ਸੰਗਰੂਰ, 5 ਅਗਸਤ (ਜਗਸੀਰ ਲੌਂਗੋਵਾਲ) – ਕਲਗੀਧਰ ਟਰੱਸਟ ਬੜੂ ਸਾਹਿਬ ਦੇ ਅਧੀਨ ਚੱਲ ਰਹੀ ਅਕਾਲ ਅਕੈਡਮੀ ਚੀਮਾ ਪੀ.ਐਸ.ਈ.ਬੀ ਦੇ ਵਿਦਿਆਰਥੀਆਂ ਨੇ ਪੰਜਾਬ ਦੀਆਂ 68ਵੀਆਂ ਜ਼ੋਨ-ਪੱਧਰੀ ਖੇਡਾਂ ਵਿੱਚ ਮੱਲ੍ਹਾਂ ਮਾਰੀਆਂ ਹਨ।ਅਕੈਡਮੀ ਦੇ ਵਿਦਿਆਰਥੀਆਂ ਨੇ ਹਾਕੀ ਦੀਆ ਖੇਡਾਂ ਵਿੱਚ ਭਾਗ ਲੈ ਕੇ ਉਮਰ ਵਰਗ-14 ਲੜਕੀਆਂ ਨੇ ਪਹਿਲੀ ਪੁਜੀਸ਼ਨ, ਉਮਰ ਵਰਗ-14 ਲੜਕਿਆਂ ਨੇ ਪਹਿਲੀ ਪੁਜੀਸ਼ਨ, ਉਮਰ ਵਰਗ-17 ਲੜਕੀਆਂ ਨੇ ਦੂਜੀ ਪੁਜੀਸ਼ਨ ਅਤੇ ਉਮਰ ਵਰਗ-17 ਲੜਕਿਆਂ ਨੇ ਪਹਿਲੀ ਪੁਜੀਸ਼ਨ ਹਾਸਲ ਕੀਤੀ।ਖੇਡਾਂ ਵਿੱਚ ਜੇਤੂਆਂ ਦਾ ਪ੍ਰਿੰਸੀਪਲ ਗੁਰਪ੍ਰੀਤ ਕੌਰ ਅਤੇ ਪ੍ਰਗਟ ਸਿੰਘ ਡੀ.ਪੀ ਨੇ ਸਨਮਾਨ ਅਤੇ ਭਵਿੱਖ ਵਿੱਚ ਹੋਰ ਸਖਤ ਮਿਹਨਤ ਨਾਲ ਉੱਚ-ਦਰਜ਼ਾ ਹਾਸਲ ਕਰਨ ਲਈ ਪ੍ਰੇਰਿਤ ਕੀਤਾ।
Check Also
ਖਾਲਸਾ ਯੂਨੀਵਰਸਿਟੀ ਵੱਲੋਂ ‘ਕਲਾ ਥਰੈਪੀ ਰਾਹੀਂ ਮਾਨਸਿਕ ਇਲਾਜ’ ਵਿਸ਼ੇ ‘ਤੇ ਦੋ ਰੋਜ਼ਾ ਵਰਕਸ਼ਾਪ
ਅੰਮ੍ਰਿਤਸਰ, 26 ਅਗਸਤ (ਸੁਖਬੀਰ ਸਿੰਘ ਖੁਰਮਣੀਆਂ) -¸ਖ਼ਾਲਸਾ ਯੂਨੀਵਰਸਿਟੀ ਦੇ ਸਕੂਲ ਆਫ਼ ਸੋਸ਼ਲ ਸਾਇੰਸਿਜ਼ ਵੱਲੋਂ ‘ਕਲਾ …
Punjab Post Daily Online Newspaper & Print Media