ਅੰਮ੍ਰਿਤਸਰ, 3 ਅਕਤੂਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਆਫ਼ ਇੰਜੀਨੀਅਰਿੰਗ ਅਤੇ ਟੈਕਨਾਲੋਜੀ ਰਣਜੀਤ ਐਵੀਨਿਊ ਵਿਖੇ ਵਿਦਿਆਰਥੀਆਂ
ਦੀ ਇਮਤਿਹਾਨਾਂ ’ਚ ਸਫ਼ਲਤਾ ਅਤੇ ਹੋਣ ਜਾ ਰਹੇ ਨਵੇਂ ਅਕਾਦਮਿਕ ਸੈਸ਼ਨ-2024 ਦੀ ਆਰੰਭਤਾ ਸਬੰਧੀ ਅਰਦਾਸ ਦਿਵਸ ਮਨਾਇਆ ਗਿਆ।ਮੁੱਖ ਮਹਿਮਾਨ ਵਜੋਂ ਪੁੱਜੇ ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਦੇ ਸੰਯੁਕਤ ਸਕੱਤਰ ਅਜਮੇਰ ਸਿੰਘ ਹੇਰ ਤੇ ਪਰਮਜੀਤ ਸਿੰਘ ਬੱਲ ਨੇ ਗੁਰੂ ਚਰਨਾਂ ’ਚ ਹਾਜ਼ਰੀ ਲਵਾਈ।
ਕਾਲਜ ਡਾਇਰੈਕਟਰ ਡਾ. ਮੰਜ਼ੂ ਬਾਲਾ ਦੀ ਅਗਵਾਈ ਹੇਠ ਕਰਵਾਏ ਧਾਰਮਿਕ ਸਮਾਗਮ ਦੌਰਾਨ ਫੈਕਲਟੀ, ਸਟਾਫ ਅਤੇ ਵਿਦਿਆਰਥੀਆਂ ਵੱਲੋਂ ਸ੍ਰੀ ਸੁਖਮਨੀ ਸਾਹਿਬ ਜੀ ਦਾ ਪਾਠ ਕੀਤਾ ਗਿਆ, ਜਿਸ ਉਪਰੰਤ ਵਿਦਿਆਰਥੀਆਂ ਨੇ ਸ਼ਬਦ ਕੀਰਤਨ ਸਰਵਣ ਕਰਵਾਇਆ।ਡਾ. ਬਾਲਾ ਨੇ ਸਮਾਜ ਵਿੱਚ ਬੇਹੱਤਰ ਨਾਗਰਿਕ ਬਣਨ ਲਈ ਗੁਰੂ ਮਹਾਰਾਜ ਦੀਆਂ ਸਿੱਖਿਆਵਾਂ ‘ਤੇ ਚੱਲਣ ਦੀ ਅਪੀਲ ਕੀਤੀ।
ਅਜਮੇਰ ਸਿੰਘ ਹੇਰ ਤੇ ਪਰਮਜੀਤ ਸਿੰਘ ਬੱਲ ਨੇ ਜੁਆਇੰਟ ਸਕੱਤਰ ਲਖਵਿੰਦਰ ਸਿੰਘ ਢਿੱਲੋਂ, ਗੁਰਪ੍ਰੀਤ ਸਿੰਘ ਗਿੱਲ ਅਤੇ ਡਾ. ਮੰਜ਼ੂ ਬਾਲਾ ਨਾਲ ਮਿਲ ਕੇ ਬੀ.ਐਚ.ਐਮ.ਸੀ.ਟੀ ਦੀ ਹਰਮਨਪ੍ਰੀਤ ਕੌਰ ਨੂੰ 3100/-, ਏ.ਆਈ.ਐਮ.ਐਲ ਦੀ ਕੋਮਲਪ੍ਰੀਤ ਕੌਰ ਨੂੰ 2100/- ਅਤੇ ਆਰ.ਆਈ.ਟੀ ਦੇ ਹਰਨੂਪ ਸਿੰਘ ਨੂੰ 1100/- ਰੁਪਏ ਦਾ ਚੈਕ ਭੇਂਟ ਕਰਕੇ ਉਨ੍ਹਾਂ ਦੀ ਹੌਂਸਲਾ ਅਫ਼ਜਾਈ ਕੀਤੀ।
Check Also
ਅਮਰੀਕਾ ਨਿਵਾਸੀ ਬਲਵੰਤ ਸਿੰਘ ਵੱਲੋਂ ਲੰਗਰ ਸੇਵਾ ਲਈ ਗੱਡੀ ਅਤੇ ਸਰਾਂ ਲਈ 4 ਲੱਖ ਭੇਟ
ਅੰਮ੍ਰਿਤਸਰ, 23 ਅਗਸਤ (ਜਗਦੀਪ ਸਿੰਘ) – ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਵੱਡੀ ਗਿਣਤੀ ‘ਚ ਸੰਗਤਾਂ …
Punjab Post Daily Online Newspaper & Print Media