
ਤਰਸਿੱਕਾ, 5 ਜਨਵਰੀ (ਕੰਵਲਜੀਤ ਸਿੰਘ ਜੋਧਾਨਗਰੀ) – ਅੱਜ ਦੇ ਜ਼ਮਾਨੇ ਵਿੱਚ ਜਿੱਥੇ ਮਨੁੱਖ ਨੇ ਸੰਚਾਰ ਸਾਧਨਾਂ ਦੁਆਰਾ ਅੱਣਥੱਕ ਮਿਹਨਤ ਕਰਕੇ ਤਰੱਕੀ ਕਰ ਰਿਹਾ ਹੈ ਅਤੇ ਮੰਗਲ ਤੇ ਵੀ ਪਹੁੰਚ ਕੇ ਝੰਡੇ ਗੱਡ ਚੁੱਕਾ ਹੈ ਓਥੇ ਹੀ ਹਾਲੇ ਵੀ ਖਾਸ ਕਰਕੇ ਪੰਜਾਬ ਵਿੱਚ ਆਪਣੀ ਲੁੱਟ ਖਸੁੱਟ ਕਰਨ ਲਈ ਕਈ ਚਲਾਕ ਵਿਅਕਤੀਆਂ ਵੱਲੋਂ ਭੋਲੇ ਭਾਲੇ ਲੋਕਾਂ ਨੂੰ ਕਈ ਤਰਾਂ ਦੇ ਵਹਿਮਾਂ ਭਰਮਾਂ ਵਿੱਚ ਫਸਾ ਕਿ ਜਿਥੇ ਆਰਥਿਕ ਲੁੱਟ ਕੀਤੀ ਜਾ ਰਹੀ ਹੈ, ਉਥੇ ਨਾਲ ਹੀ ਲੋਕਾਂ ਨੂੰ ਮਾਨਸਿਕ ਰੋਗੀ ਵੀ ਬਣਾਇਆ ਜਾ ਰਿਹਾ ਹੈ।ਜਿਸ ਦੀ ਤਾਜਾ ਮਿਸਾਲ ਜਿਲਾ ਗੁਰਦਾਸਪੁਰ ਦੇ ਪਿੰਡ ਸ਼ੱਖੋਵਾਲ ਤੋਂ ਮਿਲਦੀ ਜਿੱਥੇ ਇਕ ਪਾਖੰਡੀ ਔਰਤ ਵੱਲੋਂ ਆਪਣੇ ਵਿੱਚ ਗੈਬੀ ਸ਼ਕਤੀਆਂ ਦੱਸ ਕਿ ਭੋਲੇ ਭਾਲੇ ਲੋਕਾਂ ਦੀ ਲੁੱਟ ਘਸੁੱਟ ਬੇ-ਝਿਜਕ ਤੇ ਬੇਖੋਫ ਹੋ ਕਿ ਕਰ ਰਹੀ ਸੀ।ਜਦ ਇਸ ਦਾ ਪਤਾ ਸਤਿਕਾਰ ਕਮੇਟੀ ਦੇ ਮੁੱਖ ਸੇਵਾਦਾਰ ਭਾਈ ਬਲਬੀਰ ਸਿੰਘ ਮੁੱਛਲ ਨੂੰ ਲੱਗਾ ਤਾਂ ਸਤਿਕਾਰ ਕਮੇਟੀ ਆਪਣੇ ਸਿੰਘਾਂ ਸਮੇਤ ਪੱਤਰਕਾਰਾਂ ਨੂੰ ਨਾਲ ਲੈ ਕਿ ਜਦੋ ਬੀਬੀ ਲਖਵਿੰਦਰ ਕੌਰ ਉਰਫ ਲੱਖੋ ਜੋ ਕਿ ਪਾਖੰਡ ਦੀ ਦੁਕਾਨ ਚਲਾ ਰਹੀਂ ਦੇ ਵਿਰੁਧ ਕਾਰਵਾਈ ਲਈ ਪੁਲਿਸ ਨੂੰ ਸਹਿਯੋਗ ਦੇਣ ਦੀ ਮੰਗ ਕੀਤੀ ਤਾਂ ਪੁਲਿਸ ਵੱਲੋਂ ਉਲਟਾ ਪਾਖੰਡੀ ਬੀਬੀ ਦਾ ਹੀ ਪੱਖ ਪੂਰਿਆ ਗਿਆ।