Sunday, June 1, 2025
Breaking News

ਮਾਰਕੀਟ ਕਮੇਟੀ ਦਾ ਵਾਈਸ ਚੇਅਰਮੈਨ ਬਣਨ ਤੇ ਸ਼ੰਟੀ ਨੇ ਸੰਭਾਲਿਆ ਚਾਰਜ

PPN0801201411
ਅੰਮ੍ਰਿਤਸਰ, 8 ਜਨਵਰੀ (ਸੁਖਬੀਰ ਸਿੰਘ) -ਭਾਰਤੀ ਜਨਤਾ ਪਾਰਟੀ ਵਲੋਂ ਸਰਬਜੀਤ ਸਿੰਘ ਸ਼ੰਟੀ ਨੂੰ ਮਾਰਕੀਟ ਕਮੇਟੀ ਦਾ ਵਾਈਸ ਚੇਅਰਮੈਨ ਬਨਾਉਣ ਤੇ ਭਾਰਤੀ ਜਨਤਾ ਪਾਰਟੀ ਦੇ ਅਹੂਦੇਦਾਰਾਂ ਅਤੇ ਵਰਕਰਾਂ ਵਲੋਂ ਪਾਰਟੀ ਹਾਈਕਮਾਨ ਦਾ ਧੰਨਵਾਦ ਕਰਨ ਲਈ ਸਮਾਰੋਹ ਕਰਵਾਇਆ ਗਿਆ।ਜਿਸ ਵਿੱਚ ਮੁੱਖ ਮਹਿਮਾਨ ਸਥਾਨਕ ਸਰਕਾਰਾਂ ਮੰਤਰੀ ਅਨਿਲ ਜੋਸ਼ੀ, ਭਾਜਪਾ ਦੇ ਰਾਸ਼ਟਰੀ ਸੈਕਟਰੀ ਤਰੂਣ ਚੂਗ, ਉਪ ਪ੍ਰਧਾਨ ਪੰਜਾਬ ਰਜਿੰਦਰ ਮੋਹਨ ਛੀਨਾ, ਮੇਅਰ ਬਖਸ਼ੀ ਰਾਮ ਅਰੋੜਾ, ਜਿਲ੍ਹਾਂ ਪ੍ਰਧਾਨ ਨਰੇਸ਼ ਸ਼ਰਮਾ, ਅਖਾੜਾ ਨਿਰਵਾਣਸਰ ਦੇ ਮਹੰਤ ਸੁਖਦੇਵਾਨੰਦ, ਪਪੂ ਮਹਾਜਨ ਭਾਜਪਾ ਪ੍ਰਦੇਸ਼ ਕਾਰਜਕਰਨੀ ਮੈਂਬਰ, ਕੋਂਸਲਰ ਜਰਨੈਲ ਸਿੰਘ ਢੋਟ, ਕੋਂਸਲਰ ਡਾ.ਰਾਮ ਚਾਵਲਾ, ਕੋਂਸਲਰ ਅਮਨ ਅੇੈਰੀ, ਐੇਸ.ਪੀ ਕੇਵਲ ਕੁਮਾਰ ਅਤੇ ਹੋਰ ਅਹੂਦੇਦਾਰਾਂ ਨੇ ਪਹੁੰਚ ਕੇ ਸਰਬਜੀਤ ਸਿੰਘ ਸ਼ੰਟੀ ਨੂੰ ਵਧਾਈ ਦਿੱਤੀ ਅਤੇ ਭਾਜਪਾ ਪਾਰਟੀ ਹਾਈਕਮਾਨ ਦਾ ਧੰਨਵਾਦ ਕੀਤਾ।ਇਸ ਮੌਕੇ ਗੱਲਬਾਤ ਕਰਦਿਆਂ ਅਨਿਲ ਜੋਸ਼ੀ ਅਤੇ ਤਰੂਣ ਚੂਗ ਨੇ ਕਿਹਾ ਕਿ ਸਰਬਜੀਤ ਸਿੰਘ ਸ਼ੰਟੀ ਨੇ ਪਾਰਟੀ ਵਿੱਚ ਰਹਿ ਕੇ ਬਹੁਤ ਮਿਹਨਤ ਕੀਤੀ ਹੈ, ਜਿਸ ਸਦਕਾ ਹੀ ਪਾਰਟੀ ਹਾਈਕਮਾਨ ਨੇ ਮਾਰਕੀਟ ਕਮੇਟੀ ਦਾ ਵਾਈਸ ਚੇਅਰਮੈਨ ਬਣਾ ਕੇ ਨਿਵਾਜਿਆ ਹੈ।