ਸੰਗਰੂਰ, 13 ਅਗਸਤ (ਜਗਸੀਰ ਲੌਂਗੋਵਾਲ) – 68ਵੀਆਂ ਪੰਜਾਬ ਸਕੂਲ ਜਿਲ੍ਹਾ ਪੱਧਰੀ ਖੇਡਾਂ ਲੜਕੇ/ ਲੜਕੀਆਂ ਅੰਡਰ-14, 17 ਤੇ ਅੰਡਰ-19 ਵਰਗ ਦੇ ਗੱਤਕਾ ਮੁਕਾਬਲੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮੀਰੀ ਪੀਰੀ ਵਿਦਿਆਲਿਆ ਜੋਤੀਸਰ ਖੁਰਾਣਾ ਵਿਖੇ ਕਰਵਾਏ ਗਏ।ਪੈਰਾਮਾਊਂਟ ਪਬਲਿਕ ਸਕੂਲ ਚੀਮਾਂ ਦੇ ਲੜਕੇ / ਲੜਕੀਆਂ ਨੇ ਚੀਮਾਂ ਜ਼ੋਨ ਵਲੋਂ ਖੇਡਦੇ ਹੋਏ ਅੰਡਰ-14 (ਸਿੰਗਲ ਸੋਟੀ / ਫਰੀ ਸੋਟੀ) ਟੀਮ, ਅਤੇ ਅੰਡਰ-17,19 (ਸਿੰਗਲ ਸੋਟੀ / ਫਰੀ ਸੋਟੀ) ਵਿਅਕਤੀਗਤ ਮੁਕਾਬਲਿਆਂ ਵਿੱਚ ਗੋਲਡ ਮੈਡਲ ਅਤੇ ਲੜਕਿਆਂ ਨੇ ਅੰਡਰ-14 ਟੀਮ (ਸਿੰਗਲ ਸੋਟੀ) ਨੇ ਬਰਾਂਊਜ਼ ਮੈਡਲ ਪ੍ਰਾਪਤ ਕਰਕੇ 10 ਖਿਡਾਰੀਆਂ ਨੇ ਆਪਣੀ ਚੋਣ ਰਾਜ ਪੱਧਰੀ ਖੇਡਾਂ ਵਿੱਚ ਕਰਵਾਈ।ਖਿਡਾਰੀਆਂ ਦਾ ਸਕੂਲ ਪਹੁੰਚਣ ‘ਤੇ ਸੰਸਥਾ ਦੇ ਐਮ.ਡੀ ਜਸਵੀਰ ਸਿੰਘ ਚੀਮਾਂ ਅਤੇ ਮੈਡਮ ਕਿਰਨਪਾਲ ਕੌਰ ਵਲੋਂ ਸਨਮਾਨ ਕੀਤਾ ਗਿਆ। ਇਸ ਮੌਕੇ ਕੋਚ ਸ਼ਮਸ਼ੇਰ ਸਿੰਘ, ਨਵਦੀਪ ਸਿੰਘ ਡੀ.ਪੀ.ਈ ਮੰਗਤ ਰਾਏ ਅਤੇ ਡੀ.ਪੀ.ਈ ਵੀਰਪਾਲ ਕੌਰ ਹਾਜ਼ਰ ਸਨ।
Check Also
ਗੌਰਮਿੰਟ ਪੈਨਸ਼ਨਰਜ਼ ਵੈਲਫੇਅਰ ਐਸੋਸੀਏਸ਼ਨ ਵਲੋਂ ਨਵ-ਨਿਯੁੱਕਤ ਡੀ.ਸੀ ਸੰਦੀਪ ਰਿਸ਼ੀ ਦਾ ਸਵਾਗਤ
ਸੰਗਰੂਰ, 17 ਸਤੰਬਰ (ਜਗਸੀਰ ਲੌਂਗੋਵਾਲ) – ਸਥਾਨਕ ਜਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਗੌਰਮਿੰਟ ਪੈਨਸ਼ਨਰਜ਼ ਵੈਲਫੇਅਰ ਐਸੋਸੀਏਸ਼ਨ …