
ਅੰਮ੍ਰਿਤਸਰ, 5 ਜਨਵਰੀ (ਸੁਖਬੀਰ ਸਿੰਘ) – ਸ਼੍ਰੌਮਣੀ ਅਕਾਲੀ ਦਲ ਵੱਲੋਂ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਵਿਚ ਨਸ਼ਿਆਂ ਵਿਰੁੱਧ ਜਾਗਰੂਕਤਾ ਫੈਲਾਉਣ ਲਈ ਅੰਤਰਰਾਸ਼ਟਰੀ ਸਰਹੱਦ ਤੇ ਅਟਾਰੀ ਵਿਖੇ ਦਿੱਤੇ ਜਾ ਰਹੇ ਧਰਨੇ ਵਿਚ ਅੱਜ ਜ਼ਿਲ੍ਹਾ ਅਕਾਲੀ ਜਥਾ ਅੰਮ੍ਰਿਤਸਰ ਸ਼ਹਿਰੀ ਦੇ ਪ੍ਰਧਾਨ ਉਪਕਾਰ ਸਿੰਘ ਸੰਧੂ ਅਤੇ ਮਾਰਕੀਟ ਕਮੇਟੀ ਅੰਮ੍ਰਿਤਸਰ ਦੇ ਚੇਅਰਮੈਨ ਗੁਰਪ੍ਰੀਤ ਸਿੰਘ ਰੰਧਾਵਾ ਦੀ ਅਗਵਾਈ ਵਿਚ ਅੱਜ ਅਕਾਲੀ ਦਲ ਦੇ ਦਫਤਰ ਤੋਂ ਲਗਭਗ 25 ਬੱਸਾਂ ਅਤੇ 200 ਗੱਡੀਆਂ ਦਾ ਵਿਸ਼ਾਲ ਕਾਫਲਾ ਸ਼ਾਮਿਲ ਹੋਣ ਲਈ ਰਵਾਨਾ ਹੋਇਆ। ਇਸ ਮੌਕੇ ਉੇਪਕਾਰ ਸਿੰਘ ਸੰਧੂ ਅਤੇੇ ਗੁਰਪ੍ਰੀਤ ਸਿੰਘ ਰੰਧਾਵਾ ਨੇ ਕਿਹਾ ਕਿ ਅਕਾਲੀ ਦਲ ਸਿਰਫ ਪਾਕਿਸਤਾਨ ਨਾਲ ਲੱਗਦੀ ਸਰਹੱਦ ਤੇ ਚੌਕਸੀ ਵਧਾਉਣ ਦੀ ਮੰਗ ਕੀਤੀ ਹੈ ਕਿਉਂਕਿ ਸਰਹੱਦ ਪਾਰੋਂ ਪੰਜਾਬ ਰਾਜ ‘ਚ ਲਗਾਤਾਰ ਨਸ਼ਿਆਂ ਦੀ ਸਮੱਗਲਿੰਗ ਹੋ ਰਹੀ ਹੈ। ਇਸ ਮੌਕੇ ਸ਼੍ਰੌਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਜਥੇਦਾਰ ਹਰਜਾਪ ਸਿੰਘ ਸੁਲਤਾਨਵਿੰਡ, ਭਾਈ ਰਜਿੰਦਰ ਸਿੰਘ ਮਹਿਤਾ, ਮਾਰਕੀਟ ਕਮੇਟੀ ਦੇ ਚੇਅਰਮੈਨ ਗੁਰਪ੍ਰੀਤ ਸਿੰਘ ਰੰਧਾਵਾ, ਦਿਲਬਾਗ ਸਿੰਘ ਵਡਾਲੀ, ਕੌਂਸਲਰ ਜਸਕੀਰਤ ਸਿੰਘ ਸੁਲਤਾਨਵਿੰਡ, ਸਮਸ਼ੇਰ ਸਿੰਘ ਸ਼ੇਰਾ, ਬਲਵਿੰਦਰ ਸਿੰਘ ਸ਼ਾਹ, ਰਛਪਾਲ ਸਿੰਘ ਬੱਬੂ, ਜਤਿੰਦਰ ਪਾਲ ਸਿੰਘ ਘੁੰਮਣ, ਅਜੀਤ ਲਾਲ, ਪ੍ਰੇਮ ਕੁਮਾਰ ਵੀਰਾ, (ਸਾਰੇ ਕੌਂਸਲਰ), ਲਖਬੀਰ ਸਿੰਘ ਮੋਨੀ, ਨਰਿੰਦਰ ਸਿੰਘ ਤੁੰਗ, ਨਵਤੇਜ਼ ਸਿੰਘ ਬਿੱਟੂ, ਪਰਮਜੀਤ ਸਿੰਘ ਰਿੰਕੂ, ਬਲਵਿੰਦਰ ਸਿੰਘ ਤੁੰਗ, ਲਾਡੀ ਭੁੱਲਰ, ਬਲਜੀਤ ਸਿੰਘ ਗਿੱਲ, ਕਸ਼ਮੀਰ ਸਿੰਘ ਸੋਹਲ, ਸਰਕਲ ਪ੍ਰਧਾਨ ਮਲਕੀਅਤ ਸਿੰਘ ਵੱਲਾ, ਸੰਦੀਪ ਭੁੱਲਰ, ਪ੍ਰਿੰਸੀਪਲ ਕੁਲਦੀਪ ਸਿੰਘ, ਬਲਬੀਰ ਪਾਲ ਜੁਗਨੂੰ, ਅਵਤਾਰ ਸਿੰਘ ਮਾਨ (ਸਾਰੇ ਸਰਕਲ ਪ੍ਰਧਾਨ), ਸਰਪੰਚ ਕਮਲ ਕੁਮਾਰ ਬੰਗਾਲੀ, ਸੇਵਾ ਸਿੰਘ ਮੂਧਲ, ਮਨਜੀਤ ਸਿੰਘ ਰੋੜੀਵਾਲਾ, ਸਤਨਾਮ ਸਿੰਘ ਸੁੰਦਰ ਨਗਰ, ਬਲਦੇਵ ਸਿੰਘ ਗੁੰਮਟਾਲਾ, ਗੁਰਵਿੰਦਰ ਸਿੰਘ ਗੁੰਮਟਾਲਾ, ਸੁਖਦੇਵ ਸਿੰਘ ਹਨੇਰੀਆ, ਤਿਲਕ ਰਾਜ, ਦਿਲਬਾਗ ਸਿੰਘ ਗੁੰਮਾਨਪੁਰਾ ਅਮਰੀਕ ਸਿੰਘ ਸੋਹਲ, ਸੁਖਰਾਜ ਸਿੰਘ, ਭਾਰਤ ਭੂਸ਼ਣ ਭਾਰਤੀ, ਮੁੱਖਜੀਤ ਸਿੰਘ ਮੁੱਖਾ ਆਦਿ ਤੋਂ ਇਲਾਵਾ ਵੱਡੀ ਸੰਖਿਆ ਵਿਚ ਅਕਾਲੀ ਦਲ ਦੇ ਅਹੁੱਦੇਦਾਰ ਅਤੇ ਵਰਕਰ ਹਾਜ਼ਰ ਸਨ।
Punjab Post Daily Online Newspaper & Print Media