ਸੰਗਰੂਰ, 24 ਅਕਤੂਬਰ (ਜਗਸੀਰ ਲੌਂਗੋਵਾਲ) – ਬੱਚਿਆਂ ਵਿੱਚ ਵਿਗਿਆਨਕ ਚੇਤਨਾ ਵਿਕਸਤ ਕਰਨ, ਉਨ੍ਹਾਂ ਨੂੰ ਅੰਧਵਿਸ਼ਵਾਸ਼ਾਂ, ਵਹਿਮਾਂ ਭਰਮਾਂ, ਰੂੜੀਵਾਦੀ ਵਿਚਾਰਾਂ ਤੇ ਸਮਾਜਿਕ ਬੁਰਾਈਆਂ ਦੇ ਹਨੇਰੇ ਵਿੱੱਚੋਂ ਕੱਢਣ ਅਤੇ ਵਿਗਿਆਨਕ ਵਿਚਾਰਾਂ ਦੀ ਰੋਸ਼ਨੀ ਵਿੱਚ ਲਿਆਉਣ ਦੇ ਯਤਨ ਵਜੋਂ ਤਰਕਸ਼ੀਲ ਸੁਸਾਇਟੀ ਪੰਜਾਬ ਇਕਾਈ ਸੰਗਰੂਰ ਵਲੋਂ ਪਹਿਲੀ ਵਾਰ ਲਹਿਰਾਗਾਗਾ ਇਲਾਕੇ ਦੇ ਪੰਜ ਪ੍ਰੀਖਿਆ ਕੇਂਦਰਾਂ ਸਹ ਸਕੂਲ ਗਾਗਾ, ਸਸਸਸ ਸੰਗਤਪੁਰਾ, ਸਸਸਸ ਹਰਿਆਊ, ਸੀਬਾ ਇੰਟਰਨੈਸ਼ਨਲ ਸਕੂਲ, ਸਸਹ ਸਕੂਲ ਚੂੜਲ ਵਿੱਚ ਦੋ ਦਿਨਾਂ ਵਿਦਿਆਰਥੀ ਚੇਤਨਾ ਪਰਖ਼ ਪ੍ਰੀਖਿਆ ਦਾ ਅਯੋਜਨ ਕੀਤਾ ਗਿਆ।ਇਨ੍ਹਾਂ ਪ੍ਰੀਖਿਆ ਕੇਂਦਰਾਂ ਵਿੱਚ 7 ਸਕੂਲਾਂ ਦੇ 579 ਵਿਦਿਆਰਥੀਆਂ ਨੇ ਪ੍ਰੀਖਿਆ ਵਿੱਚ ਸ਼ਮੂਲੀਅਤ ਕੀਤੀ।ਪ੍ਰੀਖਿਆ ਦੀ ਸਫਲਤਾ ਪੂਰਵਕ ਸਮਾਪਤੀ ਲਈ ਜਮਹੂਰੀ ਅਧਿਕਾਰ ਸਭਾ ਪੰਜਾਬ ਜਿਲ੍ਹਾ ਸੰਗਰੂਰ ਦੇ ਪ੍ਰਧਾਨ ਤੇ ਤਰਕਸ਼ੀਲ ਮੈਂਬਰ ਜਗਜੀਤ ਸਿੰਘ ਭੂਟਾਲ, ਕਮਲਜੀਤ ਸਿੰਘ ਢੀਂਡਸਾ, ਲੈਕਚਰਾਰ ਰਘਵੀਰ ਸਿੰਘ ਭੂਟਾਲ, ਬਲਰਾਜ ਸੰਗਤਪੁਰਾ, ਮਾਸਟਰ ਜਗਨ ਨਾਥ ਬਖੋਰਾ ਦਰਸ਼ਨ ਸਿੰਘ ਖਾਈ, ਪ੍ਰਵੀਨ ਖੋਖਰ, ਲੈਕਚਰਾਰ ਨਰੇਸ਼ ਕੁਮਾਰ, ਬੀਰਬਲ ਗਾਗਾ, ਰਣਦੀਪ ਸਿੰਘ ਸੰਗਤਪੁਰਾ, ਮਾਸਟਰ ਜਗਨ ਨਾਥ ਬਖੋਰਾ, ਅਵਤਾਰ ਸਿੰਘ ਚੂੜਲ, ਜਸਵਿੰਦਰ ਸਿੰਘ ਲਹਿਰਾ, ਲੈਕਚਰਾਰ ਜਸਵੀਰ ਸਿੰਘ, ਹਰਪ੍ਰੀਤ ਸਿੰਘ ਬਖੋਰਾ ਨੇ ਭਰਵਾਂ ਸਹਿਯੋਗ ਦਿੱਤਾ।
ਜ਼ੋਨ ਜਥੇਬੰਦਕ ਮੁਖੀ ਮਾਸਟਰ ਪਰਮਵੇਦ ਨੇ ਕਿਹਾ ਕਿ ਅਗਲੇ ਮਹੀਨੇ ਨਤੀਜਾ ਐਲਾਨਿਆ ਜਾਵੇਗਾ।ਸੂਬਾ, ਜ਼ੋਨ ਤੇ ਇਕਾਈ ਪੱਧਰੀ ਮੈਰਿਟ ਵਿੱਚ ਆਉਣ ਵਾਲੇ ਵਿਦਿਆਰਥੀਆਂ ਨੂੰ ਨਕਦ ਇਨਾਮ, ਵਿਗਿਆਨਕ ਵਿਚਾਰਾਂ ਵਾਲੀਆਂ ਪੁਸਤਕਾਂ, ਸਰਟੀਫਿਕੇਟ ਤੇ ਪੜ੍ਹਨ ਸਮੱਗਰੀ ਦੇ ਕੇ ਸਨਮਾਨਿਤ ਕੀਤਾ ਜਾਵੇਗਾ।ਸੰਗਰੂਰ ਇਕਾਈ ਵੱਲੋਂ ਘੱਟੋ-ਘੱਟ 100 ਵਿਦਿਆਰਥੀਆਂ ਨੂੰ ਸਨਮਾਨਿਤ ਵੀ ਕੀਤਾ ਜਾਵੇਗਾ।
Check Also
ਉਦਯੋਗਪਤੀਆਂ ਦੇ ਬਕਾਇਆ ਕੇਸਾਂ ਨੂੰ ਸਮਬੱਧ ਤਰੀਕੇ ਨਾਲ ਕੀਤਾ ਜਾਵੇਗਾ ਹੱਲ – ਖਰਬੰਦਾ
ਅੰਮ੍ਰਿਤਸਰ, 20 ਨਵੰਬਰ (ਸੁਖਬੀਰ ਸਿੰਘ) – ਪੰਜਾਬ ਸਰਕਾਰ ਉਦਯੋਗਪਤੀਆਂ ਦੀਆਂ ਮੁਸ਼ਕਲਾਂ ਦਾ ਹੱਲ ਕਰਨ ਲਈ …