ਅੰਮ੍ਰਿਤਸਰ, 18 ਅਕਤੂਬਰ (ਸੁਖਬੀਰ ਸਿੰਘ) – ਡਿਪਟੀ ਕਮਿਸ਼ਨਰ ਸ੍ਰੀਮਤੀ ਸ਼ਾਕਸ਼ੀ ਸਾਹਨੀ ਨੇ ਅੰਮ੍ਰਿਤਸਰ ਦੀ ਗੈਰ ਸਰਕਾਰੀ ਸੰਸਥਾ ਫੁੱਲਕਾਰੀ ਨਾਲ ਜਿਲ੍ਹੇ ਦੇ ਬਹੁਪੱਖੀ ਵਿਕਾਸ ਲਈ ਇੱਕ ਵਿਸ਼ੇਸ਼ ਸਮਝੌਤਾ ਕੀਤਾ ਹੈ।ਇਸ ਸਹਿਮਤੀ ਪੱਤਰ ਦਾ ਉਦੇਸ਼ ਫੁਲਕਾਰੀ ਅਤੇ ਜਿਲ੍ਹਾ ਕੁਲੈਕਟਰ ਦੇ ਦਫ਼ਤਰ ਵਿਚਕਾਰ ਵਿੱਦਿਅਕ, ਸਿਹਤ, ਸਭਿਆਚਾਰਕ ਅਤੇ ਵਾਤਾਵਰਨ ਦੀਆਂ ਪਹਿਲਕਦਮੀਆਂ ਨੂੰ ਉਤਸ਼ਾਹਿਤ ਕਰਨ ਲਈ ਫੁੱਲਕਾਰੀ ਮੈਂਬਰਾਂ ਅਤੇ ਜਿਲ੍ਹਾ ਪ੍ਰਸ਼ਾਸਨ ਵਿਚਾਲੇ ਬਿਹਤਰ ਤਾਲਮੇਲ ਪੈਦਾ ਕਰਨਾ ਹੈ, ਜੋ ਕਿ ਅੰਮ੍ਰਿਤਸਰ ਦੇ ਸਮੁੱਚੇ ਵਿਕਾਸ ਵਿੱਚ ਯੋਗਦਾਨ ਪਾਵੇਗਾ।
ਸਮਝੌਤੇ ਤਹਿਤ ਕਮਜ਼ੋਰ ਔਰਤਾਂ ਅਤੇ ਨੌਜਵਾਨਾਂ ਲਈ ਕਿੱਤਾਮੁਖੀ ਸਿਖਲਾਈ ਪ੍ਰੋਗਰਾਮ ਪ੍ਰਦਾਨ ਕਰਨ ਲਈ ਮੌਕੇ ਪੈਦਾ ਕੀਤੇ ਜਾਣਗੇ।ਜਿਸ ਵਿੱਚ ਦਸਤਕਾਰੀ, ਆਪਣਾ ਕਾਰੋਬਾਰ ਸ਼ੁਰੂ ਕਰਨਾ, ਡਿਜ਼ੀਟਲ ਸਾਖਰਤਾ ਅਤੇ ਹੋਰ ਖੇਤਰਾਂ ਵਿੱਚ ਹੁਨਰ-ਨਿਰਮਾਣ ਵਰਕਸ਼ਾਪਾਂ ਲਗਾਈਆਂ ਜਾਣਗੀਆਂ।ਅਜਿਹੇ ਪ੍ਰੋਗਰਾਮਾਂ ਨੂੰ ਸਰਕਾਰੀ ਵਿਭਾਗ ਅਤੇ ਅੰਮ੍ਰਿਤਸਰ ਦੀਆਂ ਫੁੱਲਕਾਰੀ ਔਰਤਾਂ ਵਲੋਂ ਸਾਂਝੇ ਤੌਰ ਕੀਤਾ ਜਾਵੇਗਾ।
