ਪਠਾਨਕੋਟ, 24 ਅਗਸਤ (ਪੰਜਾਬ ਪੋਸਟ ਬਿਊਰੋ) – ਜਿਲਾ ਸਮਾਜਿਕ ਨਿਆਂ ਅਤੇ ਅਧਿਕਾਰਤਾ ਅਫਸਰ ਪਠਾਨਕੋਟ ਸੁਖਵਿੰਦਰ ਸਿੰਘ ਘੁੰਮਣ ਨੇ ਦੱਸਿਆ ਹੈ ਕਿ ਡਿਪਟੀ ਕਮਿਸ਼ਨਰ ਪਠਾਨਕੋਟ ਵਲੋਂ ਦਿੱਤੇ ਹੁਕਮਾਂ ਤਹਿਤ ਮਲੀਨ ਕਿੱਤਾ ਅਤੇ ਇਨਸੈਨਟਰੀ ਲੈਟਰੀਨ ਸਬੰਧੀ ਵੱਖ-ਵੱਖ ਵਿਭਾਗਾਂ ਤੋਂ ਸਰਵੇ ਕਰਵਾਇਆ ਗਿਆ ਸੀ।ਜਿਸ ਦੋਰਾਨ ਵਿਭਾਗਾਂ ਵਲੋਂ ਰਿਪੋਰਟ ਸੋਂਪੀ ਗਈ ਹੈ ਕਿ ਜਿਲ੍ਹਾ ਪਠਾਨਕੋਟ ਵਿੱਚ ਇਸ ਸਮੇਂ ਕੋਈ ਵੀ ਵਿਅਕਤੀ ਮਲੀਨ ਕਿੱਤਾ ਨਹੀ ਕਰ ਰਿਹਾ।ਉਨਾਂ ਕਿਹਾ ਕਿ ਜਿਲ੍ਹਾ ਪਠਾਨਕੋਟ ਵਿੱਚ ਜੇਕਰ ਕੋਈ ਵਿਅਕਤੀ ਇਸ ਸਮੇਂ ਮਲੀਨ ਕਿੱਤਾ ਕਰ ਰਿਹਾ ਹੈ ਤਾਂ ਉਹ ਵਿਅਕਤੀ ਸਬੰਧਤ ਵਿਭਾਗਾਂ ਨਾਲ ਤਾਲਮੇਲ ਕਰ ਸਕਦਾ ਹੈ।
ਡਿਪਟੀ ਕਮਿਸ਼ਨਰ ਨੇ ਸਮੂਹ ਜਿਲ੍ਹਾ ਵਾਸੀਆਂ ਨੂੰ ਕਿਹਾ ਹੈ ਕਿ ਜੇਕਰ ਕੋਈ ਮਲੀਨ ਕਿਤਾ ਕਰਦਾ ਹੈ ਜਾਂ ਕਿਸੇ ਦੇ ਘਰ ਇੰਨਸੈਨਟਰੀ ਲੈਟਰਿੰਨ ਹੈ ਤਾਂ ਸਬੰਧਤ ਵਿਅਕਤੀ ਆਪਣੇ ਦਸਤਾਵੇਜ ਲੈ ਕੇ ਦਫਤਰ ਕਮਿਸ਼ਨਰ ਨਗਰ ਬੀ.ਡੀ.ਪੀ.ੳ, ਕਾਰਜ ਸਾਧਕ ਅਫਸਰ, ਸਟੇਸ਼ਨ ਸੁਪਰਡੰਟ ਰੇਲਵੇ ਆਦਿ ਵਿਭਾਗਾਂ ਨਾਲ ਤੁਰੰਤ ਤਾਲਮੇਲ ਕਰ ਸਕਦਾ ਹੈ।
Check Also
ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ
ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …