Monday, June 16, 2025
Breaking News

  ਸੀ. ਕੇ. ਡੀ ਇੰਸਟੀਟਿਉਟ ਦੇ ਵਿਦਿਆਰਥੀਆਂ ਕੀਤਾ ਰਿਲਾਇੰਸ ਇੰਡਸਟਰੀ ਦਾ ਦੌਰਾ

PPN0601201503

ਅੰਮ੍ਰਿਤਸਰ, 6 ਜਨਵਰੀ (ਜਗਦੀਪ ਸਿੰਘ ਸੱਗੂ)  -ਸੀ. ਕੇ. ਡੀ ਇੰਸਟੀਟਿਉਟ ਆਫ ਮੈਨੇਜਮੈਂਟ ਐਂਡ ਟੈਕਨਾਲਿਜੀ ਦੇ ਵਿਦਿਆਰਥੀਆਂ ਦਾ ਪੋ੍ਰਫੈਸ਼ਨਲ ਗਿਆਨ ਵਧਾਉਣ ਲਈ ਰਿਲਾਇੰਸ ਇੰਡਸਟਰੀ, ਹੁਸ਼ਿਆਰਪੁਰ ਵਿਖੇ ਉਦਯੋਗਿਕ ਦੌਰਾ ਕਰਵਾਇਆ ਗਿਆ।ਸੀ ਕੇ ਡੀ ਇੰਸਟੀਟਿਉਟ ਦਾ ਮੰਨਣਾ ਹੈ ਕਿ ਉਦਯੋਗਿਕ ਯਾਤਰਾਵਾਂ ਵਿਦਿਆਰਥੀਆਂ ਨੂੰ ਥਿਉਰੈਟਿਕਲ ਗਿਆਨ ਦੇ ਨਾਲ ਨਾਲ ਪੈ੍ਰਕਟੀਕਲ ਗਿਆਨ ਦੇਣ ਵਿਚ ਵੀ ਸਹਾਇਕ ਸਿੱਧ ਹੁੰਦੀਆਂ ਹਨ।੨੫ ਵਿਦਿਆਰਥੀਆਂ ਦੇ ਗਰੁਪ ਦੀ ਅਗੁਵਾਈ ਕਾਲਜ ਦੇ ਹੈੱਡ ਪਲੇਸਮੈਂਟ ਸ:ਪਰਮਜੀਤ ਸਿੰਘ ਮੱਕੜ ਨੇ ਕੀਤੀ।ਰਿਲਾਇੰਸ ਇੰਡਸਟਰੀ ਦੇ ਟ੍ਰੇਨਿੰਗ ਅਤੇ ਡਿਵੈਲਪਮੈਂਟ ਵਿਭਾਗ ਦੇ ਸੀਨੀਅਰ ਅਧਿਕਾਰੀ ਸ਼੍ਰੀ ਐਸ. ਪੀ. ਕੋਸ਼ਲ ਨੇ ਕਾਲਜ ਦੇ ਵਿਦਿਆਰਥੀਆਂ ਦਾ ਨਿੱਘਾ ਸੁਆਗਤ ਕੀਤਾ।ਜਿਸ ਤੌ ਬਾਅਦ ਸ਼੍ਰੀ ਕੋਸ਼ਲ ਨੇ ਵਿਦਿਆਰਥੀਆਂ ਨੂੰ ਇੰਟਰ ਅੇਕਟਿਵ ਸੈਸ਼ਨ ਰਾਹੀ ਕੰਪਨੀ ਤੌ ਜਾਣੂ ਕਰਵਾਇਆ।ਉਹਨਾਂ ਵਿਦਿਆਰਥੀਆਂ ਨਾਲ ਵਿਚਾਰ ਸਾਂਝੇ ਕਰਦਿਆ ਪਲਾਂਟ ਦੇ ਨਿਰਮਾਣ ਕਾਰਜ ਬਾਰੇ ਵਿਸਥਾਰ ਨਾਲ ਦਸਿਆ।ਵਿਦਿਆਰਥੀਆਂ ਨੂੰ ਪਲਾਂਟ ਦੇ ਵੱਖ ਵੱਖ ਯੁਨਿਟ ਜਿਵੇਂ ਪੋਲਿਸਟਰ ਫਾਇਬਰ ਫਿੱਲ ਯੁਨਿਟ ਲੈ ਜਾਇਆ ਗਿਆ ਜਿੱਥੇ ਵਿਦਿਆਰਥੀਆਂ ਨੂੰ ਇਹ ਦਸਿਆ ਗਿਆ ਕਿ ਕਿਸ ਤਰ੍ਹਾਂ ਪੁਰਾਣੀ ਪਲਾਸਟਿਕ ਦੀਆਂ ਬੋਤਲਾਂ ਨੂੰ ਰਿਸਾਇਕਲ ਕਰਕੇ ਫਾਇਬਰ ਵਿਚ ਤਬਦੀਲ ਕੀਤਾ ਜਾਂਦਾ ਹੈ ਜਿਸ ਤੋਂ ਖਿਡੌਣੇ , ਰਜਾਈਆਂ, ਸਿਰਹਾਣੇ ਅਤੇ ਧਾਗਿਆਂ ਦਾ ਨਿਰਮਾਣ ਕੀਤਾ ਜਾਂਦਾ ਹੇ।

