ਸੰਗਰੂਰ, 27 ਅਗਸਤ (ਜਗਸੀਰ ਲੌਂਗੋਵਾਲ) – ਜਨਮ ਅਸ਼ਟਮੀ ਦੇ ਪਵਿੱਤਰ ਤਿਉਹਾਰ ਮੌਕੇ “ਗੋ ਗ੍ਰੀਨ ਵੈਲਫੇਅਰ ਸੋਸਾਇਟੀ ਭਵਾਨੀਗੜ੍ਹ` ਵਲੋਂ ਰਤਨ ਮੈਡੀਕਲ
ਭਵਾਨੀਗੜ੍ਹ ਵਿਖੇ ਬੂਟਿਆਂ ਦਾ ਲੰਗਰ ਲਗਾਇਆ ਗਿਆ।ਕਲੱਬ ਅਹੁਦੇਦਾਰਾਂ ਵਲੋਂ ਮੈਡੀਸਨ, ਛਾਂ, ਫਲ ਅਤੇ ਫੁੱਲਾਂ ਵਾਲੇ ਪੌਦੇ ਵੰਡੇ ਗਏ।ਕਲੱਬ ਪ੍ਰਧਾਨ ਨਰਿੰਦਰ ਪਾਲ ਰਤਨ ਨੇ ਦੱਸਿਆ ਕਿ ਹਰ ਸਾਲ ਸਾਡੇ ਕਲੱਬ ਵੱਲੋਂ ਜੁਲਾਈ-ਅਗਸਤ-ਸਤੰਬਰ ਮਹੀਨੇ ਖਾਲੀ ਥਾਵਾਂ ‘ਤੇ ਪੌਦੇ ਲਗਾ ਕੇ ਉਹਨਾਂ ਦੀ ਪੂਰੀ ਤਰਾਂ ਦੇਖ-ਭਾਲ ਕੀਤੀ ਜਾਂਦੀ ਹੈ।ਬੂਟੇ ਲਗਾਉਣ ਦੇ ਨਾਲ-ਨਾਲ ਕਲੱਬ ਵਲੋਂ ਹੋਰ ਵੀ ਸਮਾਜਿਕ ਕੰਮ ਵੀ ਕੀਤੇ ਜਾਂਦੇ ਹਨ।ਇਸ ਮੌਕੇ ਸਿੰਦਰਪਾਲ, ਏਕਮਪਰੀਤ, ਪ੍ਰਿੰਸ ਰਤਨ, ਰਵਨੀਤ ਰਤਨ, ਸੁਖਵਿੰਦਰ ਸੈਟੀ, ਨਿਖਿਲ ਕੁਮਾਰ, ਜਸਵਿੰਦਰ ਸਿੰਘ ਚੋਪੜਾ ਤੇ ਦੀਪਕ ਸਚਦੇਵਾ ਮੌਜ਼ੂਦ ਸਨ।
Check Also
ਨਗਰ ਨਿਗਮ ਵੱਲੋਂ ਝਬਾਲ ਰੋਡ ’ਤੇ ਨਾਜਾਇਜ਼ ਕਲੋਨੀ ਖਿਲਾਫ਼ ਡੇਮੋਲੀਸ਼ਨ ਕਾਰਵਾਈ
ਅੰਮ੍ਰਿਤਸਰ, 18 ਸਤੰਬਰ (ਜਗਦੀਪ ਸਿੰਘ) – ਸ਼ਹਿਰ ਵਿੱਚ ਨਾਜਾਇਜ਼ ਉਸਾਰੀ ਅਤੇ ਗੈਰ-ਅਧਿਕਾਰਤ ਕਲੋਨੀਆਂ ਖਿਲਾਫ਼ ਚਲਾਈ …
Punjab Post Daily Online Newspaper & Print Media