ਪਠਾਨਕੋਟ, 24 ਅਗਸਤ (ਪੰਜਾਬ ਪੋਸਟ ਬਿਊਰੋ) – ਕੈਬਨਿਟ ਮੰਤਰੀ ਪੰਜਾਬ ਲਾਲ ਚੰਦ ਕਟਾਰੂਚੱਕ ਵੱਲੋਂ ਜਸਵਾਲੀ ਵਿਖੇ ਸਥਿਤ ਰੈਸਟ ਹਾਊਸ ਵਿੱਚ ਵਿਧਾਨ
ਸਭਾ ਹਲਕਾ ਭੋਆ ਦੀਆਂ ਬਲਾਕ ਸੁਜਾਨਪੁਰ ਅਧੀਨ ਆਉਂਦੀਆਂ ਪੰਚਾਇਤਾਂ ਨਾਲ ਇੱਕ ਮੀਟਿੰਗ ਕੀਤੀ।
ਮੀਟਿੰਗ ਦੋਰਾਨ ਸੰਬੋਧਤ ਕਰਦਿਆਂ ਲਾਲ ਚੰਦ ਕਟਾਰੂਚੱਕ ਕੈਬਨਿਟ ਮੰਤਰੀ ਪੰਜਾਬ ਨੇ ਕਿਹਾ ਕਿ ਪੰਜਾਬ ਅੰਦਰ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਦੀ ਯੋਗ ਅਗਵਾਈ ਵਿੱਚ ਜਿਥੇ ਪੰਜਾਬ ਦੇ ਲੋਕਾਂ ਦੇ ਵੱਖ-ਵੱਖ ਸਵਾਲਾਂ ਦਾ ਹੱਲ ਕੱਢਿਆ ਜਾਂਦਾ ਹੈ, ਉਥੇ ਹੀ ਵਿਧਾਨ ਸਭਾ ਹਲਕਾ ਭੋਆ ਦੇ ਲੋਕਾਂ ਦੀਆਂ ਸਮੱਸਿਆਵਾਂ ਹੱਲ ਕਰਨ ਦੇ ਲਈ ਵਿਸ਼ੇਸ਼ ਉਪਰਾਲੇ ਕੀਤੇ ਜਾਂਦੇ ਹਨ।ਜਿਸ ਅਧੀਨ ਅੱਜ ਜਸਵਾਲੀ ਵਿਖੇ ਵਿਧਾਨ ਸਭਾ ਹਲਕਾ ਭੋਆ ਦੀ 10 ਪੰਚਾਇਤਾਂ ਜੋ ਕਿ ਸੁਜਾਨਪੁਰ ਬਲਾਕ ਦੇ ਅਧੀਨ ਆਉਂਦੀਆਂ ਹਨ, ਉਥੋਂ ਦੀਆਂ ਪੰਚਾਇਤਾਂ ਬੁਲਾਈਆਂ ਗਈਆਂ ਹਨ ਅਤੇ ਵੱਖ-ਵੱਖ ਮਾਮਲਿਆਂ ਤੇ ਚਰਚਾ ਕੀਤੀ ਗਈ ਅਤੇ ਵਿਕਾਸ ਕਾਰਜਾਂ ਨੂੰ ਲੈ ਕੇ ਰੀਵਿਊ ਕੀਤਾ ਗਿਆ।
ਉਨ੍ਹਾਂ ਕਿਹਾ ਕਿ ਅੱਜ ਦੀ ਮੀਟਿੰਗ ਦੋਰਾਨ ਵੱਖ-ਵੱਖ ਪਿੰਡਾਂ ਤੇ ਚਰਚਾ ਕਰਦਿਆਂ ਕੁੱਝ ਸਵਾਲ ਸਾਹਮਣੇ ਆਏ ਹਨ ਕਈ ਪਿੰਡਾਂ ਅੰਦਰ ਨਿਕਾਸੀ ਪਾਣੀ ਦੇ ਲਈ ਛੱਪੜ ਦੀ ਲੋੜ ਹੈ, ਕਈਆਂ ਪਿੰਡਾਂ ਅੰਦਰ ਗਲੀਆਂ ਨਾਲੀਆਂ ਦੀਆਂ ਸਮੱਸਿਆਵਾਂ ਹਨ ਅਤੇ ਕਈ ਪਿੰਡਾਂ ਅੰਦਰ ਸ਼ਮਸ਼ਾਨਘਾਟ ਦੀ ਰਿਪੇਅਰ ਜਾਂ ਰਸਤਿਆਂ ਨੂੰ ਪੱਕਾ ਕਰਨ, ਪਿੰਡਾਂ ਅੰਦਰ ਜੰਝਘਰ ਦਾ ਨਿਰਮਾਣ, ਖੇਡਾਂ ਦੇ ਲਈ ਪਲੇਅ ਗਰਾਉਂਡ ਦਾ ਨਿਰਮਾਣ ਆਦਿ ਕਈ ਪਿੰਡਾਂ ਦੇ ਸਵਾਲ ਸਾਹਮਣੇ ਆਏ ਹਨ।ਅੱਜ ਦੀ ਮੀਟਿੰਗ ਦੋਰਾਨ ਸ਼ਮਸਾਨਘਾਟ ਦੀ ਗਲੀ, ਪਲੇਅ ਗਰਾਉਂਡ ਦੀ ਚਾਰਦੀਵਾਰੀ, ਜੰਝਘਰ ਜਾਂ ਨਿਕਾਸੀ ਪਾਣੀ ਜੋ ਕਿ ਲੋਕਾਂ ਦੀਆਂ ਸਮੱਸਿਆਵਾਂ ਹਨ।ਉਨ੍ਹਾਂ ਕਿਹਾ ਕਿ ਪਿੱਛਲੀਆਂ ਸਰਕਾਰਾਂ ਵੱਲੋਂ ਇਨ੍ਹਾਂ ਪਿੰਡਾਂ ਅੰਦਰ ਉਪਰੋਕਤ ਸਾਹਮਣੇ ਆਈਆਂ ਸਮੱਸਿਆਵਾਂ ਦੇ ਵੱਲ ਧਿਆਨ ਹੀ ਨਹੀਂ ਦਿੱਤਾ ਗਿਆ।
