Thursday, May 8, 2025
Breaking News

ਤੀਸਰਾ ਸੁਰ ਉਤਸਵ 2024 – ਚੌਥਾ ਦਿਨ ਪ੍ਰਸਿੱਧ ਮਿਊਜ਼ਿਕ ਡਾਇਰੈਕਟਰ ਨੌਸ਼ਾਦ ਅਲੀ ਨੂੰ ਸਮਰਪਿਤ

ਅੰਮ੍ਰਿਤਸਰ, 24 ਜੁਲਾਈ (ਦੀਪ ਦਵਿੰਦਰ ਸਿੰਘ) – ਯੂ.ਐਨ ਐਂਟਰਟੇਨਮੇਂਟ ਸੁਸਾਇਟੀ ਅਤੇ ਵਿਰਸਾ ਵਿਹਾਰ ਅੰਮ੍ਰਿਤਸਰ ਦੇ ਵਿਸ਼ੇਸ਼ ਸਹਿਯੋਗ ਨਾਲ ਅਦਾਕਾਰਾਂ, ਸੰਗੀਤਕਾਰਾਂ ਅਤੇ ਗਾਇਕਾਵਾਂ ਨੂੰ ਸਮਰਪਿਤ 8 ਰੋਜ਼ਾ ਤੀਸਰਾ ‘ਸੁਰ ਉਤਸਵ 2024’ ਦੇ ਚੌਥੇ ਦਿਨ ਮੁੱਖ ਮਹਿਮਾਨ ਕਰਮਜੀਤ ਸਿੰਘ ਰਿੰਟੂ ਸਾਬਕਾ ਮੇਅਰ ਅੰਮ੍ਰਿਤਸਰ ਨੇ ਸ਼ਿਰਕਤ ਕੀਤੀ।ਸੁਰ ਉਤਸਵ ਦੇ ਅੱਜ ਚੌਥੇ ਦਿਨ ਪ੍ਰਸਿੱਧ ਮਿਊਜ਼ਿਕ ਡਾਇਰੈਕਟਰ ਨੌਸ਼ਾਦ ਅਲੀ ਜੀ ਨੂੰ ਸਮਰਪਿਤ ਕੀਤਾ।ਪ੍ਰੋਗਰਾਮ ਦੇ ਸੰਚਾਲਕ ਹਰਿੰਦਰ ਸੋਹਲ ਨੇ ਨੌਸ਼ਾਦ ਅਲੀ ਦੇ ਜੀਵਨ ਅਤੇ ਸੰਘਰਸ਼ ਭਰੀ ਜ਼ਿੰਦਗੀ ਬਾਰੇ ਦਰਸ਼ਕਾਂ ਨਾਲ ਸਾਂਝ ਪਾਈ । ਨੌਸ਼ਾਦ ਅਲੀ ਸਾਹਿਬ ਬਾਲੀਵੂਡ ਦੇ ਬਹੁਤ ਹੀ ਚਰਚਿਤ ਸੰਗੀਤਕਾਰ ਸਨ।ਇਹਨਾਂ ਦੁਆਰਾ ਬਣਾਏ ਸੰਗੀਤ ਅੱਜ ਵੀ ਬਹੁਤ ਖੂਬ ਪਸੰਦ ਕੀਤੇ ਜਾਂਦੇ ਹਨ।ਇਸ ਸੰਗੀਤਮਈ ਸ਼ਾਮ ਦੇ ਗਾਇਕ ਮਨਪ੍ਰੀਤ ਸੋਹਲ, ਪਵਨ ਕੁਮਾਰ, ਸ਼ਿਵ ਧਵਨ, ਤਰਲੋਚਨ ਤੋਚੀ, ਡਾ. ਹਰਪ੍ਰੀਤ, ਡਾ. ਦਮਨਦੀਪ, ਪੰਕਜ਼ ਭਾਟੀਆ ਅਤੇ ਡਾ. ਸੰਗੀਤਾ ਉਪਲ ਨੇ ਗੀਤ ਪੇਸ਼ ਕੀਤੇ।ਸੁਰ ਉਤਸਵ ਦੇ ਮੁੱਖ ਮਹਿਮਾਨ ਕਰਮਜੀਤ ਸਿੰਘ ਰਿੰਟੂ ਨੇ ਯੂ.ਐਨ ਐਂਟਰਟੇਨਮੈਂਟ ਵਲੋਂ ਕਲਾਕਾਰਾਂ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ।
ਇਸ ਮੌਕੇ ਵਿਰਸਾ ਵਿਹਾਰ ਦੇ ਵਿੱਤ ਸਕੱਤਰ ਭੁਪਿੰਦਰ ਸਿੰਘ ਸੰਧੂ, ਕੁਲਬੀਰ ਸਿੰਘ ਸੂਰੀ, ਟੀ.ਐਸ ਰਾਜਾ, ਰਾਣਾ ਪ੍ਰਤਾਪ ਸ਼ਰਮਾ, ਦਲਜੀਤ ਸਿੰਘ ਅਰੋੜਾ, ਜਗਦੀਪ ਹੀਰ, ਸਾਵਨ ਵੇਰਕਾ, ਸਾਹਿਲ ਸ਼ਰਮਾ ਆਦਿ ਸਮੇਤ ਵੱਡੀ ਗਿਣਤੀ ‘ਚ ਸੰਗੀਤ ਪ੍ਰੇਮੀ ਹਾਜ਼ਰ ਸਨ।

Check Also

ਬਾਬਾ ਬਕਾਲਾ ਸਾਹਿਬ ਨੂੰ ਕੀਤਾ ਜਾਵੇਗਾ ਪੰਜਾਬ ‘ਚ ਸਭ ਤੋਂ ਪਹਿਲਾਂ ਨਸ਼ਾ ਮੁਕਤ – ਪ੍ਰਧਾਨ ਸੁਰਜੀਤ ਕੰਗ

ਬਾਬਾ ਬਕਾਲਾ, 7 ਮਈ (ਪੰਜਾਬ ਪੋਸਟ ਬਿਊਰੋ) – ਆਮ ਆਦਮੀ ਪਾਰਟੀ ਦੇ ਨਗਰ ਪੰਚਾਇਤ ਬਾਬਾ …