ਸੰਗਰੂਰ, 29 ਜੁਲਾਈ (ਜਗਸੀਰ ਲੌਂਗੋਵਾਲ) – ਸਕੂਲ ਸਿੱਖਿਆ ਵਿਭਾਗ ਵਲੋਂ ਕਰਵਾਈਆਂ ਜਾ ਰਹੀਆਂ 68ਵੀਆਂ ਜ਼ੋਨ ਖੇਡਾਂ `ਚ ਟੈਗੋਰ ਵਿਦਿਆਲਿਆ ਸੀਨੀਅਰ
ਸੈਕੰਡਰੀ ਸਕੂਲ ਲੌਗੋਵਾਲ ਦੀਆਂ ਖਿਡਾਰਨਾਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਮੱਲਾਂ ਮਾਰੀਆਂ ਹਨ।ਸਕੂਲ ਦੇ ਪ੍ਰਿੰਸੀਪਲ ਮੈਡਮ ਸ੍ਰੀਮਤੀ ਜਸਵਿੰਦਰ ਕੌਰ ਅਤੇ ਮੈਨੇਜਮੈਂਟ ਮੈਂਬਰ ਕੁਲਦੀਪ ਸਿੰਘ ਮੰਡੇਰ, ਗੋਬਿੰਦ ਸਿੰਘ ਗਿੱਲ ਅਤੇ ਜਤਿੰਦਰ ਰਿਸ਼ੀ ਨੇ ਦੱਸਿਆ ਕਿ ਅੰਡਰ-17 ਰੱਸਾ-ਕੱਸੀ ਦੀਆਂ ਕੁੜੀਆਂ ਨੇ ਪਹਿਲਾ ਅਤੇ ਅੰਡਰ 14 ਰੱਸਾ ਕੱਸੀ ਦੀਆਂ ਕੁੜੀਆਂ ਨੇ ਦੂਸਰਾ ਸਥਾਨ ਪ੍ਰਾਪਤ ਕੀਤਾ।ਚੰਗੇ ਪ੍ਰਰਦਰਸ਼ਨ ਦੀ ਬਦੌਲਤ ਉਨ੍ਹਾਂ ਨੂੰ ਅੱਗੇ ਜਿਲ੍ਹੇ ਲਈ ਚੁਣਿਆ ਗਿਆ।ਪ੍ਰਿੰਸੀਪਲ ਮੈਡਮ ਸ੍ਰੀਮਤੀ ਜਸਵਿੰਦਰ ਕੌਰ ਨੇ ਖੇਡਾਂ ਵਿੱਚ ਵਿਦਿਆਰਥੀਆਂ ਨੂੰ ਮਿਲੀਆਂ ਪ੍ਰਾਪਤੀਆਂ ਲਈ ਡੀ.ਪੀ ਗੁਰਪ੍ਰੀਤ ਸਿੰਘ ਡੀ.ਪੀ ਮੈਡਮ ਸੁਨੀਤਾ ਸ਼ਰਮਾ ਅਤੇ ਪਰਵਿੰਦਰ ਸਿੰਘ ਨੂੰ ਵਧਾਈ ਦਿੱਤੀ।
Check Also
ਲੋਕ ਨਿਰਮਾਣ ਮੰਤਰੀ ਈ.ਟੀ.ਓ ਨੇ ਵਿਧਾਨ ਸਭਾ ਹਲਕਾ ਜੰਡਿਆਲਾ ਗੁਰੂ ਤੋਂ 70ਵੀਂ ਤੀਰਥ ਯਾਤਰਾ ਬੱਸ ਕੀਤੀ ਰਵਾਨਾ
ਅੰਮ੍ਰਿਤਸਰ, 14 ਅਕਤੂਬਰ (ਜਗਦੀਪ ਸਿੰਘ) – ਸੂਬੇ ਦੇ ਲੋਕ ਨਿਰਮਾਣ ਮੰਤਰੀ ਹਰਭਜਨ ਸਿੰਘ ਈ.ਟੀ.ਓ ਨੇ …
Punjab Post Daily Online Newspaper & Print Media