Wednesday, September 18, 2024

ਕੈਬਨਿਟ ਮੰਤਰੀ ਨੇ ਦੀਨਾਨਗਰ ਤੋਂ ਘਰੋਟਾ ਮਾਰਗ ਦਾ ਕੀਤਾ ਨਿਰੀਖਣ

ਪਠਾਨਕੋਟ, 27 ਅਗਸਤ (ਪੰਜਾਬ ਪੋਸਟ ਬਿਊਰੋ) – ਕੈਬਨਿਟ ਮੰਤਰੀ ਲਾਲ ਚੰਦ ਕਟਾਰੂਚੱਕ ਵੱਲੋਂ ਡਿਪਟੀ ਕਮਿਸਨਰ ਪਠਾਨਕੋਟ ਆਦਿੱਤਿਆ ਉੱਪਲ ਅਤੇ ਹੋਰ ਪ੍ਰਸਾਸਨਿਕ ਅਧਿਕਾਰੀਆਂ ਨਾਲ ਦੀਨਾਨਗਰ ਤੋਂ ਘਰੋਟਾ ਜਾਣ ਵਾਲੇ ਮਾਰਗ ਦਾ ਅਤੇ ਘਰੋਟਾ ਨਜਦੀਕ ਖਾਲ ਤੇ ਬਣਾਏ ਦੋ ਪੁਲਾਂ ਦਾ ਵੀ ਨਿਰੀਖਣ ਕੀਤਾ ਗਿਆ।ਮਨੋਹਰ ਠਾਕੁਰ ਸੰਯੁਕਤ ਸਕੱਤਰ ਪੰਜਾਬ ਟਰੇਡਰ ਕਮਿਸ਼ਨ, ਬਲਾਕ ਪ੍ਰਧਾਨ, ਪਵਨ ਕੁਮਾਰ ਫੋਜੀ, ਬਲਾਕ ਪ੍ਰਧਾਨ ਰਣਜੀਤ ਸਿੰਘ ਜੀਤਾ, ਬਲਾਕ ਪ੍ਰਧਾਨ ਬਲਜੀਤ ਸਿੰਘ ਅਤੇ ਹੋਰ ਪਾਰਟੀ ਵਰਕਰ ਅਤੇ ਅਧਿਕਾਰੀ ਇਸ ਸਮੇਂ ਹਾਜ਼ਰ ਸਨ।
ਕਟਾਰੂਚੱਕ ਨੇ ਦੱੱਸਿਆ ਕਿ ਹੈਵੀ ਵਾਹਨਾਂ ਦੇ ਚੱਲਦਿਆਂ ਦੀਨਾਨਗਰ ਤੋਂ ਘਰੋਟਾ ਜਾਣ ਵਾਲਾ ਮਾਰਗ ਜੋ ਕਿ ਕਾਫੀ ਖਸਤਾ ਹਾਲਤ ਹੈ, ਦਾ ਉਨ੍ਹਾਂ ਵਲੋਂ ਖੁਦ ਦੌਰਾ ਕੀਤਾ ਗਿਆ ਹੈ।ਉਨ੍ਹਾਂ ਕਿਹਾ ਕਿ ਪਿੱਛਲੀਆਂ ਸਰਕਾਰਾਂ ਵਲੋਂ ਇਸ ਰੋਡ ਦਾ ਨਿਰਮਾਣ ਤਾਂ ਕਰਵਾਇਆ ਗਿਆ ਸੀ, ਪਰ ਇਹ ਜਿਆਦਾ ਦੇਰ ਤੱਕ ਟਿਕ ਨਹੀਂ ਸਕਿਆ।ਹੁਣ ਇਸ ਦੀ ਹਾਲਤ ਕਾਫੀ ਖਸਤਾ ਹੈ, ਜਦਕਿ ਇਸ ਰੋਡ ਦਾ ਲਾਭ ਕਰੀਬ 50 ਪਿਡਾਂ ਨੂੰ ਮਿਲਦਾ ਹੈ।ਉਨ੍ਹਾਂ ਅਧਿਕਾਰੀਆਂ ਨੂੰ ਆਦੇਸ਼ ਦਿੰਦਿਆਂ ਕਿਹਾ ਕਿ ਇਸ ਰੋਡ ਦੇ ਨਿਰਮਾਣ ਕਾਰਜ਼ ਨੂੰ ਲੈ ਕੇ ਪਹਿਲੇ ਫੇਜ ਵਿੱਚ ਕੱਲ ਤੋਂ ਹੀ ਜੋ ਦੀਨਾਨਗਰ ਤੋਂ ਛੰਨੀ ਤੱਕ ਵੱਡੇ ਖੱਡੇ ਭਰਨ ਦਾ ਕੰਮ ਸ਼ੁਰੂ ਕੀਤਾ ਜਾਵੇ।