ਅੰਮ੍ਰਿਤਸਰ, 16 ਜੁਲਾਈ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਸੀਨੀਅਰ ਸੈਕੰਡਰੀ ਸਕੂਲ ਦੇ ਵਿਦਿਆਰਥੀ ਨੇ ਰਾਅ ਪਾਵਰ ਲਿਫਟਿੰਗ ਇੰਡੀਆ ਨਾਂ ਦੀ ਸੰਸਥਾ ਵਲੋਂ ਪਾਵਰ ਲਿਫਟਿੰਗ ਦੇ ਨੈਸ਼ਨਲ ਪਧਰ ਦੇ ਮੁਕਾਬਲੇ ’ਚ ਤਮਗੇ ਹਾਸਲ ਕਰਕੇ ਸਕੂਲ ਅਤੇ ਮਾਤਾ ਪਿਤਾ ਦਾ ਨਾਮ ਰੌਸ਼ਨ ਕੀਤਾ ਹੈ।ਸਕੂਲ ਪ੍ਰਿੰਸੀਪਲ ਡਾ. ਇੰਦਰਜੀਤ ਸਿੰਘ ਗੋਗੋਆਣੀ ਨੇ ਜੇਤੂ ਵਿਦਿਆਰਥੀ ਗੁਰਸੇਵਕ ਸਿੰਘ, ਕੋਚ ਤੇ ਸਕੂਲ ਸਟਾਫ਼ ਨੂੰ ਮੁਬਾਰਕਬਾਦ ਦਿੱਤੀ।ਉਨ੍ਹਾਂ ਖੇਡ ਮੁਖੀ ਰਣਕੀਰਤ ਸਿੰਘ ਸੰਧੂ ਦੀ ਮੌਜ਼ੂਦਗੀ ’ਚ ਦੱਸਿਆ ਕਿ ਰਾਜਸਥਾਨ ਦੇ ਡਾਲਰਾ ਪੱਤਨ ’ਚ ਹੋਏ ਪਾਵਰ ਲਿਫਟਿੰਗ ਮੁਕਾਬਲੇ ’ਚ ਭਾਰਤ ਦੇ ਵੱਖ-ਵੱਖ ਰਾਜਾਂ ਤੋਂ ਆਏ ਖਿਡਾਰੀ ਅਤੇ ਖਿਡਾਰਨਾਂ ਨੇ ਹਿੱਸਾ ਲਿਆ।ਉਨ੍ਹਾ ਕਿਹਾ ਕਿ ਸਕੂਲ ’ਚ 12ਵੀਂ ਕਲਾਸ ’ਚ ਪੜ੍ਹ ਰਹੇ ਗੁਰਸੇਵਕ ਸਿੰਘ ਨੇ ਉਕਤ ਮੁਕਾਬਲੇ ’ਚ ਜੇਤੂ ਰਹਿ ਕੇ ਸਿਲਵਰ ਮੈਡਲ ਹਾਸਲ ਕੀਤੇ ਹਨ।
Check Also
ਖਾਲਸਾ ਕਾਲਜ ਲਾਅ ਵੱਲੋਂ ‘ਸਖਸ਼ੀਅਤ ਵਿਕਾਸ ਅਤੇ ਨਿਖਾਰ’ ਵਰਕਸ਼ਾਪ ਕਰਵਾਈ ਗਈ
ਅੰਮ੍ਰਿਤਸਰ, 14 ਜੂਨ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਆਫ ਲਾਅ ਵਿਖੇ ਵਿਦਿਆਰਥਣਾਂ ਲਈ ਵਿਸਪਰ, …