ਕਟਾਰੂਚੱਕ ਨੇ ਕਿਹਾ ਕਿ ਪੰਜਾਬ ਸਰਕਾਰ ਦੇ ਉਪਰਾਲਿਆਂ ਸਦਕਾ ਹਰੇਕ ਬਲਾਕ ਅੰਦਰ ਇੱਕ ਪਿੰਡ ਅੰਦਰ ਥਾਪਰ ਮਾਡਲ ਬਣਾਇਆ ਜਾ ਰਿਹਾ ਹੈ।ਜਿਸ ਅਧੀਨ ਆਧੁਨਿਕ ਤਕਨੀਕ ਨਾਲ ਨਿਕਾਸੀ ਪਾਣੀ ਨੂੰ ਟ੍ਰੀਟ ਕਰਕੇ ਫਸਲਾਂ ਦੇ ਲਈ ਪ੍ਰਯੋਗ ਵਿੱਚ ਲਿਆਂਦਾ ਜਾ ਸਕਦਾ ਹੈ।ਪਿੰਡ ਕਟਾਰੂਚੱਕ ਵਿਖੇ ਦਫਤਰ ਵਿਖੇ ਖੁੱਲਾ ਦਰਬਾਰ ਲਗਾ ਕੇ ਲੋਕਾਂ ਦੀਆਂ ਸਮਸਿਆਵਾਂ ਸੁਣੀਆਂ ਅਤੇ ਸਮੱਸਿਆਵਾਂ ਦਾ ਹੱਲ ਕੀਤਾ ਗਿਆ।ਵੱਖ-ਵੱਖ ਵਿਕਾਸ ਕਾਰਜ਼ਾਂ ਦਾ ਰੀਵਿਊ ਕਰਕੇ ਜਿਹੜੇ ਕੰਮਾਂ ਦੀ ਨਿਸ਼ਾਨਦੇਹੀ ਹੋ ਗਈ ਹੈ, ਉਨ੍ਹਾਂ ਸਥਾਨਾਂ ‘ਤੇ ਆਉਣ ਵਾਲੇ ਪੰਜ ਦਿਨਾਂ ਦੇ ਅੰਦਰ ਅੰਦਰ ਵਿਕਾਸ ਕਾਰਜ ਲਗਾਏ ਜਾਣਗੇ।
ਇਸ ਮੋਕੇ ਬਲਜੀਤ ਕੌਰ ਬਲਾਕ ਵਿਕਾਸ ਤੇ ਪੰਚਾਇਤ ਅਫਸਰ ਸੁਜਾਨਪੁਰ, ਰਜਿੰਦਰ ਭਿੱਲਾ ਸਰਪੰਚ ਬੰਨੀ ਲੋਧੀ ਅਤੇ ਬਲਾਕ ਪ੍ਰਧਾਨ ਤੇ ਬਲਾਕ ਸਮਿਤੀ ਮੈਂਬਰ ਸੁਭਾਸ ਜੱਗੀ, ਬਲਾਕ ਪ੍ਰਧਾਨ ਸੰਦੀਪ ਕੁਮਾਰ, ਦੀਪਕ ਕੁਮਾਰ ਬਲਾਕ ਪ੍ਰਧਾਨ, ਰਜਨੀ ਪਿੰਡ ਆਸਾ ਬਾਨੋਂ, ਰਮੇਸ਼ ਕੁਮਾਰ ਜਰਨਲ ਸਕੱਤਰ, ਹੰਸ ਰਾਜ ਮੈਰਾ ਕਲੋਨੀ, ਪਿੰਡ ਐਮਾਂ ਤੋਂ ਅਭਿਨਾਸ ਅਤੇ ਪਾਰਟੀ ਦੇ ਅਹੁੱਦੇਦਾਰ ਹਾਜਰ ਸਨ।
Check Also
ਖਾਲਸਾ ਮੈਨੇਜਮੈਂਟ ਨੇ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ ਪ੍ਰਕਾਸ਼ ਪੁਰਬ ਮਨਾਇਆ
ਅੰਮ੍ਰਿਤਸਰ, 7 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਨੌਵੀਂ ਪਾਤਸ਼ਾਹੀ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਜੀ …
Punjab Post Daily Online Newspaper & Print Media