ਸੰਗਰੂਰ, 22 ਸਤੰਬਰ (ਜਗਸੀਰ ਲੌਂਗੋਵਾਲ) – ਬੀਤੇ ਦਿਨੀ ਐਸ.ਏ.ਐਸ ਇੰਟਰਨੈਸ਼ਨਲ ਸਕੂਲ ਚੀਮਾ ਦੇ ਵਿਦਿਆਰਥੀਆਂ ਨੇ ਚੱਲ ਰਹੀਆਂ ਸਕੂਲੀ ਖੇਡਾਂ ਦੇ ਰਾਜ
ਪੱਧਰੀ ਖੇਡ ਮੁਕਾਬਲਿਆਂ ਵਿੱਚ ਭਾਗ ਲੈਂਦੇ ਹੋਏ ਜੁਡੋ ਅੰਡਰ 14 (ਲੜਕੀਆਂ) ਵਿੱਚ ਮਨਜੋਤ ਕੌਰ ਨੇ ਪਹਿਲੀ ਪੁਜੀਸ਼ਨ ਹਾਸਲ ਕਰਕੇ ਗੋਲਡ ਮੈਡਲ ਜਿੱਤਿਆ ਅਤੇ ਆਪਣੀ ਚੋਣ ਨੈਸ਼ਨਲ ਖੇਡਾਂ ਵਿੱਚ ਕਰਵਾਈ।ਕੁਸ਼ਤੀ ਵਿੱਚ ਬਾਰਵੀਂ ਦੀ ਵਿਦਿਅਰਥਣ ਸ਼ਰਨ ਕੌਰ ਨੇ ਤੀਜਾ ਸਥਾਨ ਹਾਸਲ ਕਰਕੇ ਕਾਂਸੀ ਦਾ ਮੈਡਲ ਜਿੱਤਿਆ।ਖੇਡਾਂ ਵਤਨ ਪੰਜਾਬ ਦੀਆਂ ਵਿੱਚ ਭਾਗ ਲੈਂਦੇ ਹੋਏ ਅਰਸ਼ਦੀਪ ਕੌਰ, ਕੁਲਦੀਪ ਕੌਰ ਅਤੇ ਸ਼ਰਨਪ੍ਰੀਤ ਕੌਰ ਨੇ ਆਪਣੇ ਵਰਗ ਵਿੱਚ ਪਹਿਲੀ ਪੁਜ਼ੀਸ਼ਨ ਹਾਸਲ ਕਰਦੇ ਹੋਏ ਗੋਲਡ ਮੈਡਲ ਅਤੇ ਸੁਖਦੀਪ ਸਿੰਘ ਨੇ ਕਾਂਸੀ ਦਾ ਮੈਡਲ ਜਿੱਤਿਆ।ਵਿਦਿਅਰਥੀਆਂ ਦੀ ਨੈਸ਼ਨਲ ਅਤੇ ਸਟੇਟ ਵਿੱਚ ਚੋਣ ਹੋਣ ਉਪਰੰਤ ਇਹਨਾਂ ਵਿਦਿਆਰਥੀਆਂ ਦਾ ਮੈਨੇਜਮੈਂਟ ਵਲੋਂ ਸਕੂਲ ਪਹੁੰਚਣ ‘ਤੇ ਮੈਡਲ ਅਤੇ ਹਾਰ ਪਾ ਕੇ ਸਵਾਗਤ ਕੀਤਾ ਗਿਆ।ਸਕੂਲ ਪ੍ਰਿੰਸੀਪਲ ਵਿਕਰਮ ਸ਼ਰਮਾ ਨੇ ਵਿਦਿਆਰਥੀਆਂ ਦੇ ਨਾਲ ਸਕੂਲ ਜੁਡੋ ਕੋਚ ਪਿਰਥੀਪਾਲ ਸਿੰਘ, ਕਬੱਡੀ ਕੋਚ ਰੁਪਿੰਦਰ ਸਿੰਘ, ਬਾਕਸਿੰਗ ਕੋਚ ਮਨਪ੍ਰੀਤ ਕੌਰ ਸ਼ੂਟਿੰਗ ਕੋਚ ਗਗਨ ਸਿੰਘ, ਸਕੇਟਿੰਗ ਕੋਚ ਸਾਹਿਲ ਸਿੰਗਲਾ ਅਤੇ ਸਮੂਹ ਸਟਾਫ ਨੂੰ ਜਿੱਤ ਦੀ ਵਧਾਈ ਦਿੱਤੀ।ਇਸ ਮੌਕੇ ਵਾਇਸ ਪ੍ਰਿੰਸੀਪਲ ਬਲਵਿੰਦਰ ਸਿੰਘ, ਮੈਨੇਜਰ ਸ਼ਿਵ ਕੁਮਾਰ, ਸ਼ਸ਼ੀਕਾਂਤ ਮਿੱਤਲ, ਵਿਭਾਗ ਮੁਖੀ ਜਸਪ੍ਰੀਤ ਕੌਰ, ਹਰਭਵਨ ਕੌਰ ਅਤੇ ਸਮੂਹ ਸਕੂਲ ਸਟਾਫ ਮੈਂਬਰ ਮੌਜ਼ੂਦ ਸਨ।
Check Also
ਐਸ.ਯੂ.ਐਸ ਦੀ ਵਿਦਿਆਰਥਣ ਨੇ ਸਟੇਟ ਲੈਵਲ ‘ਤੇ ਪ੍ਰਾਪਤ ਕੀਤੇ ਸਿਲਵਰ ਮੈਡਲ
ਸੰਗਰੂਰ, 29 ਜੁਲਾਈ (ਜਗਸੀਰ ਲੌਂਗੋਵਾਲ) – ਸ਼ਹੀਦ ਊਧਮ ਸਿੰਘ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਮਹਿਲਾਂ ਚੌਕ ਸੰਸਥਾ …
Punjab Post Daily Online Newspaper & Print Media