Thursday, June 11, 2026

ਬੀ. ਬੀ. ਕੇ. ਡੀ. ਏ. ਵੀ. ਕਾਲਜ ਦੀ ਫੈਨਸਿੰਗ ਟੀਮ ਦਾ ਸ਼ਾਨਦਾਰ ਪ੍ਰਦਰਸ਼ਨ

PPN0901201503

ਅੰਮ੍ਰਿਤਸਰ, 9 ਜਨਵਰੀ (ਜਗਦੀਪ ਸਿੰਘ ਸੱਗੂ) – ਬੀ. ਬੀ. ਕੇ. ਡੀ. ਏ. ਵੀ. ਕਾਲਜ ਦੀ ਫੈਨਸਿੰਗ ਟੀਮ ਨੇ ਗੁਰੂੁ ਨਾਨਕ ਦੇਵ ਯੂਨੀਵਰਸਿਟੀ ਵਿਖੇ ਆਯੋਜਿਤ ਅੰਤਰ ਕਾਲਜ ਫੈਨਸਿੰਗ ਚੈਂਪੀਅਨਸ਼ਿਪ ਜਿੱਤੀ ਜੋ ਕਿ ਜਨਵਰੀ 5, 2015 ਨੂੰ ਹੋਈ ਸੀ। ਟੀਮ ਨੇ 40 ਅੰਕਾਂ ਨਾਲ ਇਕ ਨਵਾਂ ਰਿਕਾਰਡ ਕਾਇਮ ਕੀਤਾ।ਇਹ ਟੀਮ ਪਿਛਲੇ 2 ਦਹਾਕਿਆਂ ਤੋਂ ਲਗਾਤਾਰ ਚੈਪੀਅਨ ਰਹਿ ਰਹੀ ਹੈ। ਇਸ ਚੈਂਪੀਅਨਸ਼ਿਪ ਵਿਚ ਐਚ. ਐਮ. ਵੀ ਕਾਲਜ ਨੇ ਪਹਿਲਾ ਰਨਰ-ਅੱਪ ਅਤੇ ਸਰੂਪ ਰਾਣੀ ਮਹਿਲਾ ਕਾਲਜ ਨੇ ਦੂਸਰਾ ਰਨਰ-ਅੱਪ ਦਰਜਾ ਪ੍ਰਾਪਤ ਕੀਤਾ। ਕਾਲਜ ਦੀ ਫੈਨਸਿੰਗ ਟੀਮ ਦੀਆ ਖਿਡਾਰਨਾਂ ਨੇ ਫੋਇਨ ਇਵੈਂਟ, ਸਾਇਬਰ ਅਤੇ ਅਤੇ ਇਪੀ ਟੀਮ ਇਵਂੈਟ ਵਿਚ ਸੋਨ ਤਮਗੇ ਪ੍ਰਾਪਤ ਕੀਤੇ।
ਕੁਮਾਰੀ ਪ੍ਰਨੀਤ ਨੇ ਸੋਨ ਤਮਗਾ ਅਤੇ ਕੁਮਾਰੀ ਕਿਰਨਦੀਪ ਨੇ ਕਾਂਸੀ ਤਮਗਾ ਫੋਇਲ ਈਵੈਂਟ ਵਿਚ ਜਿੱਤਿਆ। ਕਾਲਜ ਦੀਆਂ ਚਾਰ ਖਿਡਾਰਨਾਂ ਪ੍ਰਨੀਤ, ਰਾਜਬੀਰ, ਕਿਰਨਦੀਪ ਅਤੇ ਅੰਜੂ ਦੀ ਚੋਣ ਸਰਵ-ਭਾਰਤੀ ਅੰਤਰਵਰਸਿਟੀ ਫੈਨਸਿੰਗ ਚੈਂਪੀਅਨਸ਼ਿਪ ਵਾਸਤੇ ਕੀਤੀ ਗਈ ਜੋ ਕਿ ਜਨਵਰੀ 2015 ਵਿਚ ਪਟਿਆਲਾ ਵਿਖੇ ਆਯੋਜਿਤ ਹੋਵੇਗੀ।ਪ੍ਰਿੰਸੀਪਲ ਡਾ. (ਸ਼੍ਰੀਮਤੀ) ਨੀਲਮ ਕਾਮਰਾ ਅਤੇ ਖੇਡ ਵਿਭਾਗ ਦੀ ਮੁਖੀਆ ਸਵੀਟੀ ਬਾਲਾ ਨੇ ਖਿਡਾਰਨਾਂ ਦੀ ਸਫਲਤਾ ਤੇ ਵਧਾਈ ਦਿੱਤੀ।

Check Also

ਉਸਾਰੀ ਕਿਰਤੀਆਂ ਲਈ 4.83 ਕਰੋੜ ਦੀਆਂ ਭਲਾਈ ਸਕੀਮਾਂ ਦੀ ਸਿਫ਼ਾਰਸ਼

ਅੰਮ੍ਰਿਤਸਰ, 10 ਜੂਨ (ਸੁਖਬੀਰ ਸਿੰਘ) – ਕਿਰਤੀਆਂ ਦੇ ਅਧਿਕਾਰਾਂ ਅਤੇ ਭਲਾਈ ਦੀ ਰੱਖਿਆ ਲਈ ਇੱਕ …

Leave a Reply