Wednesday, August 26, 2026

ਸਰਕਾਰੀ ਆਈ.ਟੀ.ਆਈ ਵਿਖੇ ਰੁਜ਼ਗਾਰ ਮੇਲਾ 17 ਸਤੰਬਰ ਨੂੰ

ਅੰਮ੍ਰਿਤਸਰ, 16 ਸਤੰਬਰ (ਸੁਖਬੀਰ ਸਿੰਘ) – ਪੰਜਾਬ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਅਤੇ ਡਾਇਰੈਕਟਰ ਤਕਨੀਕੀ ਸਿੱਖਿਆ ਅਤੇ ਉਦਯੋਗਿਕ ਸਿਖਲਾਈ ਵਿਭਾਗ ਪੰਜਾਬ ਦੀਆਂ ਹਦਾਇਤਾਂ ਅਨੁਸਾਰ 17 ਸਤੰਬਰ 2024 ਨੂੰ ਸਰਕਾਰੀ ਆਈ.ਟੀ.ਆਈ ਰਣਜੀਤ ਐਵੀਨਿਊ ਡੀ ਬਲਾਕ ਵਿਖੇ ਰੁਜ਼ਗਾਰ ਦਫਤਰ ਅੰਮ੍ਰਿਤਸਰ ਦੇ ਸਹਿਯੋਗ ਨਾਲ ਅਪਰੈਂਟਿਸਸ਼ਿਪ ਅਤੇ ਰੁਜ਼ਗਾਰ ਮੇਲਾ ਲਗਾਇਆ ਜਾ ਰਿਹਾ ਹੈ।ਇੰਜੀ. ਸੰਜੀਵ ਸ਼ਰਮਾ ਪ੍ਰਿੰਸੀਪਲ ਸਰਕਾਰੀ ਆਈ.ਟੀ.ਆਈ ਰਣਜੀਤ ਐਵੀਨਿਊ ਨੇ ਦੱਸਿਆ ਕਿ ਇਸ ਮੇਲੇ ਵਿੱਚ ਜਿਆਦਾਤਰ ਲੋਕਲ ਅੰਮ੍ਰਿਤਸਰ ਵਾਸਤੇ ਉਮੀਦਵਾਰਾਂ ਨੂੰ ਰੁਜ਼ਗਾਰ ਦੇ ਅਵਸਰ ਮੁਹੱਈਆ ਕਰਵਾਉਂਦਿਆਂ ਹੋਇਆਂ 8 ਹਜ਼ਾਰ ਤੋਂ 35 ਹਜ਼ਾਰ ਪ੍ਰਤੀ ਮਹੀਨਾ ਯੋਗਤਾ ਅਨੁਸਾਰ ਤਨਖਾਹ ਦਿੱਤੀ ਜਾਣੀ ਹੈ।ਇਸ ਲਈ ਫਿਟਰ, ਸਰਵੇਅਰ ਇਲੈਕਟਰੀਸ਼ਨ, ਇਲੈਕਟਰੋਨਿਕਸ, ਕੋਪਾ, ਕਟਾਈ ਸਲਾਈ, ਫੈਸ਼ਨ ਡਿਜ਼ਾਇਨ, ਇਨਫੋਰਮੇਸ਼ਨ ਟੈਕਨੋਲੋਜੀ ਹੋਸਪਿਟੈਲਟੀ ਸੈਕਟਰ ਲਈ ਆਈ.ਟੀ.ਆਈ ਪਾਸ ਦੱਸਵੀਂ, ਬਾਰਵੀਂ, ਬੀ.ਟੈਕ, ਬੀ.ਕਾਮ, ਬੀ.ਏ ਪਾਸ ਲੜਕੇ ਲੜਕੀਆਂ ਭਾਗ ਲੈ ਸਕਦੇ ਹਨ।

Check Also

BBK DAV College for Women bags top University Position in Gndu Exams

Amritsar,  August 25 (Punjab Post Bureau) – BBK DAV College for Women has once again …