ਡਾ: ਬਲਜਿੰਦਰ ਸਿੰਘ, ਮੈਂਬਰ ਇੰਚਾਰਜ ਅਤੇ ਪ੍ਰਿ: (ਡਾ:) ਐਚ. ਐਸ ਸੰਧੂ ਨੇ ਕਾਲਜ ਦੇ ਪਲੇਸਮੈਂਟ ਡਿਪਾਰਟਮੈਂਟ ਦੇ ਅਜਿਹੇ ਉਪਰਾਲਿਆਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਅਜਿਹੇ ਉਦਯੋਗਿਕ ਦੌਰੇ ਵਿਦਿਆਰਥੀਆਂ ਦੀ ਉਦਯੋਗ ਦੇ ਅਸਲ ਵਾਤਾਵਰਣ ਵਿਚ ਅੰਤਰ ਦ੍ਰਿਸ਼ਟੀ ਪ੍ਰਦਾਨ ਕਰਦੇ ਹਨ। ਇਸ ਦੇ ਨਾਲ ਹੀ ਇਹ ਵਿਦਿਆਰਥੀਆਂ ਦੀ ਇੰਟਰ ਪਰਸਨਲ ਸਕਿਲਜ ਵਿਚ ਵੀ ਵਾਧਾ ਕਰਦੇ ਹਨ। ਸ: ਪਰਮਜੀਤ ਸਿੰਘ ਮੱਕੜ ਹੈਡ ਪਲੇਸਮੈਂਟ ਨੇ ਸ਼੍ਰੀ ਅਸੋਕ ਗਰਗ, ਏ ਵੀ ਪੀੁ ਐਚ ਆਰ ਅਤੇ ਸ਼੍ਰੀ ਅੇਸ ਪੀ ਕੋਸ਼ਲ ਦਾ ਧੰਨਵਾਦ ਕੀਤਾ। ਇਸ ਮੌਕੇ ਪੋ: ਸੁਪ੍ਰੀਤ ਕੋਰ ਅਤੇ ਪੋ: ਮਨਪ੍ਰੀਤ ਕੋਰ ਵੀ ਵਿਦਿਆਰਥੀਆਂ ਨਾਲ ਸ਼ਾਮਲ ਸਨ।

Check Also

ਖਾਲਸਾ ਕਾਲਜ ਲਾਅ ਵੱਲੋਂ ‘ਸਖਸ਼ੀਅਤ ਵਿਕਾਸ ਅਤੇ ਨਿਖਾਰ’ ਵਰਕਸ਼ਾਪ ਕਰਵਾਈ ਗਈ

ਅੰਮ੍ਰਿਤਸਰ, 14 ਜੂਨ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਆਫ ਲਾਅ ਵਿਖੇ ਵਿਦਿਆਰਥਣਾਂ ਲਈ ਵਿਸਪਰ, …

Leave a Reply