ਸੰਗਰੂਰ, 24 ਸਤੰਬਰ (ਜਗਸੀਰ ਲੌਂਗੋਵਾਲ) – ਸਰਕਾਰੀ ਸੀਨੀਅਰ ਸੈਕੈਂਡਰੀ ਸਕੂਲ ਬਡਬਰ ਜਿਲ੍ਹਾ ਬਰਨਾਲਾ ਵਿਖੇ “ਸਵੱਛਤਾ ਹੀ ਸੇਵਾ ਹੈ” ਮੁਹਿੰਮ ਤਹਿਤ
ਸਰਕਾਰ ਦੀਆਂ ਹਦਾਇਤਾਂ ਅਨੁਸਾਰ ਜਿਲ੍ਹਾ ਸਿੱਖਿਆ ਅਫਸਰ ਸੈਕੰਡਰੀ ਸ਼੍ਰੀਮਤੀ ਮਲਕਾ ਰਾਣੀ, ਉਪ ਜਿਲ੍ਹਾ ਸਿੱਖਿਆ ਅਫਸਰ ਡਾ. ਬਰਜਿੰਦਰਪਾਲ ਸਿੰਘ, ਪ੍ਰਿੰਸੀਪਲ ਨਿਧਾ ਅਲਤਾਫ, ਬਲਾਕ ਨੋਡਲ ਅਫਸਰ ਹਰਪ੍ਰੀਤ ਕੌਰ, ਸਕੂਲ ਪ੍ਰਿੰਸੀਪਲ ਜਸਬੀਰ ਕੌਰ ਦੀ ਅਗਵਾਈ ਹੇਠ ਸਵੱਛ ਮੁਹਿੰਮ ਨੋਡਲ ਅਫਸਰ ਅਵਨੀਸ਼ ਕੁਮਾਰ, ਰਿਸ਼ੀ ਸ਼ਰਮਾ, ਰੁਪਿੰਦਰਜੀਤ ਕੌਰ, ਅਵਤਾਰ ਸਿੰਘ ਭੈਣੀ ਮਹਿਰਾਜ, ਕੈਂਪਸ ਮੈਨੇਜਰ ਲਛਮਣ ਸਿੰਘ ਦੀ ਰਹਿਨੁਮਾਈ ਹੇਠ “ਇੱਕ ਰੁੱਖ ਮਾਂ ਦੇ ਨਾਂ “ਮੁਹਿੰਮ ਦਾ ਆਗਾਜ਼ ਕੀਤਾ ਗਿਆ।ਸਕੂਲ ਕੈਂਪਸ ਅਤੇ ਸਕੂਲ ਦੇ ਬਾਹਰ ਵਿਦਿਆਰਥੀਆਂ ਵਲੋਂ ਪੌਦੇ ਲਗਾਏ ਗਏ, ਵਾਤਾਵਰਨ ਸ਼ੁੱਧਤਾ ਦਾ ਸੰਦੇਸ਼ ਸਮਾਜ ਨੂੰ ਦਿੱਤਾ ਗਿਆ।ਸਵੱਛ ਭਾਰਤ ਮੁਹਿੰਮ ਤਹਿਤ ਵਿਦਿਆਰਥੀਆਂ ਨੂੰ ਨਿਜੀ ਸਫਾਈ, ਹੱਥਾਂ ਦੀ ਸਫਾਈ, ਆਲੇ-ਦੁਆਲੇ ਨੂੰ ਸਾਫ ਰੱਖਣ ਲਈ ਜਾਗਰੂਕ ਕੀਤਾ ਗਿਆ।ਮਾਸਟਰ ਅਵਨੀਸ਼ ਕੁਮਾਰ ਨੇ ਦੱਸਿਆ ਕਿ ਸਵੱਛ ਸਕੂਲ, ਸਮਾਜ, ਰਾਜ, ਦੇਸ਼ ਮੁਹਿੰਮ ਵਿੱਚ ਵਿਦਿਆਰਥੀ ਆਪਣੀ ਮਿਹਨਤ ਦਾ ਦਾਨ ਕਰਦੇ ਹੋਏ ਸਕੂਲ ਕੈਂਪਸ ਦੀ ਸਫਾਈ, ਸੁੰਦਰਤਾ ਕਰਨ ਦਾ ਕਾਰਜ਼ ਜਾਗਰੂਕ ਅਭਿਆਨ ਦੇ ਨਾਲ-ਨਾਲ ਕਰ ਰਹੇ ਹ।
ਸੀਨੀਅਰ ਅਧਿਆਪਕ ਰੁਪਿੰਦਰਜੀਤ ਕੌਰ, ਸੁਮਨਦੀਪ ਕੌਰ-2, ਗੁਰਪ੍ਰੀਤ ਕੌਰ-2, ਗੁਰਵੀਰ ਕੌਰ, ਅਨੀਤਾ ਪਾਠਕ, ਬਲਵਿੰਦਰ ਸਿੰਘ, ਮੀਨਾਕਸ਼ੀ ਗੌਤਮ, ਮਨਪ੍ਰੀਤ ਕੌਰ, ਮਨਦੀਪ ਕੁਮਾਰ, ਮੈਡਮ ਦੀਪਿਕਾ, ਯੂਹੀਤ ਗੁਪਤਾ, ਰਾਜਵੀਰ ਕੌਰ, ਤਰਨਜੋਤ ਕੌਰ, ਸ਼ਰਨਜੋਤ ਕੌਰ ਤੇ ਸਮੂਹ ਸਟਾਫ ਹਾਜ਼ਰ ਰਿਹਾ।
Check Also
BBK DAV College for Women bags top University Position in Gndu Exams
Amritsar, August 25 (Punjab Post Bureau) – BBK DAV College for Women has once again …
Punjab Post Daily Online Newspaper & Print Media