ਇਸ ਤੋਂ ਇਲਾਵਾ ਘੱਟ ਆਮਦਨੀ ਵਾਲੇ ਪਰਿਵਾਰਾਂ ਦੀਆਂ ਲੜਕੀਆਂ ਲਈ ਵਜ਼ੀਫ਼ਾ, ਉਨਾਂ ਦੇ ਭਵਿੱਖ ਨੂੰ ਤਰਾਸਣ ਲਈ ਕੈਰੀਅਰ ਦੀ ਯੋਜਨਾਬੰਦੀ ਵਿੱਚ ਮਾਰਗਦਰਸ਼ਨ ਅਤੇ ਉੱਚ-ਸਿੱਖਿਆ ਦੇ ਮੌਕੇ ਪੈਦਾ ਕੀਤੇ ਜਾਣਗੇ।ਫੁੱਲਕਾਰੀ ਦੀਆਂ ਔਰਤਾਂ ਸਰਕਾਰੀ ਸਕੂਲਾਂ ਅਤੇ ਕਾਲਜਾਂ ਲਈ ਸਲਾਹਕਾਰ ਅਤੇ ਵਿਜਟਿੰਗ ਫੈਕਲਟੀ ਵਜੋਂ ਵੀ ਕੰਮ ਕਰਨਗੀਆਂ।ਇਸ ਤੋਂ ਇਲਾਵਾ ਉਹ ਸਥਾਨਕ ਪ੍ਰਸ਼ਾਸਨ ਲਈ `ਥਿੰਕ ਟੈਂਕ` ਵਜੋਂ ਕੰਮ ਕਰਨਗੀਆਂ।
ਸਾਂਝੇ ਤੌਰ `ਤੇ ਲਾਇਬ੍ਰੇਰੀਆਂ ਦੀ ਸਥਾਪਨਾ ਅਤੇ ਸਰਕਾਰੀ ਸਕੂਲਾਂ ਵਿੱਚ ਡਿਜ਼ੀਟਲ ਲਰਨਿੰਗ, ਔਰਤਾਂ ਲਈ ਲੀਡਰਸ਼ਿਪ ਪ੍ਰੋਗਰਾਮ, ਪੇਂਡੂ ਅਤੇ ਸ਼ਹਿਰੀ ਖੇਤਰਾਂ ਵਿੱਚ ਮੁਫਤ ਜਾਂ ਸਬਸਿਡੀ ਵਾਲੇ ਸਰਵਾਈਕਲ ਕੈਂਸਰ ਸਕ੍ਰੀਨਿੰਗ ਕੈਂਪਾਂ ਦਾ ਆਯੋਜਨ, ਸਿਹਤ ਜਾਗਰੂਕਤਾ ਮੁਹਿੰਮ, ਵਾਤਾਵਰਨ ਸਥਿਰਤਾ ਲਈ ਰੀਸਾਈਕਲਿੰਗ ਨੂੰ ਯਕੀਨੀ ਬਣਾਉਣਾ ਅਤੇ ਵਾਤਾਵਰਣ ਅਨੁਕੂਲ ਆਦਤਾਂ ਨੂੰ ਉਤਸ਼ਾਹਿਤ ਕਰਨਾ ਇਸ ਸਮਝੌਤੇ ਦਾ ਹਿੱਸਾ ਹੈ।ਇਸ ਤੋਂ ਇਲਾਵਾ ਲਿੰਗ ਸਮਾਨਤਾ, ਔਰਤਾਂ ਦੇ ਅਧਿਕਾਰਾਂ, ਸਿਹਤ, ਸ਼ਹਿਰ ਦੀ ਯੋਜਨਾਬੰਦੀ ਸ਼ਹਿਰੀ ਵਿਕਾਸ ਅਤੇ ਸਿੱਖਿਆ `ਤੇ ਕੇਂਦਰਿਤ ਨੀਤੀ ਸੁਧਾਰਾਂ ਅਤੇ ਪਹਿਲਕਦਮੀਆਂ `ਤੇ ਇਕੱਠੇ ਕੰਮ ਕੀਤਾ ਜਾਵੇਗਾ।
Check Also
ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ
ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …