ਅੰਮ੍ਰਿਤਸਰ, 21 ਅਗਸਤ (ਸੁਖਬੀਰ ਸਿੰਘ) – ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਦਾ ਸੁਪਨਾ ਹੈ ਕਿ ਪਿੰਡਾਂ ਦੇ ਲੋਕਾਂ ਨੂੰ ਵੀ ਹਰ ਤਰ੍ਹਾਂ ਦੀਆਂ ਸ਼ਹਿਰੀ ਸਹੂਲਤਾਂ ਮੁਹੱਈਆ ਕਰਵਾਈਆਂ ਜਾਣ ਅਤੇ ਸਾਡੀ ਸਭ ਤੋਂ ਪਹਿਲੀ ਤਰਜੀਹ ਪਿੰਡਾਂ ਦੇ ਬੁਨਿਆਦੀ ਢਾਂਚੇ ਨੂੰ ਸੁਧਾਰਨਾਂ ਹੈ।ਇਹ ਪ੍ਰਗਟਾਵਾ ਕੈਬਨਿਟ ਮੰਤਰੀ ਹਰਭਜਨ ਸਿੰਘ ਈ.ਟੀ.ਓ ਨੇ ਹਲਕਾ ਜੰਡਿਆਲਾ ਗੁਰੂ ਅਧੀਨ ਪੈਂਦੀਆਂ 16 ਗ੍ਰਾਮ ਪੰਚਾਇਤਾਂ ਨੂੰ 25.25 ਲੱਖ ਰੁਪਏ ਦੀਆਂ ਗ੍ਰਾਂਟਾਂ ਵੰਡਣ ਸਮੇਂ ਕੀਤਾ।ਉਨ੍ਹਾਂ ਦੱਸਿਆ ਕਿ ਇਹ ਗ੍ਰਾਂਟਾਂ ਆਰ.ਡੀ.ਓ.ਐਸ ਸਕੀਮ ਤਹਿਤ ਦਿੱਤੀਆਂ ਜਾ ਰਹੀਆਂ , ਜਿਸ ਨਾਲ ਗ੍ਰਾਮ ਪੰਚਾਇਤਾਂ ਆਪਣੇ ਪਿੰਡਾਂ ਦੇ ਵਿਕਾਸ ਕਰਵਾ ਸਕਣਗੀਆਂ।
ਈ.ਟੀ.ਓ ਨੇ ਦੱਸਿਆ ਕਿ ਹਲਕਾ ਜੰਡਿਆਲਾ ਗੁਰੂ ਦੀ ਗ੍ਰਾਮ ਪੰਚਾਇਤ ਧਾਰੜ ਨੂੰ 0.50 ਲੱਖ ਰੁਪਏ ਸੋਲਰ ਲਾਈਟਾਂ, 1.50 ਲੱਖ ਰੁਪਏ ਲਿਕਵਡ ਵੇਸਟ ਮੈਨੈਜਮੈਂਟ, ਗ੍ਰਾਮ ਪੰਚਾਇਤ ਰਾਣਾ ਕਲਾਂ ਨੂੰ 1 ਲੱਖ ਰੁਪਏ ਸੋਲਰ ਲਾਈਟਾਂ ਲਈ, 1.50 ਲੱਖ ਰੁਪਏ ਸਾਲਿਡ ਵੇਸਟ ਮੈਨੇਜਮੈਂਟ, ਗ੍ਰਾਮ ਪੰਚਾਇਤ ਹੁੰਦਲ ਹਾਰ 0.75 ਲੱਖ ਸੋਲਰ ਲਾਈਟਾਂ ਲਈ, ਗ੍ਰਾਮ ਪੰਚਾਇਤ ਨਿੱਝਰਪੁਰਾ ਨੂੰ 1 ਲੱਖ ਰੁਪਏ ਸੋਲਰ ਲਾਈਟਾਂ ਲਈ, ਗ੍ਰਾਮ ਪੰਚਾਇਤ ਨਵਾਂ ਕੋਟ 1 ਲੱਖ ਸੋਲਰ ਲਾਈਟਾਂ ਲਈ, ਗ੍ਰਾਮ ਪੰਚਾਇਤ ਬੁੰਡਾਲਾ ਨੂੰ 1.50 ਲੱਖ ਰੁਪਏ ਸੋਲਰ ਲਾਈਟਾਂ, 1.50 ਲੱਖ ਰੁਪਏ ਲਿਕਡ ਵੈਸਟ ਮੈਨੇਜਮੈਂਟ, ਮੱਖਣਵਿੰਡੀ ਨੂੰ 0.50 ਲੱਖ ਰੁਪਏ ਸੋਲਰ ਲਾਈਟਾਂ, 1.50 ਲਿਕਡ ਵੇਸਟ ਮੈਨੇਜਮੈਂਟ, ਮੱਲ੍ਹੀਆਂ ਅਤੇ ਧੀਰੇ ਕੋਟ ਨੂੰ 0.50-0.50 ਲੱਖ ਰੁਪਏ ਸੋਲਰ ਲਾਈਟਾਂ ਲਈ, ਗ੍ਰਾਮ ਪੰਚਾਇਤ ਗਹਿਰੀ ਨੂੰ 1.50 ਲੱਖ ਰੁਪਏ ਸਾਲਿਡ ਵੇਸਟ ਮੈਨੇਜਮੈਂਟ, ਗ੍ਰਾਮ ਪੰਚਾਇਤ ਦੇਵੀਦਾਸ ਪੁਰਾ ਨੂੰ 1.50 ਲੱਖ ਰੁਪਏ ਲਿਕਡ ਵੇਸਟ ਮੈਨੇਜਮੈਂਟ, ਗ੍ਰਾਮ ਪੰਚਾਇਤ ਫਤਿਹਪੁਰ ਰਾਜਪੂਤਾਂ ਨੂੰ ਲਿਕਡ ਵੇਸਟ ਮੈਨੇਜਮੈਂਟ ਲਈ 1.50 ਲੱਖ ਰੁਪਏ, 2 ਲੱਖ ਰੁਪਏ ਕਬਰਿਸਤਾਨ ਲਈ, ਗ੍ਰਾਮ ਪੰਚਾਇਤ ਛਾਪਾ ਰਾਮ ਸਿੰਘ ਅਤੇ ਜਾਨੀਆਂ ਨੂੰ 1.50-1.50 ਲੱਖ ਰੁਪਏ ਲਿਕਡ ਵੇਸਟਮੈਨੇਜਮੈਂਟ ਲਈ, ਗ੍ਰਾਮ ਪੰਚਾਇਤ ਨੰਗਲ ਦਿਆਲ ਸਿੰਘ ਅਤੇ ਨੰਗਲੀ ਗੁਰੂ ਨੂੰ 1-1 ਲੱਖ ਰੁਪਏ, ਐਸ.ਸੀ ਪਿੰਡ ਜਿੰਨਾਂ ਦੀ ਅਬਾਦੀ 50 ਫੀਸਦੀ ਤੋਂ ਜਿਆਦਾ ਹੈ ਨੂੰ ਗ੍ਰਾਂਟਾਂ ਦਿੱਤੀਆਂ ਗਈਆਂ।ਕੈਬਨਿਟ ਮੰਤਰੀ ਈ.ਟੀ.ਓ ਨੇ ਸਮੂਹ ਗ੍ਰਾਮ ਪੰਚਾਇਤਾਂ ਨੂੰ ਕਿਹਾ ਕਿ ਇਹ ਵਿਕਾਸ ਦੇ ਸਾਰੇ ਕੰਮ ਆਪਣੀ ਦੇਖ ਰੇਖ ਹੇਠ ਕਰਵਾਏ ਜਾਣ।
ਇਸ ਮੌਕੇ ਮੈਡਮ ਸੁਹਿੰਦਰ ਕੌਰ, ਮਾਤਾ ਸੁਰਿੰਦਰ ਕੌਰ, ਸੁਨੈਨਾ ਰੰਧਾਵਾ, ਬੀ.ਡੀ.ਪੀ.ਓ ਮਲਕੀਤ ਸਿੰਘ, ਸਤਿੰਦਰ ਸਿੰਘ ਤੋਂ ਇਲਾਵਾ ਗ੍ਰਾਮ ਪੰਚਾਇਤਾਂ ਦੇ ਨੁਮਾਇੰਦੇ ਵੀ ਹਾਜਰ ਸਨ।