Wednesday, August 26, 2026

ਖਾਲਸਾ ਕਾਲਜ ਇੰਜੀਨੀਅਰਿੰਗ ਵਿਖੇ ਆਈ.ਓ.ਟੀ ’ਤੇ ਸ਼ਾਰਟ ਟਰਮ ਕੋਰਸ ਕਰਵਾਇਆ

ਅੰਮ੍ਰਿਤਸਰ, 29 ਜੁਲਾਈ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਆਫ਼ ਇੰਜੀਨੀਅਰਿੰਗ ਐਂਡ ਟੈਕਨਾਲੋਜੀ, ਰਣਜੀਤ ਐਵੀਨਿਊ ਵਿਖੇ ਨੈਸ਼ਨਲ ਇੰਸਟੀਚਿਊਟ ਆਫ਼ ਟੈਕਨੀਕਲ ਟੀਚਰਜ਼ ਟ੍ਰੇਨਿੰਗ ਐਂਡ ਰਿਸਰਚ (ਐਨ.ਆਈ.ਟੀ.ਟੀ.ਟੀ.ਆਰ) ਚੰਡੀਗੜ੍ਹ ਦੇ ਸਹਿਯੋਗ ਨਾਲ ਆਈ.ਓ.ਟੀ ਇਨੇਬਲਡ ਏਮਬੈਡਡ ਸਿਸਟਮਾਂ ’ਤੇ 7 ਰੋਜ਼ਾ ਸ਼ਾਰਟ ਟਰਮ ਕੋਰਸ ਕਾਮਯਾਬੀ ਨਾਲ ਕਰਵਾਇਆ ਗਿਆ। ਕਾਲਜ ਡਾਇਰੈਕਟਰ ਡਾ. ਮੰਜ਼ੂ ਬਾਲਾ ਦੇ ਸਹਿਯੋਗ ਨਾਲ ਕਰਵਾਏ ਇਸ ਪ੍ਰੋਗਰਾਮ ਦਾ ਉਦੇਸ਼ ਆਈ.ਓ.ਟੀ ਅਤੇ ਏਮਬੇਡਡ ਪ੍ਰਣਾਲੀਆਂ ਦੇ ਤੇਜ਼ੀ ਨਾਲ ਵਿਕਸਿਤ ਹੋ ਰਹੇ ਖੇਤਰ ’ਚ ਫੈਕਲਟੀ ਮੈਂਬਰਾਂ ਦੇ ਹੁਨਰ ਅਤੇ ਗਿਆਨ ਨੂੰ ਵਧਾਉਣਾ ਸੀ।
ਡਾ. ਬਾਲਾ ਨੇ ਕਿਹਾ ਕਿ ਆਈ.ਓ.ਟੀ ਦਾ ਏਕੀਕਰਣ ਬਹੁਤ ਫ਼ਾਇਦਾ ਮੁਹੱਈਆ ਕਰਵਾਉਂਦਾ ਹੈ, ਜਿਸ ’ਚ ਕਨੈਕਟੀਵਿਟੀ, ਰੀਅਲ-ਟਾਈਮ ਡੇਟਾ ਕਲੈਕਸ਼ਨ ਅਤੇ ਬੇਹਤਰ ਆਟੋਮੇਸ਼ਨ ਸ਼ਾਮਿਲ ਹਨ।ਇਹ ਪ੍ਰਣਾਲੀਆਂ ਵੱਖ-ਵੱਖ ਡਿਵਾਈਸਾਂ ਵਿਚਕਾਰ ਸਹਿਜ਼ ਸੰਚਾਰ ਨੂੰ ਸਮਰੱਥ ਬਣਾਉਂਦੀਆਂ ਹਨ, ਜਿਸ ਨਾਲ ਵਧੇਰੇ ਕੁਸ਼ਲ ਪ੍ਰੀਕ੍ਰਿਆਵਾਂ ਅਤੇ ਉਚਿਤ ਫ਼ੈਸਲੇ ਲੈਣ ’ਚ ਮਦਦ ਮਿਲਦੀ ਹੈ।ਉਨ੍ਹਾਂ ਕਿਹਾ ਕਿ ਵਿੱਦਿਅਕ ਸੈਟਿੰਗਾਂ ’ਚ ਆਈ.ਓ.ਟੀ ਏਮਬੈਡਡ ਪ੍ਰਣਾਲੀਆਂ ਨੂੰ ਸਮਝਣਾ ਵਿਦਿਆਰਥੀਆਂ ਨੂੰ ਭਵਿੱਖ ਲਈ ਤਿਆਰ ਕਰਦਾ ਹੈ ਅਤੇ ਉਦਯੋਗਾਂ ’ਚ ਤਕਨੀਕੀ ਨਵੀਨਤਾ ਨੂੰ ਚਲਾਉਣ ਲਈ ਲੋੜੀਂਦੇ ਹੁਨਰਾਂ ਨਾਲ ਭਰਪੂਰ ਕਰਦਾ ਹੈ।
ਉਨ੍ਹਾਂ ਅਜਿਹੇ ਸਿਖਲਾਈ ਪ੍ਰੋਗਰਾਮਾਂ ਦੀ ਮਹੱਤਤਾ ’ਤੇ ਜ਼ੋਰ ਦਿੰਦਿਆਂ ਨਵੀਨਤਮ ਤਕਨੀਕੀ ਤਰੱਕੀ ਨਾਲ ਅਪਡੇਟ ਰਹਿਣ ਅਤੇ ਅਕਾਦਮਿਕ ਪਾਠਕ੍ਰਮ ’ਚ ਜੋੜਨ ਨੂੰ ਉਜਾਗਰ ਕੀਤਾ।ਉਨ੍ਹਾਂ ਕਿਹਾ ਕਿ ਐਸ.ਟੀ.ਸੀ ਦਾ ਉਦੇਸ਼ ਸਿੱਖਿਅਕਾਂ ਨੂੰ ਵਿਹਾਰਕ ਅਤੇ ਸਿਧਾਂਤਕ ਗਿਆਨ ਨਾਲ ਲੈਸ ਕਰਨਾ ਸੀ।
