Sunday, April 12, 2026

ਸੀਵਰੇਜ਼ ਪਾਣੀ ਦੀ ਨਿਕਾਸੀ ਲਈ ਨਗਰ ਨਿਗਮ ਨੇ ਲਗਾਈ ਸਾਰੀ ਮਸ਼ੀਨਰੀ – ਹਰਪ੍ਰੀਤ ਸਿੰਘ

ਅੰਮ੍ਰਿਤਸਰ, 16 ਜੁਲਾਈ (ਸੁਖਬੀਰ ਸਿੰਘ) – ਸ਼ਹਿਰ ਦੇ ਸਾਰੇ ਹਿੱਸਿਆਂ ਵਿੱਚ ਮੁੱਖ ਸੀਵਰੇਜ਼ ਸਿਸਟਮ ਲਈ ਆਪਰੇਸ਼ਨ ਅਤੇ ਮੇਨਟੇਨੈਂਸ ਸੈਲ ਦੀ ਸਾਰੀ ਮਸ਼ੀਨਰੀ ਨੂੰ ਚਾਲੂ ਕਰ ਦਿੱਤਾ ਹੈ।ਕਮਿਸ਼ਨਰ ਹਰਪ੍ਰੀਤ ਸਿੰਘ ਨੇ ਜਾਰੀ ਪ੍ਰੈਸ ਬਿਆਨ ਕਰਦਿਆਂ ਦੱਸਿਆ ਹੈ ਕਿ ਨਿਗਮ ਅਧਿਕਆਰੀਆਂ ਨੇ ਉਨ੍ਹਾਂ ਦੱਸਿਆ ਸੀ ਕਿ ਬਰਸਾਤ ਦਾ ਮੌਸਮ ਸ਼ੂਰੂ ਹੋਣ ਤੋਂ ਪਹਿਲਾਂ ਹੀ ਉਨ੍ਹਾਂ ਨੇ ਸੰਚਾਲਨ ਅਤੇ ਰੱਖ-ਰਖਾਅ ਵਿਭਾਗ ਦੇ ਸਾਰੇ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਸਹਾਇਕ ਮਸ਼ੀਨਰੀ ਸਮੇਤ ਅਲਰਟ ਕਰ ਦਿੱਤਾ ਸੀ।ਉਨਾਂ ਕਿਹਾ ਕਿ ਇਹ ਠੀਕ ਹੈ ਕਿ ਜਦੋਂ ਵੀ ਬਰਸਾਤ ਆਉਂਦੀ ਹੈ ਤਾਂ ਸ਼ਹਿਰ ਦੀਆਂ ਸਾਰੀਆਂ ਸੜਕਾਂ ਪਾਣੀ ਨਾਲ ਭਰ ਜਾਂਦੀਆਂ ਹਨ, ਪਰ ਵਿਭਾਗ ਦੇ ਹੋਮਵਰਕ ਕਾਰਨ ਸੜਕਾਂ ਕੁੱਝ ਹੀ ਸਮੇਂ ਵਿੱਚ ਸਾਫ਼ ਹੋ ਜਾਂਦੀਆਂ ਹਨ।ਜਦਕਿ ਨੀਵੇਂ ਇਲਾਕਿਆਂ ਵਿੱਚ ਸੀਵਰੇਜ਼ ਦੀਆਂ ਬਾਲਟੀ ਮਸ਼ੀਨਾਂ ਅਤੇ ਸੁਪਰ ਸੁੱਕਰ ਮਸ਼ੀਨਾਂ ਦਿਨ-ਰਾਤ ਕੰਮ ਕਰ ਰਹੀਆਂ ਹਨ।ਉਨ੍ਹਾਂ ਦੱਸਿਆ ਕਿ ਬਰਸਾਤ ਦੌਰਾਨ ਕਿਸੇ ਵੀ ਹੰਗਾਮੀ ਸਥਿਤੀ ‘ਚ ਕਾਰਜ਼ਕਾਰੀ ਇੰਜੀਨੀਅਰ ਸਵਰਾਜ ਇੰਦਰਪਾਲ ਸਿੰਘ ਅਤੇ ਐਸ.ਪੀ ਸਿੰਘ ਦੀ ਦੇਖ-ਰੇਖ ਹੇਠ ਲਾਹੌਰੀ ਗੇਟ ਅਤੇ ਮਹਾਰਾਜਾ ਰਣਜੀਤ ਸਿੰਘ ਪੈਨੋਰਮਾ ਵਿਖੇ ਦੋ ਕੰਟਰੋਲ ਸੈਂਟਰ ਬਣਾਏ ਗਏ ਹਨ।
ਕਮਿਸ਼ਨਰ ਨੇ ਕਿਹਾ ਕਿ ਖਾਪੜਖੇੜੀ, ਗੌਂਸਾਬਾਦ ਅਤੇ ਚਾਟੀਵਿੰਡ ਦੇ ਸੀਵਰੇਜ਼ ਟਰੀਟਮੈਂਟ ਪਲਾਂਟ 24 ਘੰਟੇ ਕੰਮ ਕਰ ਰਹੇ ਹਨ।ਤੂਫਾਨੀ ਸੀਵਰੇਜ਼ ਦੇ ਤੇਜ਼਼ ਵਹਾਅ ਲਈ ਖਾਪੜਖੇੜੀ ਸੀਵਰੇਜ ਟਰੀਟਮੈਂਟ ਪਲਾਂਟ ਵਿਖੇ ਇੱਕ ਵਿਸ਼ੇਸ਼ ਮੋਟਰ ਵੀ ਲਗਾਈ ਗਈ ਹੈ।ਸਾਰੇ ਅਧਿਕਾਰੀ ਡਿਸਪੋਜ਼ਲ ਪਲਾਂਟਾਂ ਦੇ ਕੰਮ ਦੀ ਨਿਗਰਾਨੀ ਕਰ ਰਹੇ ਹਨ।ਉਨ੍ਹਾਂ ਦੱਸਿਆ ਕਿ ਪੱਛਮੀ ਜ਼ੋਨ ਦੀਆਂ ਮੇਨ ਲਾਈਨਾਂ ਖਾਪੜਖੇੜੀ, ਛੋਟਾ ਹਰੀਪੁਰਾ, ਭੁਟਾਨਪੁਰਾ, ਦਸਮੇਸ਼ ਨਗਰ, ਰਾਮ ਐਵਨਿਊ ਮੀਰਾਂਕੋਟ ਚੌਕ, ਪਲਾਹ ਸਾਹਿਬ ਰੋਡ ਦੇ ਖੇਤਰ ਨੂੰ ਸਾਫ਼ ਕਰ ਦਿੱਤਾ ਗਿਆ ਹੈ, ਜਦਕਿ ਦੱਖਣੀ ਜ਼ੋਨ ਵਿੱਚ ਬਜ਼ਾਰ ਕਹੀਆਂ ਵਾਲਾ, ਮਾਹਣਾ ਸਿੰਘ ਰੋਡ, ਜੱਟਾਂਵਾਲਾ ਬਜ਼ਾਰ, ਦਰਬਾਰ ਸਾਹਿਬ ਬਜਾਰ ਮਾਈ ਸੇਵਾਂ, ਕਟੜਾ ਆਹਲੂਵਾਲੀਆ, ਲੰਗਰ ਹਾਲ, ਅੰਤਰਯਾਮੀ ਕਲੋਨੀ, ਦਿਲਬਾਗ ਨਗਰ, ਨਿਊ ਗੁਰਨਾਮ ਨਗਰ ਸੁਲਤਾਨਵਿੰਡ ਰੋਡ, ਮੁਗਲਾਨੀ ਰੋਡ, ਤਰਨ ਤਾਰਨ ਰੋਡ, ਸ਼ਹੀਦ ਊਧਮ ਸਿੰਘ ਚੌਕ ਅਤੇ ਅਬਾਦੀ ਗੰਡਾ ਸਿੰਘ ਕਲੋਨੀ ਦੀ ਸਫ਼ਾਈ ਕਰਵਾਈ ਗਈ ਹੈ।ਪੂਰਬੀ ਜ਼ੋਨ ਵਿੱਚ ਸ਼ਾਸਤਰੀ ਨਗਰ, ਕਟੜਾ ਬਾਗੀਆਂ, ਕੇਂਦਰੀ ਜ਼ੋਨ ਵਿੱਚ ਫਤਿਹ ਸਿੰਘ ਕਾਲੋਨੀ, ਨਈਆਂਵਾਲਾ ਗੇਟ ਲਾਹੌਰੀ ਗੇਟ ਅਧੀਨ ਪੈਂਦੇ ਖੇਤਰਾਂ ਨੂੰ ਸਾਫ਼ ਕੀਤਾ ਗਿਆ ਹੈ।
ਕਮਿਸ਼ਨਰ ਨੇ ਕਿਹਾ ਕਿ ਨਗਰ ਨਿਗਮ ਅੰਮ੍ਰਿਤਸਰ ਦਾ ਸਿਵਲ ਵਿਭਾਗ ਵੀ ਦਿਨ ਰਾਤ ਕੰਮ ਕਰ ਰਿਹਾ ਹੈ ਤਾਂ ਜੋ ਸੜਕਾਂ ਅਤੇ ਬਾਈ-ਲੇਨਾਂ `ਤੇ ਲੱਗੇ ਗਲੀਆਂ-ਨਾਲੀਆਂ ਦੇ ਚੈਂਬਰਾਂ ਨੂੰ ਸਾਫ਼ ਕੀਤਾ ਜਾ ਸਕੇ।

 

Check Also

ਚੇਅਰਮੈਨ ਰਿੰਟੂ ਨੇ ਉਤਰੀ ਵਿਧਾਨ ਸਭਾ ਹਲਕੇ ‘ਚ ਵਿਕਾਸ ਕਾਰਜ਼ਾਂ ਦਾ ਕੀਤਾ ਉਦਘਾਟਨ

ਅੰਮ੍ਰਿਤਸਰ, 11 ਅਪ੍ਰੈਲ (ਸੁਖਬੀਰ ਸਿੰਘ) – ਵਿਧਾਨ ਸਭਾ ਹਲਕੇ ਅੰਮ੍ਰਿਤਸਰ ਉੱਤਰੀ ਦੇ ਆਮ ਆਦਮੀ ਪਾਰਟੀ …