ਕੈਬਨਿਟ ਮੰਤਰੀ ਨੇ ਕਿਹਾ ਕਿ ਘਰੋਟਾ ਤੋਂ ਭੀਮਪੁਰ ਤੱਕ ਕੰਕਰੀਟ ਦੀ ਸੜਕ ਬਣਾਈ ਜਾਵੇਗੀ ਅਤੇ ਭੀਮਪੁਰ ਤੋਂ ਦੀਨਾਨਗਰ ਤੱਕ ਪ੍ਰੀਮਿਕਸ ਪਾ ਕੇ ਵਧੀਆ ਕਵਾਲਿਟੀ ਦੇ ਰੋਡ ਦਾ ਨਵਨਿਰਮਾਣ ਕੀਤਾ ਜਾਵੇਗਾ।ਇਸ ਸਮੱਸਿਆ ਨੂੰ ਜਲਦੀ ਮਾਨਯੋਗ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਧਿਆਨ ਵਿੱਚ ਵੀ ਲਿਆਂਦਾ ਜਾਵੇਗਾ।
ਉਨ੍ਹਾਂ ਕਿਹਾ ਕਿ ਇਸ ਤੋਂ ਇਲਾਵਾ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਸਾਲਾ ਪਿੰਡ ਦਾ ਪੁੱਲ ਜੋ ਜੈਕਟਰ ਤੋਂ ਨਿਕਲ ਕੇ ਬਿਆਸ ਜਾਣ ਵਾਲੀ ਖਾਲ ‘ਤੇ ਬਣਾਏ ਹੋਏ ਹਨ ਅਤੇ ਇਸ ਪੁੱਲ ਨੂੰ ਪਾਣੀ ਨਾਲ ਖਤਰਾ ਹੈ।ਇਸ ਤੋਂ ਇਲਾਵਾ ਘਰੋਟਾ ਖੁਰਦ ਤੋਂ ਅਗਲੇ ਪਿੰਡਾਂ ਨੂੰ ਜਾਣ ਵਾਲਾ ਖਾਲ ਪੁੱਲ ਦੀ ਹਾਲਤ ਵੀ ਖਸਤਾ ਹੈ।ਉਨ੍ਹਾਂ ਵਲੋਂ ਪ੍ਰਸ਼ਾਸ਼ਨਿਕ ਅਧਿਕਾਰੀਆਂ ਦੇ ਨਾਲ ਦੋਨੋ ਪੁਲਾਂ ਦਾ ਨਿਰੀਖਣ ਕੀਤਾ ਗਿਆ ਹੈ।ਇੱਕ ਪੁੱਲ ਜੋ ਘਰੋਟਾ ਖਾਲ ਪੁੱਲ ਹੈ, ਉਸ ਦੀ ਪਰਪੋਜ਼ਲ ਬਣਾ ਕੇ ਸਰਕਾਰ ਨੂੰ ਭੇਜੀ ਜਾ ਚੁੱਕੀ ਹੈ ਅਤੇ ਦੂਸਰੇ ਸਾਲਾ ਪੁੱਲ ਦੀ ਪਰਪੋਜ਼ਲ ਵੀ ਜਲਦੀ ਬਣਾ ਕੇ ਸਰਕਾਰ ਨੂੰ ਭੇਜੀ ਜਾਵੇਗੀ।ਇਸ ਸਥਾਨ ‘ਤੇ ਸਟੀਲ ਬ੍ਰਿਜ਼ ਬਣਾਉਣ ਦੀ ਯੋਜਨਾ ਹੈ।

Check Also

ਗੌਰਮਿੰਟ ਪੈਨਸ਼ਨਰਜ਼ ਵੈਲਫੇਅਰ ਐਸੋਸੀਏਸ਼ਨ ਵਲੋਂ ਨਵ-ਨਿਯੁੱਕਤ ਡੀ.ਸੀ ਸੰਦੀਪ ਰਿਸ਼ੀ ਦਾ ਸਵਾਗਤ

ਸੰਗਰੂਰ, 17 ਸਤੰਬਰ (ਜਗਸੀਰ ਲੌਂਗੋਵਾਲ) – ਸਥਾਨਕ ਜਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਗੌਰਮਿੰਟ ਪੈਨਸ਼ਨਰਜ਼ ਵੈਲਫੇਅਰ ਐਸੋਸੀਏਸ਼ਨ …