ਨਿਮਾਣਾ ਸਿਹੁੰ ਨੂੰ ਫੂਨ ਆਇਆ ਕਿ ਤੇਰਾ ਫਲਾਣਾ ਸਾਥੀ ਚੱਲ ਵੱਸਿਆ –। ਸੱਚੀਂ ਦੱਸਾਂ ਘਰਵਾਲੀ ਦੇ ਤੁਰ ਜਾਣ ਤੋਂ ਬਾਅਦ ਇਹ ਠਾਂਹ-ਠਾਂਹ ਹੀ ਗਿਆ।”ਨਿਮਾਣੇ ਨੇ ਕਿਹਾ ਕਿ ਬਹੁਤ ਹੀ ਮਾੜਾ ਹੋਇਆ।ਹਸਮੁੱਖ ਸੁਭਾਅ ਤੇ ਇਮਾਨਦਾਰੀ ਨਾਲ ਜ਼ਿੰਦਗੀ ਜਿਊਣ ਵਾਲਾ ਬੰਦਾ ਸੀ।ਉਹ ਦੀ ਅਜੇ ਜਾਣ ਦੀ ਉਮਰ ਨਹੀਂ ਸੀ।ਮੇਰੇ ਨਾਲ ਤੇ ਉਹਦੀ ਫੂਨ `ਤੇ ਗੱਲਬਾਤ ਦੂਜੇ ਚੌਥੇ ਦਿਨ ਹੁੰਦੀ ਰਹਿੰਦੀ ਸੀ।ਅੱਗਿਓਂ ਆਵਾਜ਼ ਆਈ ਕਿ ਚੰਗਾ ਹੋਇਆ, ਉਹ ਨਰਕ ਭਰੀ ਜ਼ਿੰਦਗੀ ਤੋਂ ਛੁੱਟ ਗਿਆ।ਸੱਚੀਂ ਬਹੁਤ ਔਖਾ ਸੀ।ਉਸਦੇ ਨੂੰਹ-ਪੁੱਤ ਉਸ ਨੂੰ ਸਾਂਭਦੇ ਨਹੀਂ ਸੀ।ਕਦੇ ਨਿੱਕੇ ਮੁੰਡੇ ਵੱਲ ਤੇ ਕਦੀ ਵੱਡੇ ਮੁੰਡੇ ਵੱਲ ਧੱਕੇ ਹੀ ਖਾਂਦਾ ਸੀ ਵਿਚਾਰਾ —।ਬਹੁਤ ਔਖਾ ਸੀ, ਚੰਗਾ ਹੋਇਆ —। `ਚੰਗਾ ਹੋਇਆ` ਬੋਲ ਸੁਣ ਨਿਮਾਣੇ ਦਾ ਸਿਰ ਚਕਰਾਉਣ ਲੱਗਾ।ਕਿ ਕਿਸੇ ਦੇ ਚੱਲ ਵੱਸਣ ਉਪਰੰਤ ਮਾੜਾ ਹੋਇਆ ਤਾਂ ਸੁਣਦੇ ਆਏ ਹਾਂ, ਪਰ ਆਹ ਚੰਗਾ ਹੋਇਆ, ਵਾਲੇ ਬੋਲ ਸੁਣ ਨਿਮਾਣੇ ਨੂੰ ਇਵੇਂ ਮਹਿਸੂਸ ਹੋਇਆ ਜਿਵੇਂ ਉਸ ਦਾ ਸਰੀਰ ਸੁੰਨ ਹੋਣ ਦੇ ਨਾਲ ਪੱਥਰ ਬਣਦਾ ਜਾ ਰਿਹਾ ਹੋਵੇ—-।
ਕਹਾਣੀ 1209202401
ਸੁਖਬੀਰ ਸਿੰਘ ਖੁਰਮਣੀਆਂ
ਪੈਰਾਡਾਈਜ਼-2, ਛੇਹਰਟਾ (ਅੰਮ੍ਰਿਤਸਰ)।
ਮੋ – 9855512677