁਰਮੰਤਰ ਗਾਇਨ ਰੂਪ ਵਿੱਚ ਜਪਾਇਆ ਅਤੇ ਸਮਾਗਮ ਦੀ ਆਰੰਭਤਾ ਕੀਤੀ।ਸੁਰਿੰਦਰ ਪਾਲ ਸਿੰਘ ਸਿਦਕੀ ਦੇ ਬਾਖੂਬੀ ਸਟੇਜ਼ ਸੰਚਾਲਨ ਅਧੀਨ ਕੁਲਵੰਤ ਸਿੰਘ ਨਾਗਰੀ ਜ਼ੋਨਲ ਸਕੱਤਰ ਨੇ ਸਵਾਗਤੀ ਸ਼ਬਦ ਕਹੇ ਅਤੇ ਸਟੱਡੀ ਸਰਕਲ ਵਲੋਂ ਬੱਚਿਆਂ ਨੂੰ ਗੁਰਬਾਣੀ ਨਾਲ ਜੋੜਣ ਅਤੇ “ਆਪ ਕੀਰਤਨ ਕਰਨ ਦੀ ਲਹਿਰ” ਅਧੀਨ ਕਰਵਾਏ ਇਸ ਸਮਾਗਮ ਦੇ ਮੰਤਵ ਬਾਰੇ ਦੱਸਿਆ।ਭਾਈ ਬਾਬਕ ਸੰਗੀਤ ਅਕੈਡਮੀ ਚੀਮਾ ਸਾਹਿਬ ਅਤੇ ਅਕਾਲ ਗੁਰਮਤਿ ਸੰਗੀਤ ਵਿਦਿਆਲਾ ਚੀਮਾ ਸਾਹਿਬ ਦੇ ਵਿਦਿਆਰਥੀਆਂ ਨੇ ਭਾਈ ਰਣਜੋਧ ਸਿੰਘ ਦੀ ਅਗਵਾਈ ਵਿੱਚ ਤੰਤੀ ਸਾਜ਼ਾਂ ਦੁਆਰਾ ਨਿਰਧਾਰਿਤ ਰਾਗਾਂ ਵਿੱਚ ਕੀਰਤਨ ਕਰਕੇ ਅਨਹਦ ਮਾਹੌਲ ਸਿਰਜ਼ ਦਿੱਤਾ।ਪ੍ਰਸਿੱਧ ਕਵੀਸ਼ਰ ਲਾਭ ਸਿੰਘ ਝੱਮਟ ਅਤੇ ਕਰਤਾਰ ਸਿੰਘ ਅਤੇ ਕਰਮਜੀਤ ਸਿੰਘ ਡਾਲਰ ਨੇ ਆਪਣੀਆਂ ਰਚਨਾਵਾਂ ਪੇਸ਼ ਕੀਤੀਆਂ।ਭਾਈ ਮੰਗਾ ਸਿੰਘ ਪ੍ਰਚਾਰਕ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਭਾਈ ਕੇਵਲ ਸਿੰਘ ਖਜਾਨਚੀ ਗੁਰਮਤਿ ਪ੍ਰਚਾਰਕ ਗ੍ਰੰਥੀ ਰਾਗੀ ਸਭਾ ਸੰਗਰੂਰ, ਸੁਰਿੰਦਰ ਪਾਲ ਸਿੰਘ ਪੱਪੂ ਪ੍ਧਾਨ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ, ਸੁਖਪਾਲ ਸਿੰਘ ਕੋਆਰਡੀਨੇਟਰ ਸਿੱਖ ਮਿਸ਼ਨਰੀ ਕਾਲਜ ਸੰਗਰੂਰ, ਜਸਪਾਲ ਸਿੰਘ ਖਾਲਸਾ, ਸਤਵਿੰਦਰ ਸਿੰਘ, ਰਾਜਵਿੰਦਰ ਸਿੰਘ ਲੱਕੀ ਪ੍ਰਧਾਨ, ਦਲਵੀਰ ਸਿੰਘ ਬਾਬਾ ਸਰਪ੍ਰਸਤ ਸ੍ਰੀ ਸੁਖਮਨੀ ਸਾਹਿਬ ਸੇਵਾ ਸੁਸਾਇਟੀ, ਅਮਨਦੀਪ ਸਿੰਘ ਰੂਬੀ, ਅਮਨਦੀਪ ਸਿੰਘ ਕੋਹਲੀ ਆਦਿ ਵਿਸ਼ੇਸ਼ ਤੌਰ ‘ਤੇ ਹਾਜ਼ਰ ਹੋਏ।ਭਾਗ ਲੈਣ ਵਾਲੇ ਸਾਰੇ ਕੀਰਤਨੀਆਂ ਨੂੰ ਸਟੇਸ਼ਨਰੀ ਅਤੇ ਤੋਹਫ਼ੇ ਵਜੋਂ ਸ਼ਾਨਦਾਰ ਇਨਾਮ ਦਿੱਤੇ ਗਏ।ਇਹ ਇਨਾਮ ਦੇਣ ਦੀ ਰਸਮ ਹਰਪ੍ਰੀਤ ਸਿੰਘ ਪ੍ਰੀਤ, ਕੁਲਵੀਰ ਸਿੰਘ, ਰਸਵਿੰਦਰ ਸਿੰਘ ਟੁਰਨਾ, ਸੁਖਪਾਲ ਸਿੰਘ ਗਰੇਵਾਲ, ਭਾਈ ਸਤਵਿੰਦਰ ਸਿੰਘ ਭੋਲਾ, ਭਾਈ ਗੁਰਧਿਆਨ ਸਿੰਘ, ਅਜਮੇਰ ਸਿੰਘ, ਗੁਲਜ਼਼ਾਰ ਸਿੰਘ, ਕਰਤਾਰ ਸਿੰਘ, ਗੁਰਲੀਨ ਕੌਰ, ਬਲਵੰਤ ਕੌਰ, ਸੰਤੋਸ਼ ਕੌਰ, ਇੰਦਰਪਾਲ ਕੌਰ, ਵਰਿੰਦਰ ਕੌਰ, ਸਤਿੰਦਰ ਕੌਰ, ਪਰਮਜੀਤ ਕੌਰ, ਮਨਪ੍ਰੀਤ ਕੌਰ, ਹਰਵਿੰਦਰ ਕੌਰ ਅਮਨਦੀਪ ਕੌਰ, ਹਰਕੀਰਤ ਕੌਰ, ਹਰਪ੍ਰੀਤ ਕੌਰ ਫਤਿਹਗੜ੍ਹ ਛੰਨਾ, ਸੁਰਿੰਦਰ ਕੌਰ, ਸਿਮਰਤ ਕੌਰ ਰਾਣਾ ਪੂਨੀਆ, ਬਲਬੀਰ ਕੌਰ, ਰਾਜਿੰਦਰ ਕੌਰ, ਸਵਰਨਜੀਤ ਕੌਰ ਦੇ ਨਾਲ ਦਲਵੀਰ ਸਿੰਘ ਬਾਬਾ, ਰਾਜਵਿੰਦਰ ਸਿੰਘ ਲੱਕੀ, ਗੁਰਿੰਦਰ ਵੀਰ ਸਿੰਘ ਆਦਿ ਨੇ ਨਿਭਾਈ।ਗੁਰੂ ਕੇ ਲੰਗਰ ਅਤੁੱਟ ਵਰਤਾਏ ਗਏ।

Check Also

ਖ਼ਾਲਸਾ ਕਾਲਜ ਗਰਲਜ਼ ਸੀ: ਸੈਕੰ: ਸਕੂਲ ਵਿਖੇ ਵਾਤਾਵਰਣ ਦਿਵਸ ਮਨਾਇਆ ਗਿਆ

ਅੰਮ੍ਰਿਤਸਰ, 4 ਜੂਨ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਗਰਲਜ ਸੀਨੀਅਰ ਸੈਕੰਡਰੀ ਸਕੂਲ ਵਿਖੇ ਸ਼ੁੱਧ …