ਇਸ ਸਬੰਧੀ ਜਦੋਂ ਪੱਤਰਕਾਰਾਂ ਦੀ ਟੀਮ ਪਿੰਡ ਸੱਖੋਵਾਲ ਵਿੱਚ ਪਹੁੰਚੀ ਤਾਂ ਪੂਰਾ ਪਿੰਡ ਹੀ ਪੁਲਿਸ ਛਾਉਣੀ ਵਿੱਚ ਤਬਦੀਲ ਹੋਇਆ ਪਿਆ ਸੀ।
ਇਸ ਸਬੰਧੀ ਜਦੋ ਸਤਿਕਾਰ ਕਮੇਟੀ ਦੇ ਮੁੱਖ ਸੇਵਾਦਾਰ ਭਾਈ ਬਲਬੀਰ ਸਿੰਘ ਮੁੱਛਲ ਤੇ ਪਾਖੰਡਣ ਬੀਬੀ ਦੇ ਡੇਰੇ ਅੰਦਰ ਜਾਣ ਦੀ ਕੋਸ਼ਿਸ਼ ਕੀਤੀ ਤਾਂ ਪੁਲਿਸ ਕਰਮਚਾਰੀਆਂ ਨੇ ਭਾਈ ਬਲਬੀਰ ਸਿੰਘ ਮੁੱਛਲ ਨੂੰ ਅੱਗੇ ਜਾਣ ਤੋਂ ਰੋਕ ਦਿੱਤਾ ਅਤੇ ਸ਼ਰੇਆਮ ਪਾਖੰਡੀ ਬੀਬੀ ਦੇ ਹੱਕ ਵਿੱਚ ਹੋ ਕਿ ਸਤਿਕਾਰ ਕਮੇਟੀ ਨਾਲ ਰਾਜੀਨਾਵਾ ਕਰਨ ਦੀ ਵੀ ਕੋਸ਼ਿਸ਼ ਕੀਤੀ ਜੋ ਕਿ ਅਸਫਲ ਰਹੀ।ਇਸ ਸਬੰਧੀ ਪੱਤਰਕਾਰਾਂ ਨੂੰ ਵੀ ਭਾਰੀ ਮੁਸ਼ੱਕਤ ਦੇ ਬਾਅਦ ਪਖੰਡਣ ਬੀਬੀ ਦੇ ਡੇਰੇ ਅੰਦਰ ਜਾਣ ਦਿੱਤਾ।ਇਸ ਮੌਕੇ ਤੇ ਪੱਤਰਕਾਰਾਂ ਵੱਲੋਂ ਵੇਖਿਆ ਗਿਆ ਕਿ ਇਕ ਕਮਰੇ ਅੰਦਰ ਸ੍ਰੀ ਗੁਰੂ ਨਾਨਕ ਦੇਵ ਜੀ, ਸ੍ਰੀ ਗੁਰੂੁ ਗੋਬਿੰਦ ਸਿੰਘ ਜੀ ਅਤੇ ਹੋਰ ਦੇਵੀ ਦੇਵਤਿਆਂ ਦੀਆਂ ਫੋਟੋਆਂ ਲਾਈਆਂ ਹੋਈਆਂ ਸਨ।ਪਰ ਪੁਲਿਸ ਮੁਲਾਜ਼ਮਾਂ ਨੇ ਪਾਖੰਡਣ ਬੀਬੀ ਨੂੰ ਆਸੇ-ਪਾਸੇ ਕਰ ਦਿੱਤਾ।
