ਪਠਾਨਕੋਟ, 27 ਜੁਲਾਈ (ਪੰਜਾਬ ਪੋਸਟ ਬਿਊਰੋ) – ਹਰਭਜਨ ਸਿੰਘ ਈ.ਟੀ.ਓ ਲੋਕ ਨਿਰਮਾਣ (ਬੀ.ਐਂਡ ਆਰ) ਅਤੇ ਬਿਜਲੀ ਮੰਤਰੀ ਪੰਜਾਬ ਜਿਲ੍ਹਾ ਪਠਾਨਕੋਟ
ਵਿਖੇ ਪਹੁੰਚੇ।ਉਨ੍ਹਾਂ ਅੱਜ ਅਚਨਚੇਤ ਦੋਰੇ ਦੋਰਾਨ ਯੂ.ਬੀ.ਡੀ.ਸੀ ਹੈਡਰਲ ਪ੍ਰੋਜੈਕਟ ਪਾਵਰ ਹਾਊਸ ਨੰਬਰ 3 ਸਰਨਾ ਜਿਲ੍ਹਾ ਪਠਾਨਕੋਟ ਦਾ ਨਿਰੀਖਣ ਕੀਤਾ।ਪਾਵਰਕਾਮ ਵਿਭਾਗ ਦੇ ਅਧਿਕਾਰੀਆਂ ਵਲੋਂ ਫੁੱਲਾਂ ਦੇ ਗੁਲਦਸਤੇ ਭੇਂਟ ਕਰਕੇ ਕੈਬਨਿਟ ਮੰਤਰੀ ਪੰਜਾਬ ਹਰਭਜਨ ਸਿੰਘ ਈ.ਟੀ.ਓ ਦਾ ਜਿਲ੍ਹਾ ਪਠਾਨਕੋਟ ਵਿਖੇ ਪਹੁੰਚਣ ਤੇ ਭਰਵਾਂ ਸਵਾਗਤ ਕੀਤਾ।ਰਾਕੇਸ ਗੁਪਤਾ ਐਕਸੀਅਨ ਰੂਰਲ, ਜਸਵਿੰਦਰ ਪਾਲ ਐਕਸੀਅਨ ਅਰਬਨ, ਅਸੋਕ ਕੁਮਾਰ ਐਸ.ਡੀ.ਓ. ਸੁਜਾਨਪੁਰ, ਸਤੀਸ਼ ਸੈਣੀ ਅਤੇ ਹੋਰ ਵਿਭਾਗੀ ਅਧਿਕਾਰੀ ਇਸ ਸਮੇਂ ਹਾਜ਼ਰ ਸਨ।
ਜਿਕਰਯੋਗ ਹੈ ਕਿ ਕੈਬਨਿਟ ਮੰਤਰੀ ਈ.ਟੀ.ਓ ਵਲੋਂ ਯੂ.ਬੀ.ਡੀ.ਸੀ ਹੈਡਰਲ ਪ੍ਰੋਜੈਕਟ ਪਾਵਰ ਹਾਊਸ ਨੰਬਰ 3 ਸਰਨਾ ਜਿਲ੍ਹਾ ਪਠਾਨਕੋਟ ਦਾ ਬਹੁਤ ਬਰੀਕੀ ਨਾਲ ਨਿਰੀਖਣ ਕੀਤਾ।ਉਨ੍ਹਾਂ ਦੱਸਿਆ ਕਿ ਅੱਜ ਉਨ੍ਹਾਂ ਦਾ ਅਚਨਚੇਤ ਨਿਰੀਖਣ ਕਰਨ ਲਈ ਵਿਸੇਸ ਦੋਰਾ ਸੀ ਜਿਸ ਅਧੀਨ ਪਾਵਰ ਹਾਊਸ ਦਾ ਨਿਰੀਖਣ ਕੀਤਾ ਗਿਆ ਹੈ।ਇਸ ਪਾਵਰ ਹਾਊਸ ਤੋਂ 30.45 ਮੈਗਾਵਾਟ ਬਿਜਲੀ ਦਾ ਉਤਪਾਦਨ ਕੀਤਾ ਜਾਂਦਾ ਹੈ।ਕੈਬਨਿਟ ਮੰਤਰੀ ਪੰਜਾਬ ਨੂੰ ਪਾਵਰਕਾਮ ਪਠਾਨਕੋਟ ਅਧੀਨ ਕੰਮ ਕਰਦੇ ਪੈਸਕੋ ਦੇ ਕਰਮਚਾਰੀ ਵੀ ਮਿਲੇ ਅਤੇ ਉਨ੍ਹਾਂ ਅਪਣੇ ਵੇਤਨ ਸਬੰਧੀ ਮੰਗਾਂ ਦੀ ਚਰਚਾ ਕੈਬਨਿਟ ਮੰਤਰੀ ਪੰਜਾਬ ਦੇ ਸਾਹਮਣੇ ਰੱਖੀਆਂ।ਹਰਭਜਨ ਸਿੰਘ ਈ.ਟੀ.ਓ ਨੇ ਕਰਮਚਾਰੀਆਂ ਨੂੰ ਭਰੋਸਾ ਦਿੱਤਾ ਕਿ ਉਨ੍ਹਾਂ ਦੀਆਂ ਜੋ ਜਾਇਜ ਮੰਗਾਂ ਹਨ ਉਨ੍ਹਾਂ ਨੂੰ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਦੇ ਧਿਆਨ ਵਿੱਚ ਲਿਆਂਦਾ ਜਾਵੇਗਾ।
Check Also
ਖਾਲਸਾ ਕਾਲਜ ਵਿਖੇ ‘ਐਨ.ਪੀ.ਟੀ.ਈ.ਐਲ ਜਾਗਰੂਕਤਾ ਵਰਕਸ਼ਾਪ’ ਕਰਵਾਈ ਗਈ
ਅੰਮ੍ਰਿਤਸਰ, 11 ਅਕਤੂਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਵੱਲੋਂ ਆਈ.ਆਈ.ਟੀ ਕਾਨਪੁਰ ਦੇ ਸਹਿਯੋਗ ਨਾਲ …
Punjab Post Daily Online Newspaper & Print Media