ਅੰਮ੍ਰਿਤਸਰ, 9 ਜਨਵਰੀ (ਸੁਖਬੀਰ ਸਿੰਘ) – ਕਾਰ ਚੋਰ ਗਿਰੋਹ ਪਾਸੋਂ ਬ੍ਰਾਮਦ ਲਗਜ਼ਰੀ 35 ਗੱਡੀਆਂ ਵਾਲੇ ਕੇਸ ਦੀ ਤਫਤੀਸ਼ ਤੋਂ ਬਾਅਦ ਇਸ ਲੜੀ ਨੂੰ ਅੱਗੇ ਤੋਰਦੇ ਹੋਏ ਖੁਫੀਆ ਇਤਲਾਹ ਦੇ ਅਧਾਰ ‘ਤੇ ਉਕਤ ਮੁਕੱਦਮਾ ਦਰਜ ਕੀਤਾ ਗਿਆ ਅਤੇ ਹੋਰ ਗੱਡੀਆਂ ਬ੍ਰਾਮਦ ਕੀਤੀਆਂ ਗਈਆਂ ਹਨ।ਇਸ ਸਬੰਧੀ ਕਮਿਸ਼ਨਰ ਪੁਲਿਸ ਸ਼੍ਰੀ ਜਤਿੰਦਰ ਸਿੰਘ ਅੋਲਖ ਨੇ ਪ੍ਰੈਸ ਕਾਨਫਰੰਸ ਦੋਰਾਨ ਦੱਸਿਆ ਕਿ ਹਰਜੀਤ ਸਿੰਘ ਬਰਾੜ ਏ.ਡੀ.ਸੀ.ਪੀ ਸਪੈਸ਼ਲ ਤੇ ਇੰਸਪੈਕਟਰ ਅਰਵਿੰਦਰ ਸਿੰਘ ਇੰਚਾਰਜ ਸਪੈਸ਼ਲ ਸਟਾਫ, ਇੰਸਪੈਕਟਰ ਜਤਿੰਦਰ ਸਿੰਘ ਦੀ ਨਿਗਰਾਨੀ ‘ਚ ਐਸ.ਆਈ ਪਲਵਿੰਦਰ ਸਿੰਘ ਸਪੈਸ਼ਲ ਸਟਾਫ ਅੰਮ੍ਰਿਤਸਰ ਦੀ ਟੀਮ ਵੱਲੋ ਖੁਫੀਆ ਇਤਲਾਹ ਦੇ ਅਧਾਰ ‘ਤੇ ਉਕਤ ਮੁਕੱਦਮਾ ਦਰਜ ਰਜਿਸਟਰ ਕੀਤਾ ਕਿ ਉਪੋਰਕਤ ਦੋਸ਼ੀਆਂ ਜੋ ਬਾਹਰਲੇ ਰਾਜਾ ਤੋ ਕਾਰਾ ਚੋਰੀ ਕਰਕੇ ਹੋਲਦਾਰ ਰਛਪਾਲ ਸਿੰਘ ਉਰਫ ਰੇਸ਼ਮ ਪੁੱਤਰ ਬਲਵਿੰਦਰ ਸਿੰਘ ਵਾਸੀ ਅਕਾਸ਼ ਐਵੀਨਿਊ ਨਾਲ ਰਲ ਕੇ ਡੀ.ਟੀ.ਓ ਦਫਤਰ ਅੰਮ੍ਰਿਤਸਰ ਦੇ ਕਲੱਰਕ ਰਵਿੰਦਰ ਸਿੰਘ ਉਰਫ ਭੱਟੀ ਅਤੇ ਅੰਮ੍ਰਿਤਪਾਲ ਸਿੰਘ ਉਰਫ ਅੰਮ੍ਰਿਤ ਪੁੱਤਰ ਬਲਦੇਵ ਸਿੰਘ ਵਾਸੀ ਰਣਜੀਤ ਐਵੀਨਿਊ ਅੰਮ੍ਰਿਤਸਰ ਦੀ ਮਿਲੀਭੁਗਤ ਨਾਲ ਖਾਲੀ ਰਜਿਸਟ੍ਰੇਸ਼ਨਾ ਨੰਬਰਾਂ ‘ਤੇ ਜਾਅਲੀ ਰਜਿਸਟ੍ਰੇਸ਼ਨ ਬਣਾ ਕੇ ਜਾਅਲੀ ਨੰਬਰ ਪਲੇਟਾਂ ਲਗਾ ਕੇ ਗੱਡੀਆਂ ਵੇਚਣ ਦਾ ਧੰਦਾ ਕਰਦੇ ਹਨ, ਜੋ ਮੁਕੱਦਮਾ ਉਕਤ ਦਰਜ ਕਰਨ ਤੋ ਬਾਅਦ ਦੋਸ਼ੀਆਂ ਨੂੰ ਜੇਲ ਵਿਚੋ ਪ੍ਰੋਡਕਸ਼ਨ ਵਾਰੰਟ ਤੇ ਲਿਆ ਕੇ ਰਿਮਾਂਡ ਹਾਸਲ ਕਰਕੇ ਡੂੰਘਿਆਈ ਨਾਲ ਪੁੱਛ-ਗਿੱਛ ਕਰਕੇ ਦੋਸ਼ੀਆਂ ਦੀ ਨਿਸ਼ਾਨਦੇਹੀ ‘ਤੇ ਬਰਾਮਦ ਕੀਤੀਆਂ ਵੱਖ-2 ਤਰਾਂ ਦੀਆਂ 29 ਗੱਡੀਆਂ ਬ੍ਰਾਮਦ ਕੀਤੀਆ ਗਈਆਂ ਹਨ, ਉਨਾਂ ਵਿੱਚ 2 ਫਾਰਚੂਨਰ, 2 ਮਰਸੀਡੀਜ, 3 ਇਨੋਵਾ, 4 ਸਫਾਰੀ, 2 ਬਲੈਰੋ,1 ਸਕੋਡਾ, 7 ਵਰਨਾ, 1 ਕਵੈਲਸ, 2 ਸਵਿਫਟ, 2 ਜੈਨ, 1 ਆਲਟੋ, 1 ਆਈ.20 ਅਤੇ 1 ਇੰਡੋਗੋ ਸ਼ਾਮਲ ਹਨ।ਉਨਾਂ ਕਿਹਾ ਕਿ ਮੁਕੱਦਮਾ ਨੰਬਰ 03 ਮਿਤੀ 02.01.2015 ਜੇਰ ਧਾਰਾ 379ਫ਼420ਫ਼411ਫ਼467ਫ਼468ਫ਼471ਫ਼472ਫ਼473ਫ਼120-ਬੀ ਆਈ.ਪੀ.ਸੀ, ਥਾਣਾ ਬੀ-ਡਵੀਜਨ ਵਿਖੇ ਦਰਜ ਕਰ ਲਿਆ ਗਿਆ ਹੈ, ਜਿੰਨਾਂ ਵਿਚੋਂ ਕਸ਼ਮੀਰ ਸਿੰਘ ਉਰਫ ਬਿੱਟੂ ਪੁੱਤਰ ਕੁੰਨਣ ਸਿੰਘ ਵਾਸੀ ਵਡਾਲਾ, ਹੋਲਦਾਰ ਰਛਪਾਲ ਸਿੰਘ ਉਰਫ ਰੇਸ਼ਮ ਸਿੰਘ ਪੁੱਤਰ ਬਲਵਿੰਦਰ ਸਿੰਘ ਵਾਸੀ 172 ਅਕਾਸ਼ ਐਵਨਿੳ, ਅੰਮ੍ਰਿਤਪਾਲ ਸਿੰਘ ਕਲਰਕ ਦਫਤਰ ਡੀ.ਟੀ.ੳ ਅੰਮ੍ਰਿਤਸਰ ਪੁੱਤਰ ਬਲਦੇਵ ਸਿੰਘ ਵਾਸੀ 299-ਡੀ.