ਇਸ ਸਬੰਧੀ ਜਦੋ ਪੱਤਰਕਾਰਾਂ ਨੇ ਪਿੰਡ ਦੇ ਕੁਝ ਲੋਕਾਂ ਨੂੰੰ ਬੀਬੀ ਬਾਰੇ ਪੁਛਿਆ ਤਾਂ ਉਹਨਾਂ ਨੇ ਆਪਣਾ ਨਾਮ ਨਾ ਛਾਪਣ ਦੀ ਸੂਰਤ ਤੇ ਦੱਸਿਆ ਕਿ ਬੀਬੀ ਕੋਲ ਕੋਈ ਗੈਬੀ ਸ਼ਕਤੀ ਨਹੀਂ ਹੈ।ਸਿਰਫ ਇਹ ਲੋਕਾਂ ਦੀ ਲੁੱਟ-ਖਸੁੱਟ ਕਰ ਰਹੀ ਹੈ।ਜਿਕਰਯੋਗ ਹੈ ਕਿ ਉਪਰੋਕਤ ਪਾਖੰਡਣ ਬੀਬੀ ਇਕ ਸਾਲ ਪਹਿਲਾਂ ਵੀ ਸਤਿਕਾਰ ਕਮੇਟੀ ਪਾਸੋਂ ਪਾਖੰਡ ਦੀ ਦੁਕਾਨ ਬੰਦ ਕਰਨ ਸਬੰਧੀ ਲਿਖਤੀ ਤੋਰ ਤੇ ਵੀ ਮਾਫੀ ਮੰਗ ਚੁੱਕੀ ਹੈ ।ਭਾਈ ਬਲਬੀਰ ਸਿੰਘ ਦੁਆਰਾ ਜਾਰੀ ਪ੍ਰੈਸ ਨੋਟ ਅਨੁਸਾਰ ਇਥੋਂ ਦੇ ਸਬੰਧਤ ਤਹਿਸੀਲ਼ਦਾਰ ਅਤੇ ਡੀ ਐਸ ਪੀ ਵੱਲੋਂ ਵਿੱਚ ਪੈ ਕੇ ਉਪਰੋਕਤ ਬੀਬੀ ਪਾਸੋਂ ਲਿਖਤੀ ਮੁਆਫੀਨਾਮਾ ਲਿਖਵਾ ਕੇ ਦਿੱਤਾ ਗਿਆ ਅਤੇ ਅੱਗੇ ਤੋਂ ਅਜਿਹਾ ਪਾਖੰਡ ਬੰਦ ਕਰਨ ਦਾ ਇਕਰਾਰ ਕੀਤਾ ਗਿਆ।ਇਸ ਮੋਕੇ ਨਿਸ਼ਾਨ ਸਿੰਘ, ਸਤਨਾਮ ਸਿੰਘ ਸਨਸ਼ਾ, ਗੁਰਨਾਮ ਸਿੰਘ ਚੋਣੇ, ਬਾਬਾ ਨੱਥਾ ਸਿੰਘ ਦੱਮਦਮੀ ਟਕਸਾਲ,ਨਜਿੰਦਰ ਸਿੰਘ, ਨਿਰਮਲ ਸਿੰਘ ਸੱਖੋਵਾਲ, ਕਰਤਾਰ ਸਿੰਘ ਜੋਧਾਨਗਰੀ, ਰਣਜੀਤ ਸਿੰਘ ਰਾਜੂ, ਰਣਜੀਤ ਸਿੰਘ ਗੁਨੋਵਾਲ, ਕੁਲਵੰਤ ਸਿੰਘ ਵਿਰਦੀ ਆਦਿ ਭਾਰੀ ਸਿੰਘਾਂ ਦਾ ਭਾਰੀ ਇਕੱਠ ਸੀ।
Punjab Post Daily Online Newspaper & Print Media