ਸੰਗਰੂਰ, 4 ਸਤੰਬਰ (ਜਗਸੀਰ ਲੌਂਗੋਵਾਲ) – ਅਕੈਡਮਿਕ ਵਰਲਡ ਸਕੂਲ ਖੋਖਰ ਅਤੇ ਹਾਈਟਸ ਐਂਡ ਹਾਈਟਸ ਪਬਲਿਕ ਸਕੂਲ ਦੇ ਵਿਦਿਆਰਥੀਆਂ ਨੂੰ ਇੱਕ ਦਿਨ ਦੇ ਟੂਰ ‘ਤੇ ਲਿਜਾਇਆ ਗਿਆ।ਇਹ ਟੂਰ ਸਕੂਲ ਦੇ ਚੇਅਰਮੈਨ ਸੰਜੈ ਸਿੰਗਲਾ, ਅਕੈਡਮਿਕ ਵਰਲਡ ਸਕੂਲ ਪ੍ਰਿੰਸੀਪਲ ਸੁਜਾਤਾ ਠਾਕੁਰ ਅਤੇ ਹਾਈਟਸ ਐਂਡ ਹਾਈਟਸ ਸਕੂਲ ਪ੍ਰਿੰਸੀਪਲ ਪ੍ਰਿਯੰਕਾ ਬਾਂਸਲ ਦੀ ਅਗਵਾਈ ਹੇਠ ਸਭ ਤੋਂ ਪਹਿਲਾਂ ਬੱਚਿਆਂ ਨੂੰ ਅਗਰੋਹਾ ਧਾਮ ਵਿਖੇ ਲਿਜਾਇਆ ਗਿਆ।ਇਥੇ ਉਨਾਂ ਨੇ ਸ਼ਰਧਾ ਪੂਰਵਕ ਮੱਥਾ ਟੇਕਿਆ ਅਤੇ ਵੈਸ਼ਨੋ ਦੇਵੀ ਦੀ ਗੁਫ਼ਾ ਦੇ ਵੀ ਦਰਸ਼ਨ ਕੀਤੇ।ਇਸ ਤੋਂ ਬਾਅਦ ਬੱਚਿਆਂ ਨੂੰ ਐਮ.ਜੀ ਹੈਰੀਟੇਜ਼ ਵਿਲੇਜ ਹਿਸਾਰ ਲਿਜਾਇਆ ਗਿਆ।ਬੱਚਿਆਂ ਨੇ ਵਾਟਰ ਪਾਰਕ ਵਿੱਚ ਖੂਬ ਮਸਤੀ ਕੀਤੀ।ਇਸ ਤੋਂ ਬਾਅਦ ਉਨਾਂ ਨੇ ਅਨੇਕਾਂ ਤਰ੍ਹਾਂ ਦੇ ਝੂਲੇ, ਕੈਮਲ ਰਾਈਡਿੰਗ, ਘੋੜ ਸਵਾਰੀ, ਕਠਪੁਤਲੀ ਸ਼ੋਅ, ਲਛਮਣ ਝੂਲਾ, ਕਮਾਂਡੋ ਨੈਟ ਅਤੇ ਕਈ ਤਰ੍ਹਾਂ ਦੀਆਂ ਹੋਰ ਖੇਡਾਂ ਖੇਡੀਆਂ।ਬੱਚਿਆਂ ਨੇ ਆਪਣੇ ਹੱਥਾਂ ਨਾਲ ਆਪ ਖੁਦ ਮਿੱਟੀ ਦੇ ਬਰਤਨ ਵੀ ਬਣਾਏ।ਮੌਜ਼ ਮਸਤੀ ਦੇ ਨਾਲ ਨਾਲ ਬੱਚਿਆਂ ਨੇ ਸ਼ੁੱਧ ਹਰਿਆਣਵੀ ਖਾਣੇ ਦਾ ਵੀ ਆਨੰਦ ਮਾਣਿਆ।ਪ੍ਰਿੰਸੀਪਲ ਸੁਜਾਤਾ ਠਾਕੁਰ ਨੇ ਕਿਹਾ ਕਿ ਉਨਾਂ ਨੇ ਬੱਚਿਆਂ ਨੂੰ ਅੱਜ ਇੱਕ ਨਵੇਂ ਹੀ ਜੋਸ਼ ਵਿੱਚ ਦੇਖਿਆਂ।ਪ੍ਰਿੰਸੀਪਲ ਪ੍ਰਿਅੰਕਾ ਬਾਂਸਲ ਨੇ ਕਿਹਾ ਕਿ ਹਰ ਮਾਤਾ ਪਿਤਾ ਨੂੰ ਆਪਣੇ ਬੱਚੇ ਨੂੰ ਟੂਰ ‘ਤੇ ਭੇਜਣਾ ਚਾਹੀਦਾ ਹੈ।
ਇਸ ਟੂਰ ਦੌਰਾਨ ਸਕੂਲ ਅਧਿਆਪਕ ਗੁਰਵਿੰਦਰ ਸਿੰਘ, ਧਰਮਪ੍ਰੀਤ ਡੀ.ਪੀ, ਧਰੁਵ ਸਿੰਗਲਾ, ਕੰਚਨ ਰਾਣੀ, ਮਨਪ੍ਰੀਤ ਕੌਰ, ਰਮਾ ਰਾਣੀ, ਸੋਨਮ ਸ਼ਰਮਾ, ਮਨਪ੍ਰੀਤ ਕੌਰ, ਦਰਵਾਰਾ ਸਿੰਘ ਡੀ.ਪੀ ਵੀ ਬੱਚਿਆਂ ਦੇ ਨਾਲ ਰਹੇ।
Check Also
ਪ੍ਰਕਾਸ਼ ਗੁਰਪੁਰਬ ਸਬੰਧੀ ਬਾਲ ਕਵੀ ਦਰਬਾਰ 5 ਜਨਵਰੀ ਨੂੰ
ਸੰਗਰੂਰ, 26 ਦਸੰਬਰ (ਜਗਸੀਰ ਲੌਂਗੋਵਾਲ) – ਸਥਾਨਕ ਗੁਰਦੁਆਰਾ ਸਾਹਿਬ ਨਾਨਕਪੁਰਾ ਵਿਖੇ ਦਸਵੇਂ ਪਾਤਸ਼ਾਹ ਸ੍ਰੀ ਗੁਰੂ …