ਸੰਗਰੂਰ, 5 ਅਗਸਤ (ਜਗਸੀਰ ਲੌਂਗੋਵਾਲ) – ਇਥੋਂ ਨੇੜਲੇ ਪਿੰਡ ਭਰੂਰ ਵਿਖੇ ਗਰਾਮ ਪੰਚਾਇਤ ਅਤੇ ਹੋਰ ਸਭਿਆਚਾਰਕ ਪ੍ਰੇਮੀਆਂ ਦੇ ਸਹਿਯੋਗ ਨਾਲ ਸਥਾਨਕ ਸਰਕਾਰੀ ਐਲੀਮੈਂਟਰੀ ਸਕੂਲ ਵਿੱਚ ਤੀਆਂ ਦੇ ਤਿਉਹਾਰ ਦਾ ਆਯੋਜਿਤ ਕੀਤਾ ਗਿਆ।ਇਸ ਦੀ ਅਗਵਾਈ ਬੀਬੀ ਬਲਵਿੰਦਰ ਕੌਰ ਸਰਪੰਚ ਵਲੋਂ ਕੀਤੀ ਗਈ।ਪਿੰਡ ਦੀਆਂ ਬਜ਼ੁਰਗ ਔਰਤਾਂ, ਪਿੰਡ ਦੀਆਂ ਨੌਜਵਾਨ ਨੂੰਹਾਂ, ਧੀਆਂ ਤੇ ਛੋਟੀਆਂ ਬੱਚੀਆਂ ਨੇ ਬੜੇ ਚਾਵਾਂ ਮਲ੍ਹਾਰਾਂ ਨਾਲ ਹਾਜ਼ਰੀ ਲਗਵਾਈ। ਪੰਜਾਬੀ ਸੱਭਿਆਚਾਰਕ ਗਿੱਧਾ ਤੇ ਰਵਾਇਤੀ ਬੋਲੀਆਂ ਪਾਈਆਂ ਗਈਆਂ।ਪਿੰਡ ਦੀ ਸਰਪੰਚ ਦੇ ਪਤੀ ਕਾਮਰੇਡ ਜੋਗਿੰਦਰ ਸਿੰਘ ਬੱਧਣ ਨੇ ਤਨੋ, ਮਨੋ, ਧਨੋ ਪੂਰਾ ਸਹਿਯੋਗ ਦਿੱਤਾ।ਇਸ ਮੌਕੇ ਡਾ. ਰੰਗੀ ਸਿੰਘ, ਡਾ. ਸੰਦੀਪ ਸਿੰਘ, ਸੋਨੂੰ, ਆਸ਼ੂ, ਗੁਰਪ੍ਰੀਤ ਸਿੰਘ, ਬਿੱਲਾ, ਬਲਵਿੰਦਰ ਸਿੰਘ ਫੌਜੀ, ਜੋਗਿੰਦਰ ਸਿੰਘ ਕਲਿਆਣ, ਸਿੰਦਰ ਕੌਰ, ਹਰਦੀਪ ਕੌਰ, ਕਿਸ਼ਨ ਸਿੰਘ, ਸਾਰੇ ਪੰਚਾਇਤ ਮੈਂਬਰ, ਸੋਨੀ ਕੌਰ, ਬੀਰਬਲ ਸਿੰਘ, ਸੁਖਦੇਵ ਸਿੰਘ ਭੱਟੀ, ਗੱਗੀ ਸਿੰਘ, ਗੁਰਚਰਨ (ਮੰਗਤ) ਭੀਮ ਰਾਜ ਸਿੰਘ, ਕਾਲਾ ਸਿੰਘ, ਸੰਸਾਰ ਸਿੰਘ, ਸਤਵੀਰ ਸਿੰਘ ਤੁੰਗ ਅਤੇ ਜਗਪਾਲ ਸਿੰਘ ਸਰਪੰਚ ਤੁੰਗਾਂ ਵੀ ਹਾਜ਼ਰ ਸਨ।
Check Also
ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ
ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …