Wednesday, December 4, 2024

ਸਕੂਲ ਆਫ ਐਮੀਨੈਂਸ ਵਿਖੇ ਮਾਪੇ ਅਧਿਆਪਕ ਮਿਲਣੀ ਕਰਵਾਈ

ਸੰਗਰੂਰ, 23 ਅਕਤੂਬਰ (ਜਗਸੀਰ ਲੌਂਗੋਵਾਲ) – ਸ਼ਹੀਦ ਭਾਈ ਮਤੀ ਦਾਸ ਸਕੂਲ ਆਫ ਐਮੀਨੈਂਸ ਲੌਂਗੋਵਾਲ ਵਿਖੇ ਅੱਜ ਮੈਗਾ ਮਾਪੇ ਅਧਿਆਪਕ ਮਿਲਣੀ ਕਰਵਾਈ ਗਈ।ਸਮਾਗਮ ਵਿੱਚ ਸਕੂਲ ਇੰਚਾਰਜ਼ ਸ੍ਰੀਮਤੀ ਰਵਜੀਤ ਕੌਰ ਨੇ ਮਾਪਿਆਂ ਨੂੰ ਸਰਕਾਰੀ ਪ੍ਰੋਜੈਕਟਾਂ ਜਿਵੇਂ ਕਿ ਮਿਸ਼ਨ ਐਕਸੀਲੈਂਸ, ਮਿਸ਼ਨ ਸਮਰੱਥ, ਲਰਨਿੰਗ ਹੱਬ, ਕੰਪੀਟੈਂਸੀ ਇਨਹਾਂਸਮੈਂਟ ਪ੍ਰੋਗਰਾਮ ਅਤੇ ਬਿਜ਼ਨਸ ਬਲਾਸਟਰ ਬਾਰੇ ਜਾਣਕਾਰੀ ਦਿੱਤੀ।ਮਾਪਿਆਂ ਨੂੰ ਵਿਦਿਆਰਥੀਆਂ ਦੇ ਨਤੀਜੇ ਬਾਰੇ ਸੂਚਿਤ ਕੀਤਾ ਗਿਆ, ਜੋ ਆਪਣੇ ਬੱਚਿਆਂ ਦੇ ਨਤੀਜਿਆਂ ਤੋਂ ਸੰਤੁਸ਼ਟ ਨਜ਼ਰ ਆਏ।ਕਲਾਸ ਅਧਿਆਪਕਾਂ ਵਲੋਂ ਵਿਦਿਆਰਥੀਆਂ ਨੂੰ ਉਹਨਾਂ ਦੀਆਂ ਕਮਜ਼ੋਰੀਆਂ ਅਤੇ ਸੁਧਾਰ ਦੇ ਖੇਤਰਾਂ ਬਾਰੇ ਜਾਣਕਾਰੀ ਦਿੱਤੀ ਗਈ।
ਸਾਬਕਾ ਪ੍ਰਧਾਨ ਮੇਲਾ ਸਿੰਘ ਅਤੇ ਮੌਜ਼ੂਦਾ ਐਮ.ਸੀ ਮੈਂਬਰ ਰਮੇਸ਼ ਸਿੰਘ ਨੇ ਸਕੂਲ ਦੇ ਸਟਾਫ ਦੀ ਸਲਾਘਾ ਕੀਤੀ ਅਤੇ ਸਕੂਲ ਦੇ ਕਾਰਜ਼ਾਂ ਵਿੱਚ ਹਰ ਤਰ੍ਹਾਂ ਦੀ ਸਹਾਇਤਾ ਕਰਨ ਦਾ ਭਰੋਸਾ ਦਿੱਤਾ।ਪ੍ਰਿੰਸੀਪਲ ਬਿਪਨ ਕੁਮਾਰ ਨੇ ਵੀਡੀਓ ਕਾਨਫਰੰਸ ਰਾਹੀਂ ਲੌਂਗੋਵਾਲ ਨਗਰ ਕੌਂਸਲ ਦੀ ਪ੍ਰਧਾਨ ਸ੍ਰੀਮਤੀ ਪਰਵਿੰਦਰ ਕੌਰ ਅਤੇ ਸਾਬਕਾ ਪ੍ਰਧਾਨ ਮੇਲਾ ਸਿੰਘ ਦਾ ਧੰਨਵਾਦ ਕੀਤਾ ਕਿ ਉਹਨਾਂ ਨੇ ਸਕੂਲ ਲਈ ਸਬਮਰਸੀਬਲ ਪੰਪ ਲਗਵਾਉਣ ਵਿੱਚ ਸਹਿਯੋਗ ਦਿੱਤਾ।
ਵਿਸ਼ੇਸ਼ ਮਹਿਮਾਨਾਂ ਵਜੋਂ ਪੰਕਜ ਗੋਇਲ (ਐਕਸਾਈਜ਼ ਐਂਡ ਟੈਕਸੇਸ਼ਨ ਆਫਿਸਰ ਸੰਗਰੂਰ) ਅਤੇ ਅਨੁਜ ਸ਼ਰਮਾ (ਰਿਕਾਰਡ ਕੀਪਰ ਐਕਸਰਸਾਈਜ਼ ਡਿਪਾਰਟਮੈਂਟ ਸੰਗਰੂਰ) ਨੇ ਮੈਗਾ ਪੀ.ਟੀ.ਐਮ (ਪੇਰੈਂਟ ਟੀਚਰ ਮੀਟ) ਵਿੱਚ ਹਿੱਸਾ ਲਿਆ।ਭਾਰਤੀ ਏਅਰਟੈਲ ਫਾਊਂਡੇਸ਼ਨ ਦੇ ਅਕੈਡਮਿਕ ਮੈਂਟਰ ਗੌਰਵ ਮਗੋ ਨੇ ਵੀ ਸਕੂਲ ਦੇ ਹਾਊਸ ਸਿਸਟਮ ਵਿੱਚ ਵਿੱਦਿਆਰਥੀਆਂ ਦੀ ਭੂਮਿਕਾ ਦੀ ਸ਼ਲਾਘਾ ਕੀਤੀ।

Check Also

ਪੈਨਸ਼ਨਰ ਵੈਲਫੇਅਰ ਐਸੋਸੀਏਸ਼ਨ ਵਲੋਂ ਵਿਚਾਰ ਗੋਸ਼ਟੀ ਦਾ ਆਯੋਜਨ

ਸੰਗਰੂਰ, 3 ਦਸੰਬਰ (ਜਗਸੀਰ ਲੌਂਗੋਵਾਲ) – ਪੈਨਸ਼ਨਰ ਵੈਲਫੇਅਰ ਐਸੋਸੀਏਸ਼ਨ ਸੰਗਰੂਰ ਵਲੋਂ ਬੀ.ਐਸ.ਐਨ.ਐਲ ਪਾਰਕ ਸੰਗਰੂਰ ਵਿਖੇ …