Sunday, June 1, 2025
Breaking News

ਯੂਨੀਵਰਸਿਟੀ ਵਿਖੇ ਖੇਡਾਂ ਦੌਰਾਨ ਲੱਗਦੀਆਂ ਸੱਟਾਂ ਸਬੰਧੀ ਵਰਕਸ਼ਾਪ `ਰੀਬਾਊੂਂਡ` ਦਾ ਆਯੋਜਨ

ਅੰਮ੍ਰਿਤਸਰ, 21 ਅਗਸਤ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ ਅਭਿਨਵ ਬਿੰਦਰਾ ਫਾਊਂਡੇਸ਼ਨ, ਅਮਨਦੀਪ ਹਸਪਤਾਲ ਅਤੇ ਸਿਰੋਨਿਕਸ ਦੇ ਸਹਿਯੋਗ ਨਾਲ ਖੇਡਾਂ ਦੌਰਾਨ ਲਗਦੀਆਂ ਸੱਟਾਂ ਨੂੰ ਨਵੀਆਂ ਤਕਨੀਕਾਂ ਨਾਲ ਠੀਕ ਕਰਨ ਸਬੰਧੀ ਇੱਕ ਰੋਜ਼ਾ ਵਿਸ਼ੇਸ਼ ਵਰਕਸ਼ਾਪ “ਰੀਬਾਉਂਡ” ਦਾ ਆਯੋਜਨ ਯੂਨੀਵਰਸਿਟੀ ਦੇ ਮਿਆਸ-ਜੀ.ਐਨ.ਡੀ.ਯੂ ਡਿਪਾਰਟਮੈਂਟ ਆਫ ਸਪੋਰਟਸ ਸਾਇੰਸਜ਼ ਐਂਡ ਮੈਡੀਸਨ ਵੱਲੋਂ ਕੀਤਾ ਗਿਆ। ਵਰਕਸ਼ਾਪ ਵਿੱਚ ਵੱਡੀ ਗਿਣਤੀ ‘ਚ ਵਿਦਿਆਰਥੀਆਂ ਅਤੇ ਫੈਕਲਟੀ ਮੈਂਬਰਾਂ ਨੇ ਭਾਗ ਲਿਆ।ਵਰਕਸ਼ਾਪ ਦੌਰਾਨ ਬੁਲਾਰਿਆਂ ਨੇ ਨਵੀਨਤਮ ਉਪਲੱਬਧ ਤਕਨੀਕਾਂ ਦੀ ਵਰਤੋਂ ਕਰਦਿਆਂ ਵੱਖ-ਵੱਖ ਖੇਡਾਂ ਦੀਆਂ ਸੱਟਾਂ ਨੂੰ ਠੀਕ ਕਰਨ ਅਤੇ ਵਸੇਬੇ ਬਾਰੇ ਦੱਸਿਆ।
ਵਰਕਸ਼ਾਪ ਦਾ ਉਦਘਾਟਨ ਵਿਭਾਗ ਦੇ ਮੁਖੀ ਡਾ. ਅਮਰਿੰਦਰ ਸਿੰਘ ਨੇ ਕੀਤਾ ਅਤੇ ਬੁਲਾਰਿਆਂ ਦਾ ਸਵਾਗਤ ਕਰਦਿਆਂ ਵਰਕਸ਼ਾਪ ਦੇ ਆਯੋਜਨ ਲਈ ਸਿਰੋਨਿਕਸ ਤੋਂ ਸ਼੍ਰੀਮਤੀ ਭਾਗਿਆਸ਼੍ਰੀ ਦਾ ਧੰਨਵਾਦ ਕੀਤਾ।ਡਾ. ਇੰਦਰਦੀਪ ਸਿੰਘ, ਆਰਥੋਪੀਡਿਕ ਸਰਜਨ, ਅਮਨਦੀਪ ਹਸਪਤਾਲ ਨੇ ਕਲੀਨਿਕਲ ਜਾਂਚ ਦੀ ਮਹੱਤਤਾ ਅਤੇ ਸੱਟਾਂ ਦੇ ਸਫਲ ਇਲਾਜ ਤੇ ਪੁਨਰਵਾਸ ਲਈ ਖਿਡਾਰੀਆਂ ਵਿੱਚ ਗੋਡੇ ਅਤੇ ਮੋਢੇ ਦੀਆਂ ਸੱਟਾਂ ਦੀ ਇਮੇਜ਼ਿੰਗ `ਤੇ ਜ਼ੋਰ ਦਿੱਤਾ।ਸ਼੍ਰੀਨਗਰ ਦੇ ਜੰਮੂ-ਕਸ਼ਮੀਰ ਫੁੱਟਬਾਲ ਐਸੋਸੀਏਸ਼ਨ, ਸ਼੍ਰੀਨਗਰ ਦੇ ਮੁੱਖ ਫਿਜ਼ੀਓਥੈਰੇਪਿਸਟ ਸ਼ਾਹਨਵਾਜ਼ ਗਾਜ਼ੀ ਨੇ ਐਥਲੀਟਾਂ ਵਿੱਚ ਏ.ਸੀ.ਐਲ ਦੀਆਂ ਸੱਟਾਂ ਠੀਕ ਕਰਨ `ਤੇ ਧਿਆਨ ਕੇਂਦਰਿਤ ਕੀਤਾ।ਅਭਿਨਵ ਬਿੰਦਰਾ ਟਾਰਗੇਟਿੰਗ ਪਰਫਾਰਮੈਂਸ ਸੈਂਟਰ, ਮੋਹਾਲੀ ਵਿਖੇ ਫਿਜ਼ੀਓਥੈਰੇਪਿਸਟ, ਸ਼੍ਰੀਮਤੀ ਦੀਕਸ਼ਾ ਮਹਿਤਾ ਦੁਆਰਾ ਮੁੜ ਵਸੇਬੇ ਅਤੇ ਸੱਟਾਂ ਦੀ ਰੋਕਥਾਮ ਵਿੱਚ ਤਕਨਾਲੋਜੀ ਦੀ ਵਰਤੋਂ ਕਰਨ ਬਾਰੇ ਚਰਚਾ ਕੀਤੀ ਗਈ।
ਵਰਕਸ਼ਾਪ ਦੇ ਅੰਤ ਵਿੱਚ ਡੀਨ ਫੈਕਲਟੀ ਪ੍ਰੋ. ਸ਼ਵੇਤਾ ਸ਼ੇਨੋਏ ਨੇ ਸਾਰਿਆਂ ਦਾ ਧੰਨਵਾਦ ਕਰਦਿਆਂ ਵਿਦਿਆਰਥੀਆਂ ਨੂੰ ਵਰਕਸ਼ਾਪ ਤੋਂ ਲਾਭ ਲੈਣ ਲਈ ਪ੍ਰੇਰਿਆ।

Check Also

ਸਾਬਕਾ ਕੇਂਦਰੀ ਮੰਤਰੀ ਸੁਖਦੇਵ ਸਿੰਘ ਢੀਂਡਸਾ ਦਾ ਪੂਰੇ ਸਰਕਾਰੀ ਸਨਮਾਨਾਂ ਨਾਲ ਅੰਤਿਮ ਸੰਸਕਾਰ

ਕੈਬਨਿਟ ਮੰਤਰੀਆਂ ਅਤੇ ਸੰਸਦ ਮੈਂਬਰਾਂ ਵਲੋਂ ਵਿਛੜੀ ਆਤਮਾ ਨੂੰ ਸ਼ਰਧਾਂਜਲੀ ਭੇਟ ਸੰਗਰੂਰ, 31 ਮਈ (ਜਗਸੀਰ …