Monday, September 16, 2024

ਸਹਾਰਾ ਸਿਲਾਈ ਸੈਂਟਰ ਵਿਖੇ ਔਰਤਾਂ ਨੂੰ ਸਿਹਤ ਸੰਭਾਲ ਪ੍ਰਤੀ ਕੀਤਾ ਗਿਆ ਜਾਗਰੂਕ

ਸੰਗਰੂਰ, 14 ਜੁਲਾਈ (ਜਗਸੀਰ ਲੌਂਗੋਵਾਲ) – ਸਿਹਤ ਵਿਭਾਗ ਅਤੇ ਸੀ.ਐਮ.ਓ ਡਾ. ਕਿਰਪਾਲ ਸਿੰਘ ਦੇ ਦਿਸ਼ਾ ਨਿਰਦੇਸ਼ ਤਹਿਤ ਅੱਜ ਸਹਾਰਾ ਫਾਊਂਡੇਸ਼ਨ ਦੇ ਚਾਇਲਡ ਵੈਲਫੇਅਰ ਵਿੰਗ ਦੇ ਡਾਇਰੈਕਟਰ ਮੈਡਮ ਰੂਹੀ ਜੋਸ਼ੀ ਕੌਸ਼ਲ ਵਲੋਂ ਸਹਾਰਾ ਸਿਲਾਈ ਸੈਂਟਰ ਵਿਖੇ ਬੱਚਿਆਂ ਅਤੇ ਔਰਤਾਂ ਨੂੰ ਓ.ਆਰ.ਐਸ ਦੇ ਪੈਕੇਟ ਵੰਡੇ ਗਏ ਅਤੇ ਗਰਮੀ ਅਤੇ ਬਰਸਾਤ ਦੇ ਮੌਸਮ ਵਿੱਚ ਸਿਹਤ ਸੰਭਾਲ ਸਬੰਧੀ ਜਾਗਰੂਕ ਕੀਤਾ ਗਿਆ।ਉਹਨਾਂ ਔਰਤਾਂ ਨੂੰ ਖਾਸ ਤੌਰ ‘ਤੇ ਬੱਚਿਆਂ ਲਈ ਸਿਹਤ ਵਿਭਾਗ ਵਲੋਂ ਚਲਾਏ ਜਾ ਰਹੇ ਟੀਕਾਕਰਨ ਪ੍ਰੋਗਰਾਮਾਂ ਦਾ ਸਮੇਂ ਸਿਰ ਲਾਭ ਉਠਾਉਣ ਅਤੇ ਆਪਣੇ ਬੱਚਿਆਂ ਨੂੰ ਪੂਰੇ ਟੀਕੇ ਲਗਵਾਉਣ ਦੀ ਅਪੀਲ ਕੀਤੀ।ਸਿਲਾਈ ਸੈਂਟਰ ਵਿਖੇ ਔਰਤਾਂ ਦੇ ਕੰਮ ਦੀ ਸ਼ਲਾਘਾ ਕਰਦੇ ਹੋਏ।ਉਹਨਾਂ ਕਿਹਾ ਕਿ ਸਿਲਾਈ ਸਿੱਖ ਰਹੀਆਂ ਔਰਤਾਂ ਵਲੋਂ ਕਪੜੇ ਦੇ ਝੋਲੇ ਤਿਆਰ ਕੀਤੇ ਜਾ ਰਹੇ ਹਨ, ਜੋ ਕਿ ਵਾਤਾਵਰਣ ਨੂੰ ਬਚਾਉਣ ਲਈ ਮੀਲ ਪੱਥਰ ਸਾਬਤ ਹੋ ਸਕਦੇ ਹਨ।
ਇਸ ਮੌਕੇ ਉੱਘੇ ਸਮਾਜ ਸੇਵੀ ਡਾ. ਹਰਪ੍ਰੀਤ ਕੌਰ ਖਾਲਸਾ ਉਚੇਚੇ ਤੌਰ ‘ਤੇ ਸ਼ਾਮਲ ਹੋਏ ਅਤੇ ਉਨ੍ਹਾਂ ਔਰਤਾਂ ਨੂੰ ਆਤਮ ਨਿਰਭਰ ਹੋਣ ਲਈ ਪ੍ਰੇਰਿਤ ਕੀਤਾ।ਮੈਡਮ ਹਰਪ੍ਰੀਤ ਕੌਰ ਤੇ ਕਰਮਜੀਤ ਕੌਰ ਨੇ ਵਾਤਾਵਰਣ ਦੀ ਸੁਰੱਖਿਆ ਨੂੰ ਮੁੱਖ ਰੱਖਦਿਆਂ ਪਲਾਸਟਿਕ ਦੇ ਲਿਫਾਫੇ ਨਾ ਵਰਤਣ ਲਈ ਕਿਹਾ।ਸਿਲਾਈ ਟ੍ਰੇਨਰ ਬਿਮਲਾ ਨੇ ਮਹਿਲਾਵਾਂ ਨੂੰ ਦਿੱਤੀ ਜਾ ਰਹੀ ਟ੍ਰੇਨਿੰਗ ਦਾ ਵੇਰਵਾ ਦਿੱਤਾ।ਗੁਰਮਨ ਜੋਤ ਕੌਰ ਅਤੇ ਜਸ਼ਨਜੋਤ ਕੌਰ ਨੇ ਵਧ ਰਹੀ ਗਰਮੀਆਂ ਵਿੱਚ ਪੰਛੀਆਂ ਲਈ ਵਿੱਚ ਦਾਣਾ-ਪਾਣੀ ਰੱਖਣ ਦੀ ਅਪੀਲ ਕੀਤੀ।

Check Also

ਸ਼ਾਕਸ਼ੀ ਸਾਹਨੀ ਨੇ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਵਜੋਂ ਸੰਭਾਲਿਆ ਅਹੁੱਦਾ

ਸ੍ਰੀ ਦਰਬਾਰ ਸਾਹਿਬ ਅਤੇ ਦੁਰਗਿਆਨਾ ਮੰਦਰ ਵਿਖੇ ਮੱਥਾ ਟੇਕਿਆ ਅੰਮ੍ਰਿਤਸਰ, 16 ਸਤੰਬਰ (ਸੁਖਬੀਰ ਸਿੰਘ) – …