ਅੰਮ੍ਰਿਤਸਰ, 24 ਸਤੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਆਫ਼ ਇੰਜੀਨੀਅਰਿੰਗ ਐਂਡ ਟੈਕਨਾਲੋਜੀ ਰਣਜੀਤ ਐਵੀਨਿਊ ਵਿਖੇ ਅੰਤਰਰਾਸ਼ਟਰੀ ਸ਼ਾਂਤੀ ਦਿਵਸ ਮਨਾਇਆ ਗਿਆ।ਕਾਲਜ ਡਾਇਰੈਕਟਰ ਡਾ. ਮੰਜ਼ੂ ਬਾਲਾ ਦੇ ਨਿਰਦੇਸ਼ਾਂ ’ਤੇ ਕਰਵਾਏ ਸਮਾਗਮ ’ਚ ਭਾਰਤ ਸੋਕਾ ਗੱਕਾਈ ਦੇ ਸਹਿਯੋਗ ਨਾਲ ‘ਸਸਟੇਨੇਬਿਲਟੀ: ਸੀਡਜ਼ ਆਫ਼ ਹੋਪ ਐਂਡ ਐਕਸ਼ਨ’ (ਸੋਹਾ) ਪ੍ਰਦਰਸ਼ਨੀ ਲਗਾਈ ਗਈ।ਪ੍ਰਦਰਸ਼ਨੀ ਦਾ ਮੰਤਵ ਸਥਿਰਤਾ ਅਤੇ ਸਮੂਹਿਕ ਜ਼ਿੰਮੇਵਾਰੀ ਹੈ ਤਾਂ ਜੋ ਅਸੀਂ ਸਾਰੇ ਇੱਕ ਸਿਹਤਮੰਦ ਗ੍ਰਹਿ ਨੂੰ ਉਤਸ਼ਾਹਿਤ ਕਰਨ ’ਚ ਸਹਾਈ ਹੋ ਸਕੀਏ।
ਪ੍ਰੋਗਰਾਮ ਦੀ ਸ਼ੁਰੂਆਤ ਮੌਕੇ ਮੁੱਖ ਮਹਿਮਾਨ ਡਾ. ਮੰਜੂ ਬਾਲਾ ਦਾ ਸਮਾਗਮ ਦੇ ਪ੍ਰਬੰਧਕਾਂ ਵੱਲੋਂ ਪੌਦਾ ਭੇਟ ਕਰਕੇ ਸਵਾਗਤ ਕੀਤਾ ਗਿਆ।ਉਨ੍ਹਾਂ ਨੇ ਵਿਸ਼ੇਸ਼ ਮਹਿਮਾਨ ਵਜੋਂ ਭਾਰਤ ਸੋਕਾ ਗੱਕਾਈ ਦੇ ਪੁੱਜੇ ਦੋਵੇਂ ਨੁਮਾਇੰਦਿਆਂ ਸ੍ਰੀਮਤੀ ਵਨੂ ਵਿੱਜ ਅਤੇ ਸ੍ਰੀਮਤੀ ਸ਼ੀਤਲ ਸੋਹਲ ਦਾ ਸਵਾਗਤ ਕੀਤਾ।
ਡਾ. ਮੰਜੂ ਬਾਲਾ ਨੇ ਸ਼ਾਂਤੀ, ਸਮਾਜ ਅਤੇ ਵਾਤਾਵਰਣ ਦੇ ਆਪਸੀ ਤਾਲਮੇਲ ਬਾਰੇ ਚਾਨਣਾ ਪਾਇਆ।ਉਨ੍ਹਾਂ ਕਿਹਾ ਕਿ ਸ਼ਾਂਤੀ ਅਜਿਹੀ ਚੀਜ਼ ਹੈ ਜੋ ਹਰ ਕਿਸੇ ਨੂੰ ਪ੍ਰਭਾਵਿਤ ਕਰਦੀ ਹੈ ਅਤੇ ਸਫ਼ਲਤਾ ਕਦਰਾਂ-ਕੀਮਤਾਂ ਨਾਲ ਮਾਪੀ ਜਾਂਦੀ ਹੈ।ਉਨ੍ਹਾਂ ਕਿਹਾ ਕਿ ਨੌਜਵਾਨਾਂ ’ਚ ਅਥਾਹ ਊਰਜਾ ਹੁੰਦੀ ਹੈ ਅਤੇ ਉਨ੍ਹਾਂ ਨੂੰ ਇਸ ਊਰਜਾ ਨੂੰ ਸਕਾਰਾਤਮਕ ਤਬਦੀਲੀ ਅਤੇ ਸ਼ਾਂਤੀਪੂਰਨ ਸੰਸਾਰ ਦੀ ਸਿਰਜਣਾ ਵੱਲ ਪ੍ਰੇਰਿਤ ਕਰਨਾ ਚਾਹੀਦਾ ਹੈ, ਜਿਸ ਨਾਲ ਅਸੀਂ ਇਕੱਠੇ ਮਿਲ ਕੇ ਇੱਕ ਵਧੇਰੇ ਸ਼ਾਂਤੀਪੂਰਨ ਅਤੇ ਟਿਕਾਊ ਸੰਸਾਰ ਬਣਾ ਸਕਦੇ ਹਾਂ।
ਸ਼੍ਰੀਮਤੀ ਵਾਨੁ ਵਿਜ ਨੇ ਕਿਹਾ ਕਿ ਸੋਹਾ ਪ੍ਰਦਰਸ਼ਨੀ ਸੋਕਾ ਗੱਕਾਈ ਦੁਆਰਾ ਇੱਕ ਗਲੋਬਲ ਪਹਿਲਕਦਮੀ ਹੈ, ਜਿਸ ਦਾ ਉਦੇਸ਼ ਵਿਅਕਤੀਆਂ ਅਤੇ ਭਾਈਚਾਰਿਆਂ ਨੂੰ ਇਕ ਟਿਕਾਊ ਅਤੇ ਸ਼ਾਂਤੀਪੂਰਨ ਭਵਿੱਖ ਦੇ ਨਿਰਮਾਣ ਲਈ ਕਦਮ ਚੁੱਕਣ ਲਈ ਪ੍ਰੇਰਿਤ ਕਰਨਾ ਹੈ।ਉਨ੍ਹਾਂ ਕਿਹਾ ਕਿ ਇਹ ਪ੍ਰਦਰਸ਼ਨੀ ਸਿਰਫ ਜਾਗਰੂਕਤਾ ਪੈਦਾ ਕਰਨ ਲਈ ਨਹੀਂ ਹੈ, ਸਗੋਂ ਉਮੀਦ ਅਤੇ ਕਾਰਜ਼ ਨੂੰ ਉਤਸ਼ਾਹਿਤ ਕਰਨ ਲਈ ਵੀ ਹੈ।
Check Also
ਉਦਯੋਗਪਤੀਆਂ ਦੇ ਬਕਾਇਆ ਕੇਸਾਂ ਨੂੰ ਸਮਬੱਧ ਤਰੀਕੇ ਨਾਲ ਕੀਤਾ ਜਾਵੇਗਾ ਹੱਲ – ਖਰਬੰਦਾ
ਅੰਮ੍ਰਿਤਸਰ, 20 ਨਵੰਬਰ (ਸੁਖਬੀਰ ਸਿੰਘ) – ਪੰਜਾਬ ਸਰਕਾਰ ਉਦਯੋਗਪਤੀਆਂ ਦੀਆਂ ਮੁਸ਼ਕਲਾਂ ਦਾ ਹੱਲ ਕਰਨ ਲਈ …