Wednesday, October 14, 2026

ਨਹੀਂ ਰਹੇ ਪੰਜਾਬੀ ਸ਼ਾਇਰ ਗੁਰਦੀਪ ਸਿੰਘ ਪ੍ਰਵਾਨਾ

ਅੰਮ੍ਰਿਤਸਰ, 22 ਸਤੰਬਰ (ਦੀਪ ਦਵਿੰਦਰ ਸਿੰਘ) – ਸਹਿਤਕ ਹਲਕਿਆਂ ਵਿੱਚ ਇਹ ਖਬਰ ਦੁੱਖ ਨਾਲ ਪੜ੍ਹੀ ਜਾਵੇਗੀ ਕਿ ਪੰਜਾਬੀ ਜ਼ੁਬਾਨ ਦੇ ਨਾਮਵਰ ਸ਼ਾਇਰ ਅਤੇ ਕਵੀਸ਼ਰ ਗੁਰਦੀਪ ਸਿੰਘ ਪ੍ਰਵਾਨਾ ਇਸ ਦੁਨੀਆਂ ਵਿੱਚ ਨਹੀਂ ਰਹੇ।ਉਹਨਾਂ ਦੀ ਸਿਹਤ ਪਿਛੱਲੇ ਕੁੱਝ ਸਮੇਂ ਤੋਂ ਢਿੱਲੀ ਮੱਠੀ ਸੀ, ਬੀਤੇ ਕੱਲ ਉਹਨਾਂ ਜ਼ਿੰਦਗੀ ਨੂੰ ਅਲਵਿਦਾ ਕਹਿੰਦਿਆਂ ਆਖਰੀ ਸੁਆਸ ਲਏ।
ਕਥਾਕਾਰ ਦੀਪ ਦੇਵਿੰਦਰ ਸਿੰਘ ਨੇ ਦੱਸਿਆ ਕਿ ਅਣਵੰਡੇ ਪੰਜਾਬ ਦੇ ਲਾਹੌਰ ਜਿਲ੍ਹੇ ਵਿੱਚ 1942 ਨੂੰ ਜਨਮੇ ਗੁਰਦੀਪ ਸਿੰਘ ਪ੍ਰਵਾਨਾ ਪੰਜਾਬੀ ਸ਼ਾਇਰੀ ਦੇ ਨਾਲ ਨਾਲ ਉੱਚ ਕੋਟੀ ਦੇ ਕਵੀਸ਼ਰ ਵੀ ਸਨ।ਉਹਨਾਂ ਜਿਕਰਯੋਗ ਸਾਹਿਤਕ ਅਤੇ ਇਤਿਹਾਸਕ ਪੁਸਤਕਾਂ ਪੰਜਾਬੀ ਸਾਹਿਤ ਦੀ ਝੋਲੀ ਪਾਈਆਂ।
ਉਹਨਾਂ ਦੇ ਬੇਵਕਤੀ ਤੁਰ ਜਾਣ `ਤੇ ਸਿੱਖ ਚਿੰਤਕ ਅਤੇ ਲੇਖਕ ਦਿਲਜੀਤ ਸਿੰਘ ਬੇਦੀ, ਹਰਜੀਤ ਸਿੰਘ ਸੰਧੂ, ਵਜ਼ੀਰ ਸਿੰਘ ਰੰਧਾਵਾ, ਸੁਖਬੀਰ ਸਿੰਘ ਖੁਰਮਣੀਆਂ, ਮਨਮੋਹਨ ਸਿੰਘ ਢਿੱਲੋਂ, ਪ੍ਰਤੀਕ ਸਹਿਦੇਵ, ਡਾ. ਕਸ਼ਮੀਰ ਸਿੰਘ, ਐਸ ਪਰਸ਼ੋਤਮ, ਸੁਮੀਤ ਸਿੰਘ, ਮੋਹਿਤ ਸਹਿਦੇਵ, ਅਜੀਤ ਸਿੰਘ ਨਬੀਪੁਰੀ, ਜਗਤਾਰ ਗਿੱਲ, ਸ਼ੁਕਰਗੁਜ਼ਾਰ ਸਿੰਘ, ਡਾ. ਗਗਨਦੀਪ ਸਿੰਘ, ਮਨਦੀਪ ਬੋਪਾਰਾਏ, ਦਿਲਰਾਜ ਸਿੰਘ ਦਰਦੀ, ਸੁਰਜੀਤ ਅਕਸ, ਕਿਰਪਾਲ ਸਿੰਘ ਨੇ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ।
ਪ੍ਰਵਾਨਾ ਜੀ ਸਪੁੱਤਰਾਂ ਸਤਨਾਮ ਸਿੰਘ ਅਤੇ ਹਰਜੀਤ ਸਿੰਘ ਦੱਸਿਆ ਕਿ ਉਹਨਾਂ ਨਮਿਤ ਅੰਤਿਮ ਅਰਦਾਸ 26 ਸਤੰਬਰ ਵੀਰਵਾਰ ਗੁਰਦਵਾਰਾ ਕਬੀਰ ਪਾਰਕ ਸਾਹਮਣੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ ਹੋਵੇਗੀ।

 

Check Also

ਖਾਲਸਾ ਕਾਲਜ ਵਿਖੇ ‘ਐਨ.ਪੀ.ਟੀ.ਈ.ਐਲ ਜਾਗਰੂਕਤਾ ਵਰਕਸ਼ਾਪ’ ਕਰਵਾਈ ਗਈ

ਅੰਮ੍ਰਿਤਸਰ, 11 ਅਕਤੂਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਵੱਲੋਂ ਆਈ.ਆਈ.ਟੀ ਕਾਨਪੁਰ ਦੇ ਸਹਿਯੋਗ ਨਾਲ …