ਬਲਾਕ, ਰਣਜੀਤ ਐਵੀਨਿਊ, ਸਾਰੇ ਅੰਮ੍ਰਿਤਸਰ ਗ੍ਰਿਫਤਾਰ ਕਰ ਲਏ ਗਏ ਹਨ, ਜਦਕਿ ਬਲਵਿੰਦਰ ਪ੍ਰਤਾਪ ਸਿੰਘ ਪੁੱਤਰ ਜਸਪਾਲ ਸਿੰਘ ਵਾਸੀ ਨਾਰਲੀ ਹਾਲ ਗੁਮਟਾਲਾ ਅੰਮ੍ਰਿਤਸਰ, ਮੱਸਾ ਆੜਤੀਆ ਵਾਸੀ ਤਰਨਤਾਰਨ, ਸੁਖਚੈਨ ਸਿੰਘ ਵਾਸੀ ਪਿੰਡ ਭੰਗਾਲਾ, ਹੈਪੀ ਪੁੱਤਰ ਬਲਦੇਵ ਸਿੰਘ ਵਾਸੀ ਡੀ-ਬਲਾਕ, ਰਣਜੀਤ ਐਵੀਨਿਊ, ਅੰਮ੍ਰਿਤਸਰ ਅਤੇ ਰਵਿੰਦਰ ਸਿੰਘ ਉਰਫ ਭੱਟੀ ਕਲਰਕ ਡੀ.ਟੀ.ੳ ਦਫਤਰ, ਅੰਮ੍ਰਿਤਸਰ ਅਜੇ ਭਗੌੜੇ ਹਨ।
ਸ਼੍ਰੀ ਅੋਲਖ ਨੇ ਦੱਸਿਆ ਕਿ ਅਜੇ ਵੀ ਇਹਨਾਂ ਦੇ ਭਗੋੜੇ ਸਾਥੀਆਂ ਨੂੰ ਗ੍ਰਿਫਤਾਰ ਕਰਕੇ ਹੋਰ ਗੱਡੀਆਂ ਬ੍ਰਾਮਦ ਹੋਣ ਦੀ ਪੂਰੀ ਸੰਭਾਵਨਾ ਹੈ।ਇਹਨਾਂ ਦੋਸ਼ੀਆਂ ਦੇ ਸਾਥੀ ਜੋ ਬਾਹਰਲੇ ਰਾਜਾਂ ਵਿੱਚ ਹਨ, ਉਹਨਾ ਦੇ ਵਾਰੰਟ ਗ੍ਰਿਫਤਾਰੀ ਹਾਸਲ ਕੀਤੇ ਗਏ ਹਨ, ਜਿਹਨਾ ਨੂੰ ਗ੍ਰਿਫਤਾਰ ਕਰਨ ਲਈ ਬਾਹਰਲੇ ਰਾਜਾਂ ਵਿਚ ਪੁਲਿਸ ਪਾਰਟੀਆਂ ਰਵਾਨਾ ਕਰ ਦਿੱਤੀਆਂ ਗਈਆਂ ਹਨ।
Check Also
ਯੂਨੀਵਰਸਿਟੀ ਦਾ ਨਿਵੇਕਲਾ ਉਪਰਾਲਾ, ਹਨੇਰੀ ਨਾਲ ਪੁੱਟੇ ਗਏ ਪੁਰਾਣੇ ਤੇ ਵੱਡੇ ਰੁੱਖ ਮੁੜ ਲਗਾਏ
ਅੰਮ੍ਰਿਤਸਰ, 30 ਮਈ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਨੇ ਵਾਤਾਵਰਣ ਸੰਭਾਲ ਦੇ …