Wednesday, October 16, 2024

ਸੰਤ ਸ਼਼੍ਰੋਮਣੀ ਇੱਛਾ ਪੂਰਤੀ ਸ਼੍ਰੀ ਬਾਲਾ ਜੀ ਚੈਰੀਟੇਬਲ ਟਰੱਸਟ ਅਤੇ ਕਾਂਸਲ ਫਾਊਂਡੇਸ਼ਨ ਵਲੋਂ ਮੈਡੀਕਲ ਕੈਂਪ

ਸੰਗਰੂਰ, 16 ਅਕਤੂਬਰ (ਜਗਸੀਰ ਲੌਗੋਂਵਾਲ) – ਸਰਕਾਰੀ ਪ੍ਰਾਇਮਰੀ ਸਕੂਲ ਧਰਮਗੜ੍ਹ ਅਤੇ ਸਰਸਵਤੀ ਵਿੱਦਿਆ ਮੰਦਰ ਸੀਨੀਅਰ ਸੈਕੰਡਰੀ ਸਕੂਲ ਚੀਮਾਂ ਵਿਖੇ ਲਗਾਏ ਗਏ, ਜਿਸ ਵਿੱਚ ਦੰਦਾਂ ਦੇ ਮਾਹਿਰ ਡਾ: ਸਾਹਿਲ ਗੁਪਤਾ ਅਤੇ ਹਰਸ਼ ਸਿੰਗਲਾ ਸੁਨਾਮ ਵਲੋਂ ਵਿਸ਼ੇਸ਼ ਤੌਰ `ਤੇ ਮੁਫ਼ਤ ਚੈਕਅੱਪ ਲਗਾਇਆ ਗਿਆ।ਡਾਕਟਰਾਂ ਦੁਆਰਾ ਵਿਦਿਆਰਥੀਆਂ ਨੂੰ ਦੰਦਾਂ ਦੀ ਸਾਂਭ-ਸੰਭਾਲ ਲਈ ਰੋਜ਼ਾਨਾ ਦੰਦਾਂ ਨੂੰ ਬੁਰਸ਼ ਕਰਨ ਦੀ ਸਲਾਹ ਦਿੱਤੀ ਗਈ।ਸ਼੍ਰੀ ਬਾਲਾ ਜੀ ਟਰੱਸਟ ਦੇ ਮੈਂਬਰ ਗੌਰਵ ਜਨਾਲੀਆ ਨੇ ਦੱਸਿਆ ਕਿ ਮੋਬਾਈਲ ਹਸਪਤਾਲ ਵੈਨਾਂ ਰਾਹੀਂ ਵੱਖ-ਵੱਖ ਪਿੰਡਾਂ ਦੇ ਸਕੂਲਾਂ ਵਿੱਚ ਪਹੁੰਚ ਕੇ ਵਿਦਿਆਰਥੀਆਂ ਦਾ ਮੁਫ਼ਤ ਚੈਕਅੱਪ ਕੀਤਾ ਜਾ ਰਿਹਾ ਹੈ।ਉਨ੍ਹਾਂ ਕਿਹਾ ਕਿ ਕੈਂਪ ਦੌਰਾਨ ਸ਼੍ਰੀ ਬਾਲਾਜੀ ਟਰੱਸਟ ਵਲੋਂ ਬੁਰਸ਼ ਅਤੇ ਪੇਸਟ ਮੁਫਤ ਵੰਡੇ ਗਏ।800 ਦੇ ਕਰੀਬ ਵਿਦਿਆਰਥੀਆਂ ਦਾ ਚੈਕਅੱਪ ਕੀਤਾ ਗਿਆ ਅਤੇ ਵਿਦਿਆਰਥੀਆਂ ਨੂੰ ਦੰਦਾਂ ਦੀਆਂ ਬਿਮਾਰੀਆਂ ਬਾਰੇ ਜਾਗਰੂਕ ਕੀਤਾ ਗਿਆ।ਜਨਾਲੀਆ ਨੇ ਕਿਹਾ ਕਿ ਜੇਕਰ ਕੋਈ ਵਿਦਿਆਰਥੀ ਆਪਣੇ ਦੰਦਾਂ ਦਾ ਇਲਾਜ ਕਰਵਾਉਣ ਤੋਂ ਅਸਮਰੱਥ ਹੈ ਤਾਂ ਉਸ ਦਾ ਇਲਾਜ ਟਰੱਸਟ ਦੇ ਸਹਿਯੋਗ ਨਾਲ ਮੁਫਤ ਕਰਵਾਇਆ ਜਾਵੇਗਾ।ਉਨ੍ਹਾਂ ਸਕੂਲ ਪ੍ਰਬੰਧਕਾਂ ਅਤੇ ਸਮੂਹ ਸਟਾਫ਼ ਦਾ ਸਹਿਯੋਗ ਦੇਣ ਲਈ ਧੰਨਵਾਦ ਕੀਤਾ।
ਇਸ ਮੌਕੇ ਸਰਸਵਤੀ ਵਿੱਦਿਆ ਮੰਦਰ ਸਕੂਲ ਦੇ ਪ੍ਰਬੰਧ ਰਾਕੇਸ਼ ਗੋਇਲ, ਮੈਡਮ ਕਮਲ ਗੋਇਲ, ਮੈਡਮ ਸੰਦੀਪ ਕੌਰ, ਦੀਪਿਕਾ, ਹਰਦੀਪ ਸਿੰਘ, ਜਗਜੀਤ ਸਿੰਘ, ਪਰਮਜੀਤ ਕੌਰ, ਮੋਨਿਕਾ ਰਾਣੀ, ਗੁਰਮੀਤ ਸਿੰਘ, ਕੇਸ਼ਵ ਗੁਪਤਾ, ਹਰੀਸ਼ ਗੋਇਲ ਤੇ ਅਜੈ ਗੁਪਤਾ ਹਾਜ਼ਰ ਸਨ।

Check Also

ਵਿਧਾਇਕ ਨਿੱਝਰ ਨੇ ਵਾਰਡ ਨੰ: 64 ਵਿਖੇ ਸੀਵਰੇਜ਼ ਵਿਛਾਉਣ ਦੇ ਕੰਮ ਦੀ ਕੀਤੀ ਸ਼ੁਰੂਆਤ

ਅੰਮ੍ਰਿਤਸਰ, 16 ਅਕਤੂਬਰ (ਸੁਖਬੀਰ ਸਿੰਘ) – ਹਲਕਾ ਵਿਧਾਇਕ ਦੱਖਣੀ ਡਾ: ਇੰਦਰਬੀਰ ਸਿੰਘ ਨਿੱਝਰ ਨੇ ਅੱਜ …