ਸੰਗਰੂਰ, 2 ਅਗਸਤ (ਜਗਸੀਰ ਲੌਂਗੋਵਾਲ) – ਲਿਟਲ ਸਟਾਰ ਬਚਪਨ ਪਲੇ ਸਕੂਲ ਅਤੇ ਹਾਈਟਸ ਐਂਡ ਹਾਈਟਸ ਪਬਲਿਕ ਸਕੂਲ ਲਹਿਰਾਗਾਗਾ ਵਿਖੇ ਵਣ
ਮਹਾਉਤਸਵ ਮਨਾਇਆ ਗਿਆ।ਇਸ ਵਿੱਚ ਸਕੂਲ ਮੈਨੇਜਮੈਂਟ, ਪ੍ਰਿੰਸੀਪਲ, ਸਕੂਲ ਸਟਾਫ ਤੇ ਬੱਚਿਆਂ ਦੁਆਰਾ ਬੂਟੇ ਲਗਾਏ ਗਏ।ਰੁੱਖ ਲਗਾਉਣ ਦੀ ਸ਼ੁਰੂਆਤ ਚੇਅਰਮੈਨ ਸੰਜੇ ਸਿੰਗਲਾ ਅਤੇ ਪ੍ਰਿੰਸੀਪਲ ਸ਼੍ਰੀਮਤੀ ਪ੍ਰਿਅੰਕਾ ਬਾਂਸਲ ਦੀ ਅਗਵਾਈ ਹੇਠ ਕੀਤੀ ਗਈ।ਸਕੂਲ ਮੁਖੀ ਪ੍ਰਿਅੰਕਾ ਬਾਂਸਲ ਨੇ ਬੱਚਿਆਂ ਨੂੰ ਦੱਸਿਆ ਕਿ ਰੁੱਖ ਧਰਤੀ ਦਾ ਸਰਮਾਇਆ ਹਨ ਅਤੇ ਇਹ ਜੀਵਨ ਦਾ ਅਨਿੱਖੜਵਾਂ ਅੰਗ ਹਨ।ਸਕੂਲ ਚੇਅਰਮੈਨ ਸੰਜੈ ਸਿੰਗਲਾ ਨੇ ਕਿਹਾ ਕਿ ਰੁੱਖ ਸਾਨੂੰ ਛਾਂ, ਹਵਾ, ਫ਼ਲ, ਫੁੱਲ ਆਦਿ ਦਿੰਦੇ ਹਨ।ਜਿਨ੍ਹਾਂ ਖੇਤਰਾਂ ਵਿੱਚ ਰੁੱਖਾਂ ਦੀ ਅੰਨ੍ਹੇਵਾਹ ਕਟਾਈ ਕੀਤੀ ਗਈ ਹੈ, ਉਥੇ ਹਿਰਦੇ ਅਤੇ ਸਾਹ ਦੇ ਰੋਗਾਂ ਨਾਲ ਹੋਣ ਵਾਲੀਆਂ ਮੌਤਾਂ ਦੀ ਦਰ ਬਹੁਤ ਵੱਧ ਹੈ।ਇਸ ਮੌਕੇ ਸਕੂਲ ਅਧਿਆਪਕ ਮਿਸ ਮਨਪ੍ਰੀਤ ਕੌਰ, ਮਿਸ ਲੀਜ਼ਾ, ਮਿਸਿਜ਼ ਰਜੀਨਾ, ਸੋਮਾ ਕੌਰ, ਆਸ਼ਾ ਰਾਣੀ, ਹਿਨਾ ਗਰਗ, ਵੀਰਪਾਲ ਕੌਰ, ਹਿਮਾਲੀ ਬਾਂਸਲ, ਸਿਫਾਲੀ ਗੋਇਲ, ਮਨੀਸ਼ਾ ਸ਼ਰਮਾ, ਸੋਨਮ ਸ਼ਰਮਾ, ਮਹਿਕ ਸ਼ਰਮਾ, ਸਮੀਨਾ, ਮਿਸ ਇੰਦਰਜੀਤ ਕੌਰ, ਮਿਸ ਰਮਾ ਰਾਣੀ ਤੇ ਡੀ.ਪੀ ਦਰਬਾਰਾ ਸਿੰਘ ਸ਼ਾਮਲ ਸਨ।
Check Also
ਮਨੁੱਖੀ ਜੀਵਨ ਲਈ ਰਾਹ ਦਸੇਰੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ
ਪਾਵਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪਾਦਨਾ ਕਰਕੇ ਪੰਚਮ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ …
Punjab Post Daily Online Newspaper & Print Media