ਭੀਖੀ, 24 ਅਕਤੂਬਰ (ਕਮਲ ਜ਼ਿੰਦਲ) – ਰਤਲਾਮ (ਮੱਧ ਪ੍ਰਦੇਸ਼) ਵਿਖੇ ਹੋਈਆਂ ਵਿੱਦਿਆ ਭਾਰਤੀ ਨੈਸ਼ਨਲ ਖੇਡਾਂ ਵਿੱਚ ਸ਼ਾਮਲ ਸਕੇਟਿੰਗ ਗੇਮ ਵਿੱਚ ਸ੍ਰੀ ਤਾਰਾ ਚੰਦ
ਦੇ ਬੱਚਿਆਂ ਨੇ ਪੁਜੀਸ਼ਨਾਂ ਅਤੇ ਮੈਡਲ ਪ੍ਰਾਪਤ ਕੀਤੇ।ਅੰਡਰ-17 (ਮੁੰਡੇ) ਵਿੱਚ ਪ੍ਰੀਤਇੰਦਰ ਸਿੰਘ ਨੇ ਸੋਨੇ, ਅੰਡਰ-19 (ਮੁੰਡੇ) ਵਿੱਚ ਅਰਸ਼ਦੀਪ ਸਿੰਘ ਨੇ ਚਾਂਦੀ, ਅੰਡਰ-14 (ਕੁੜੀਆਂ) ਵਿੱਚ ਮਹਿਕਪ੍ਰੀਤ ਕੌਰ ਨੇ ਚਾਂਦੀ, ਅੰਡਰ-14 (ਮੁੰਡੇ) ਵਿੱਚ ਜਪਨੂਰ ਸਿੰਘ ਨੇ ਕਾਂਸੀ ਅਤੇ ਅੰਡਰ-19 (ਮੁੰਡੇ) ਵਿੱਚ ਸਿਵਮ ਕੁੁਮਾਰ ਨੇ ਕਾਂਸੀ ਦੇ ਮੈਡਲ ਪ੍ਰਾਪਤ ਕੀਤੇ।ਵਧੀਆ ਪੁਜੀਸ਼ਨਾਂ ਲਈ ਸਕੂਲ ਮੈਨੇਜਮੈਂਟ ਪ੍ਰਧਾਨ ਸਤੀਸ਼ ਕੁਮਾਰ ਅਤੇ ਸਮੂਹ ਕਮੇਟੀ ਨੇ ਬੱਚਿਆਂ ਨੂੰ ਵਧਾਈ ਦਿੱਤੀ।ਸਕੂਲ ਪਹੁੰਚਣ ‘ਤੇ ਪ੍ਰਿੰਸੀਪਲ ਸੰਜੀਵ ਕੁਮਾਰ ਅਤੇ ਸਟਾਫ ਮੈਬਰਾਂ ਵੱਲੋਂ ਬੱਚਿਆਂ ਨੂੰ ਮੈਡਲਾਂ ਨਾਲ ਸਨਮਾਨਿਤ ਕੀਤਾ ਗਿਆ ਅਤੇ ਕੋਚ ਭਰਪੂਰ ਸਿੰਘ ਨੂੰ ਵਧਾਈ ਦਿੱਤੀ ਗਈ।
Check Also
ਖਾਲਸਾ ਕਾਲਜ ਇੰਜੀ. ਵਲੋਂ ‘ਹੁਨਰ ਅਤੇ ਸਿੱਖਿਆ ਵਿਸ਼ੇ `ਤੇ 6 ਦਿਨਾਂ ਪ੍ਰੋਗਰਾਮ ਕਰਵਾਇਆ ਗਿਆ
ਅੰਮ੍ਰਿਤਸਰ, 23 ਮਈ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਆਫ ਇੰਜੀਨੀਅਰਿੰਗ ਐਂਡ ਟੈਕਨਾਲੋਜੀ, ਰਣਜੀਤ ਐਵੀਨਿਊ …
Punjab Post Daily Online Newspaper & Print Media