Monday, July 20, 2026

ਬੀ.ਬੀ.ਕੇ.ਡੀ.ਏ.ਵੀ ਕਾਲਜ ਵੂਮੈਨ ਨੇ ਅੰਤਰ ਕਾਲਜ ਜੂਡੋ ਚੈਂਪੀਅਨਸ਼ਿਪ ਟਰਾਫ਼ੀ ਜਿੱਤੀ

PPN0801201402

ਅੰਮ੍ਰਿਤਸਰ, 8 ਜਨਵਰੀ (ਜਗਦੀਪ ਸਿੰਘ ਸੱਗੂ) -ਬੀ.ਬੀ.ਕੇ.ਡੀ.ਏ.ਵੀ ਕਾਲਜ ਫਾਰ ਵੂਮੈਨ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਤਰ ਕਾਲਜ ਜੂਡੋ ਚੈਂਮਪੀਅਨਸ਼ਿਪ ਟਰਾਫ਼ੀ ਜਿੱਤੀ।ਇਹ ਮੁਕਾਬਲਾ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਚ 4 ਜਨਵਰੀ 2015 ਨੂੰ ਹੋਇਆ। ਕਾਲਜ ਦੇ ਜੂਡੋਕਾਸ ਨੇ ਵਧੀਆ ਪ੍ਰਦਰਸ਼ਨ ਕਰਕੇ 26 ਅੰਕਾ ਦੇ ਵੱਡੇ ਫਰਕ ਨਾਲ ਟਰਾਫ਼ੀ ਜਿੱਤੀ ਜਦੋਂ ਕਿ ਗੁਰੂ ਨਾਨਕ ਦੇਵ ਯੂਨੀਵਰਸਿਟੀ ਕੈਂਪਸ ਟੀਮ ਨੇ 7 ਅੰਕਾਂ ਨਾਲ ਪਹਿਲੀ ਰਨਰਅੱਪ ਅਤੇ ਐਚ.ਐਮ.ਵੀ ਕਾਲਜ ਜਲੰਧਰ ਨੇ 6 ਅੰਕਾ ਨਾਲ ਦੂਸਰੀ ਰਨਰਅੱਪ ਟਰਾਫ਼ੀ ਜਿੱਤੀ।
ਕਾਲਜ ਦੀ ਜੂਡੋ ਟੀਮ ਨੇ 2 ਸੋਨ ਤਮਗੇ, 4 ਚਾਂਦੀ ਦੇ ਤਮਗੇ ਅਤੇ 1 ਕਾਂਸੀ ਦਾ ਤਮਗਾ ਜਿੱਤੀਆ। ਕਾਲਜ ਟੀਮ ਦੀਆਂ 6 ਖਿਡਾਰਣਾਂ ਦੀ ਚੌਣ ਆਲ ਇੰਡੀਆ ਅੰਤਰਵਰਸਿਟੀ ਜੂਡੋ ਮੁਕਾਬਲੇ ਲਈ ਹੋਈ ਜੋ ਕਿ ਗੁਰੂ ਨਾਨਕ ਦੇਵ ਯੂਨੀਵਰਸਿਟੀ ਕੈਂਪਸ ਵਿਚ 30 ਜਨਵਰੀ ਤੋਂ 1 ਫਰਵਰੀ 2015 ਤੱਕ ਹੋਣੇ ਹਨ। ਚੌਣਵੀਆਂ ਖਿਡਾਰਨਾਂ ਸੁਨੈਨਾ, ਪਲਵੀ, ਨਵਰੂਪ, ਮਨਜਿੰਦਰ, ਨਵਨੀਤ ਤੇ ਰਜਤ ਹਨ। ਟੀਮ ਦੇ ਹੋਰ ਮੈਂਬਰ ਪ੍ਰਭਜੋਤ ਅਤੇ ਸੁਖਜਿੰਦਰ ਹਨ।ਪ੍ਰਿੰਸੀਪਲ ਡਾ. (ਸ਼੍ਰੀਮਤੀ) ਨੀਲਮ ਕਾਮਰਾ ਅਤੇ ਖੇਡ ਵਿਭਾਗ ਦੀ ਮੁਖੀ ਸ਼੍ਰੀਮਤੀ ਸਵੀਟੀ ਬਾਲਾ ਨੇ ਖਿਡਾਰਣਾਂ ਨੂੰ ਵਧਾਈ ਦਿੱਤੀ।

Check Also

ਕੈਬਨਿਟ ਮੰਤਰੀ ਈ.ਟੀ.ਓ ਵਲੋਂ ਨਗਰ ਸੁਧਾਰ ਟਰੱਸਟ ਦੇ ਨਵ-ਨਿਯੁੱਕਤ ਚੇਅਰਮੈਨ ਸਰਬਜੋਤ ਸਿੰਘ ਧੰਜ਼ਲ ਨੂੰ ਵਧਾਈ

ਅੰਮ੍ਰਿਤਸਰ, 19 ਜੁਲਾਈ (ਸੁਖਬੀਰ ਸਿੰਘ) –  ਕੈਬਨਿਟ ਮੰਤਰੀ ਹਰਭਜਨ ਸਿੰਘ ਈ.ਟੀ.ਓ ਨੇ ਅੱਜ ਪੰਜਾਬ ਸਰਕਾਰ …

Leave a Reply