Thursday, November 21, 2024

ਖ਼ਾਲਸਾ ਕਾਲਜ ਦੀ ਖਿਡਾਰਣ ਨੇ ‘ਕਾਮਨਵੈਲਥ ਫ਼ੈਨਸਿੰਗ ਚੈਂਪੀਅਨਸ਼ਿਪ’ ’ਚ ਹਾਸਲ ਕੀਤੇ ਤਗਮੇ

ਅੰਮ੍ਰਿਤਸਰ, 2 ਅਗਸਤ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਦੀ ਵਿਦਿਆਰਥਣ ਨੇ ਕ੍ਰਾਈਸਟਚਰਚ (ਨਿਊਜ਼ੀਲੈਂਡ) ਵਿਖੇ ਰਾਸ਼ਟਰ ਮੰਡਲ ਖੇਡਾਂ ‘ਕਾਮਨਵੈਲਥ ਫ਼ੈਨਸਿੰਗ ਚੈਂਪੀਅਨਸ਼ਿਪ’ ’ਚ ਖੇਡ ਦਾ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਚਾਂਦੀ ਦਾ ਮੈਡਲ ਪ੍ਰਾਪਤ ਕਰਕੇ ਜ਼ਿਲ੍ਹੇ, ਕਾਲਜ ਅਤੇ ਮਾਤਾ ਪਿਤਾ ਦਾ ਨਾਮ ਰੌਸ਼ਨ ਕੀਤਾ ਹੈ।
ਕਾਲਜ ਪ੍ਰਿੰਸੀਪਲ ਡਾ. ਮਹਿਲ ਸਿੰਘ ਨੇ ਇਸ ਜਿੱਤ ’ਤੇ ਵਿਦਿਆਰਥਣ ਨੂੰ ਮੁਬਾਰਕਬਾਦ ਦਿੰਦਿਆ ਦੱਸਿਆ ਕਿ ਕਾਲਜ ਦੀ ਵਿਦਿਆਰਥਣ ਸ਼ਰੇਆ ਗੁਪਤਾ ਨੇ 12 ਤੋਂ 19 ਜੁਲਾਈ ਤੱਕ ਕ੍ਰਾਈਸਟਚਰਚ ਇਨਡੋਰ ਨੈਟਬਾਲ ਸੈਂਟਰ, ਨਗਾ ਪੁਨਾ ਵਾਈ ਸਪੋਰਟਸ ਹੱਬ, ਕ੍ਰਾਈਸਟਚਰਚ, ਨਿਊਜ਼ੀਲੈਂਡ ਵਿਖੇ ਕਰਵਾਏ ਗਏ ਫ਼ੈਨਸਿੰਗ ਦੇ ਉਕਤ ਮੁਕਾਬਲੇ ਦੇ ਟੀਮ ਇੰਵੈਂਟ ’ਚ ਫ਼ੈਨਸਿੰਗ ਦਾ ਪ੍ਰਦਰਸ਼ਨ ਕਰਕੇ ਚਾਂਦੀ ਅਤੇ ਵਿਅਕਤੀਗਤ ਮੁਕਾਬਲੇ ’ਚ ਕਾਂਸੇ ਦਾ ਤਗਮਾ ਹਾਸਲ ਕੀਤਾ ਹੈ।
ਉਨ੍ਹਾਂ ਕਿਹਾ ਕਿ ਸ਼ਰੇਆ ਗੁਪਤਾ ਕਾਲਜ ਵਿਖੇ ਬੀ.ਏ 5ਵੇਂ ਸਮੈਸਟਰ ਦੀ ਹੋਣਹਾਰ ਵਿਦਿਆਰਥਣ ਹੈ, ਜਿਸ ਨੇ ਨਵੀਂ ਦਿੱਲੀ ਦੇ ਆਈ.ਜੀ ਸਟੇਡੀਅਮ ਵਿਖੇ 28 ਤੋਂ 31 ਜੁਲਾਈ ਤੱਕ ਖੇਲੋ ਇੰਡੀਆ ਮਹਿਲਾ ਲੀਗ ਵੱਲੋਂ ਕਰਵਾਏ ਗਏ ਸੀਨੀਅਰ ਮੁਕਾਬਲੇ ’ਚ ਵੀ ਕਾਂਸੇ ਦਾ ਤਗਮਾ ਪ੍ਰਾਪਤ ਕੀਤਾ ਹੈ।ਉਨ੍ਹਾਂ ਕਿਹਾ ਕਿ ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਦੇ ਆਨਰੇਰੀ ਸਕੱਤਰ ਰਜਿੰਦਰ ਮੋਹਨ ਸਿੰਘ ਛੀਨਾ ਦੇ ਹੁਕਮਾਂ ’ਤੇ ਵਿੱਦਿਅਕ ਪੱਖੋਂ ਵਿਦਿਆਰਥੀਆਂ ਨੰੰ ਮਜ਼ਬੂਤ ਕਰਨ ਦੇ ਨਾਲ-ਨਾਲ ਖੇਡਾਂ, ਸੱਭਿਆਚਾਰਕ ਤੇ ਹੋਰਨਾਂ ਗਤੀਵਿਧੀਆਂ ’ਚ ਵੀ ਨਿਪੁੰਨ ਬਣਾਇਆ ਜਾ ਰਿਹਾ ਹੈ।
ਡਾ. ਮਹਿਲ ਸਿੰਘ ਨੇ ਵਿਦਿਆਰਥਣ ਦੀ ਜਿੱਤ ’ਤੇ ਫ਼ਿਜੀਕਲ ਵਿਭਾਗ ਦੇ ਮੁਖੀ ਡਾ. ਦਲਜੀਤ ਸਿੰਘ ਨੂੰ ਵਧਾਈ ਦਿੱਤੀ ਅਤੇ ਖਿਡਾਰਣ ਗੁਪਤਾ ਦਾ ਆਪਣੇ ਦਫ਼ਤਰ ਵਿਖੇ ਮੂੰਹ ਮਿੱਠਾ ਕਰਵਾਇਆ।ਇਸ ਮੌਕੇ ਮਨਜੋਤ ਕੌਰ ਵੀ ਹਾਜ਼ਰ ਸਨ।

Check Also

ਹਾਫ ਮੈਰਾਥਨ ਸਮੇਂ 24 ਨਵੰਬਰ ਨੂੰ ਸਵੇਰ ਤੋਂ ਦੁਪਹਿਰ ਤੱਕ ਬੰਦ ਰਹੇਗੀ ਅਟਾਰੀ-ਅੰਮ੍ਰਿਤਸਰ ਸੜਕ – ਸਹਾਇਕ ਕਮਿਸ਼ਨਰ

ਅੰਮ੍ਰਿਤਸਰ, 21 ਨਵੰਬਰ (ਸੁਖਬੀਰ ਸਿੰਘ) – ਭਾਰਤੀ ਫੌਜ ਜਿਲ੍ਹਾ ਪ੍ਰਸਾਸ਼ਨ ਅੰਮ੍ਰਿਤਸਰ ਦੇ ਸਹਿਯੋਗ ਨਾਲ 24 …