ਐਨ.ਆਈ.ਟੀ ਟੀ.ਟੀ.ਆਰ ਤੋਂ ਸਹਾਇਕ ਪ੍ਰੋਫ਼ੈਸਰ ਡਾ. ਕਨਿਕਾ ਸ਼ਰਮਾ ਨੇ ਆਈ.ਓ.ਟੀ ਅਧਾਰਿਤ ਏਮਬੇਡਡ ਯੰਤਰਾਂ ਅਤੇ ਸਿਸਟਮਾਂ ’ਤੇ ਸੈਸ਼ਨਾਂ ਦੀ ਅਗਵਾਈ ਕੀਤੀ।ਜਦਕਿ ਮੈਗਮਾ ਰਿਸਰਚ ਐਂਡ ਕੰਸਲਟੈਂਸੀ ਸਰਵਿਸਿਜ਼, ਹਰਿਆਣਾ ਤੋਂ ਇੰਜ਼. ਗੌਰਵ ਕੁਮਾਰ ਨੇ ਆਈ.ਓ.ਟੀ ਏਮਬੇਡਡ ਸਿਸਟਮ ਪ੍ਰੋਗਰਾਮਿੰਗ, ਸੈਂਸਰ ਅਤੇ ਕੰਪੋਨੈਂਟਸ ’ਤੇ ਵਿਸਥਾਰਪੂਰਵਕ ਜਾਣਕਾਰੀ ਪ੍ਰਦਾਨ ਕੀਤੀ।ਉਨ੍ਹਾਂ ਨੇ ਸੈਂਸਰ ਪ੍ਰੋਗਰਾਮਿੰਗ ’ਤੇ ਇਕ ਵਿਹਾਰਕ ਸੈਸ਼ਨ ਦੀ ਅਗਵਾਈ ਵੀ ਕੀਤੀ।ਇਨੋਵੇਸ਼ਨ ਲੈਬ, ਚੰਡੀਗੜ੍ਹ ਤੋਂ ਇੰਜ਼: ਅਜੈ ਨੇ ਈ.ਐਸ.ਪੀ.ਐਚ.ਬੀ.ਐਫ਼.ਐਫ਼ ਮੋਡੀਊਲ ਅਤੇ ਇਸ ਦੀਆਂ ਅਸਲ-ਸਮੇਂ ਦੀਆਂ ਐਪਲੀਕੇਸ਼ਨਾਂ ਦੀ ਸੰਖੇਪ ਜਾਣਕਾਰੀ ਪ੍ਰਦਾਨ ਕੀਤੀ, ਜੋ ਆਈ.ਓ.ਟੀ ਪ੍ਰੋਜੈਕਟਾਂ ਦੇ ਵਿਕਾਸ ਲਈ ਮੱਤਵਪੂਰਨ ਹਨ।ਐਨ.ਆਈ.ਟੀ ਜਲੰਧਰ ਤੋਂ ਡਾ. ਸੰਦੀਪ ਵਰਮਾ ਨੇ ਸਮਾਰਟ ਸ਼ਹਿਰਾਂ ’ਚ 5ਜੀ ਤਕਨਾਲੋਜੀ ਦੀਆਂ ਵੱਖ-ਵੱਖ ਐਪਲੀਕੇਸ਼ਨਾਂ ਬਾਰੇ ਚਰਚਾ ਕੀਤੀ, ਜਿਸ ’ਚ ਵਧੇਰੇ ਕੁਸ਼ਲ ਅਤੇ ਸ਼ਹਿਰੀ ਵਾਤਾਵਰਣ ਬਣਾਉਣ ’ਚ ਆਈ.ਓ.ਟੀ ਦੀਆਂ ਸੰਭਾਵਨਾਵਾਂ ਨੂੰ ਉਜਾਗਰ ਕੀਤਾ।ਇਸ ਤੋਂ ਇਲਾਵਾ ਸੀ.ਐਸ.ਆਈ.ਆਰ ਚੰਡੀਗੜ੍ਹ ਤੋਂ ਇੰਜ਼: ਬਲਜੀਤ ਸਿੰਘ ਨੇ ਆਈ.ਓ.ਟੀ ਸਮਰੱਥ ਏਮਬੈਡਡ ਪ੍ਰਣਾਲੀਆਂ ’ਚ ਤਰੱਕੀ ਅਤੇ ਚੁਣੌਤੀਆਂ ਨੂੰ ਸੰਬੋਧਨ ਕੀਤਾ, ਜਿਸ ’ਚ ਭਾਗੀਦਾਰਾਂ ਨੂੰ ਖੇਤਰ ’ਚ ਮੌਜ਼ੂਦਾ ਲੈਂਡਸਕੇਪ ਅਤੇ ਭਵਿੱਖ ਦੇ ਰੁਝਾਨਾਂ ਦੀ ਵਿਆਪਕ ਸਮਝ ਪ੍ਰਦਾਨ ਕੀਤੀ।

Check Also

BBK DAV College for Women bags top University Position in Gndu Exams

Amritsar,  August 25 (Punjab Post Bureau) – BBK DAV College for Women has once again …