ਉਨ੍ਹਾਂ ਕਿਹਾ ਕਿ ਪੁਰੀ ਲਗਨ ਦੇ ਨਾਲ ਕੀਤੀ ਗਈ ਮਿਹਨਤ ਦਾ ਫਲ ਹਮੇਸ਼ਾ ਹੀ ਮਿਲਦਾ ਹੈ।ਉਨ੍ਹਾਂ ਕਿਹਾ ਕਿ 22 ਤਰੀਕ ਨੂੰ ਰਣਜੀਤ ਅੇੈਵੀਨਿਉ ਵਿਖੇ ਕੀਤੀ ਜਾ ਰਹੀ ਨਸ਼ਿਆਂ ਦੇ ਖਿਲਾਫ ਰੈਲੀ ਵਿੱਚ ਭਾਜਪਾ ਦੇ ਰਾਸ਼ਟਰੀ ਪ੍ਰਧਾਨ ਅਮਿਤ ਸ਼ਾਹ ਵਿਸ਼ੇਸ਼ ਤੌਰ ‘ਤੇ ਪਹੁੰਚ ਰਹੇ ਹਨ ਅਤੇ ਨਸ਼ਿਆਂ ਨੂੰ ਜੜ ਤੋਂ ਖਤਮ ਕਰਨ ਲਈ ਭਾਜਪਾ ਅਹਿਮ ਉਪਰਾਲੇ ਕਰੇਗੀ।ਅਨਿਲ ਜੋਸ਼ੀ, ਤਰੂਣ ਚੂਗ ਅਤੇ ਆਏ ਸਾਰੇ ਹੀ ਅਹੂਦੇਦਾਰਾਂ ਨੇ ਸਰਬਜੀਤ ਸਿੰਘ ਸ਼ੰਟੀ ਨੂੰ ਵਾਸੀਸ ਚੇਅਰਮੈਨੀ ਦੀ ਕੂਰਸੀ ਤੇ ਬਿਠਾਇਆ ਅਤੇ ਕੇਕ ਕੱਟ ਕੇ ਸਰਬਜੀਤ ਸਿੰਘ ਸ਼ੰਟੀ ਦਾ ਮੁੰਹ ਮੀਠਾ ਕਰਵਾਇਆ ਗਿਆ।ਸਰਬਜੀਤ ਸਿੰਘ ਸ਼ੰਟੀ ਨੇ ਆਏ ਸਾਰੇ ਹੀ ਮਹਿਮਾਨਾਂ ਅਤੇ ਪਾਰਟੀ ਹਾਈਕਮਾਨ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਜੋ ਸੇਵਾ ਉਨ੍ਹਾਂ ਨੂੰ ਬਖਸ਼ੀ ਗਈ ਹੈ ਪੁਰੀ ਇਮਾਨਦਾਰੀ ਦੇ ਨਾਲ ਕਰਦੇ ਹੋਏ ਲੋਕਾਂ ਦੀ ਸੇਵਾ ਕਰਣਗੇ।ਇਸ ਮੌਕੇ ਚੰਦਰ ਸ਼ੇਖਰ, ਜੋਤੀ ਬਾਲਾ, ਮਾਨਵ ਤਨੇਜਾ, ਅਮਰਜੀਤ ਸਿੰਘ ਚੌਹਾਨ, ਅਨਮੋਲ, ਰਕੇਸ਼ ਬਾਬਾ, ਰਕੇਸ਼ ਮਦਾਨ, ਮੁਕੇਸ਼ ਸ਼ਰਮਾ, ਲਵਿੰਦਰ ਬੰਟੀ ਆਦਿ ਹਾਜਰ ਸਨ।

Check Also

ਸਾਬਕਾ ਕੇਂਦਰੀ ਮੰਤਰੀ ਸੁਖਦੇਵ ਸਿੰਘ ਢੀਂਡਸਾ ਦਾ ਪੂਰੇ ਸਰਕਾਰੀ ਸਨਮਾਨਾਂ ਨਾਲ ਅੰਤਿਮ ਸੰਸਕਾਰ

ਕੈਬਨਿਟ ਮੰਤਰੀਆਂ ਅਤੇ ਸੰਸਦ ਮੈਂਬਰਾਂ ਵਲੋਂ ਵਿਛੜੀ ਆਤਮਾ ਨੂੰ ਸ਼ਰਧਾਂਜਲੀ ਭੇਟ ਸੰਗਰੂਰ, 31 ਮਈ (ਜਗਸੀਰ …

Leave a Reply