
ਅੰਮ੍ਰਿਤਸਰ, 9 ਜਨਵਰੀ (ਰੋਮਿਤ ਸਰਮਾ)- ਪੰਜਾਬੀ ਦੇ ਇਨਕਲਾਬੀ ਕਵੀ ਪਾਸ਼ ਦੀ ਸ਼ਾਇਰੀ ਤੇ ਅਧਾਰਿਤ ਨਾਟਕ ਖੇਤਾਂ ਦਾ ਪੁੱਤ ਸਿਦਕ ਮੰਚ ਦੀ ਟੀਮ ਵੱਲੋਂ ਡਰੀਮ ਅਕੈਡਮੀ ਮੋਹਾਲੀ ਦੇ ਸਹਿਯੋਗ ਨਾਲ ਪੰਜਾਬ ਨਾਟਸ਼ਾਲਾ ਵਿਖੇ ਹਰਦੀਪ ਗਿੱਲ ਅਤੇ ਅਨੀਤਾ ਦੇਵਗਨ ਦੀ ਅਗਵਾਈ ਵਿੱਚ ਚੱਲ ਰਹੇ ਅਠਵੇਂ ਪੰਜਾਬੀ ਰੰਗ ਮੰਚ ਫੈਸਟੀਵਲ ਵਿੱਚ ਮੰਚਿਤ ਕੀਤਾ ਗਿਆ। ਰੁਪਿੰਦਰ ਸ਼ਰਮਾ ਦੀ ਨਿਰਦੇਸ਼ਨਾਂ ਵਿੱਚ ਫਿਲਮ ਅਤੇ ਰੰਗਮੰਚ ਦੇ ਨਾਮਵਰ ਕਲਾਕਾਰ ਰਾਣਾ ਰਣਬੀਰ ਦੇ ਨਿਭਾਏ ਇੱਕ ਪਾਤਰੀ ਨਾਟਕ ਵਿੱਚ ਪਾਸ਼ ਦੀ ਜੀਵਨ ਸ਼ੈਲੀ ਨੂੰ ਪੇਸ਼ ਕਰਦੀ ਇਸ ਨਾਟਕੀ ਕਹਾਣੀ ਵਿੱਚ ਮਾਨਵੀ ਲੁੱਟ-ਕਸੁੱਟ ਅਤੇ ਮਨੁੱਖੀ ਹੱਕਾਂ ਦੀ ਗੱਲ ਕਰਦਿਆਂ ਗੰਧਲੇ ਰਾਜਨੀਤਕ ਹਲਾਤਾਂ ਤੇ ਕਰਾਰੀ ਚੋਟ ਕੀਤੀ ਗਈ ਹੈ। ਰਾਣਾ ਰਣਬੀਰ ਦੀ ਲਿਖੀ ਪਠ ਕਥਾ ਵਿੱਚ ਪਾਸ਼ ਦੀ ਡਾਇਰੀ, ਖਤ ਅਤੇ ਕਵਿਤਾਵਾਂ ਦੇ ਹਵਾਲੇ ਨਾਲ ਨਾਟਕ ਵਿਚਲੀ ਗਹਿਰ ਗੰਭੀਰਤਾ ਨੇ ਦਰਸ਼ਕਾਂ ਨੂੰ ਸਾਰਥਿਕ ਸੁਨੇਹਾ ਦਿੱਤਾ ਹੈ। ਹਰਪ੍ਰੀਤ ਲਵਲੀ, ਮੈਡਮ ਹਰਿੰਦਰ ਹੁੰਦਲ, ਜੀਵਨ ਜੀਵਾ ਅਤੇ ਐਚ ਗੁੱਦੂ ਆਦਿ ਕਲਾਕਾਰਾਂ ਵੱਲੋਂ ਪਰਦੇ ਪਿੱਛੇ ਆਪੋ-ਆਪਣੀਆਂ ਭੂਮਿਕਾਵਾਂ ਨਿਭਾਈਆਂ। ਅੱਜ ਅਰਮਿੰਦਰ ਸਿੰਘ ਮੋਹਾਲੀ, ਦੀਪ ਦਵਿੰਦਰ ਸਿੰਘ, ਜਤਿੰਦਰ ਸਿੰਘ ਬਰਾੜ, ਡਾ. ਹਜ਼ਾਰਾ ਸਿੰਘ ਚੀਮਾ, ਤਰਲੋਚਨ ਸਿੰਘ ਤਰਨ ਤਾਰਨ ਆਦਿ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਦਰਸ਼ਕ ਹਾਜ਼ਰ ਸਨ।
ਦੀਪ ਦਵਿੰਦਰ ਸਿੰਘ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਕੱਲ੍ਹ ਰਾਜਬੀਰ ਚੀਮਾ ਦੀ ਨਿਰਦੇਸ਼ਨਾਂ ਵਿੱਚ ਸਮਾਜਿਕ ਸੁਰੱਖਿਆ ਵਿਭਾਗ ਦੇ ਸਹਿਯੋਗ ਨਾਲ ਹਾਸਰਸ ਨਾਟਕ ਵਿੱਚ ‘ਕੁੱਝ ਤਾਂ ਕਰੋ ਯਾਰੋ’ ਦਾ ਮੰਚਨ ਕੀਤਾ ਜਾਵੇਗਾ।
Check Also
ਵਿਧਾਇਕ ਡਾ. ਇੰਦਰਬੀਰ ਸਿੰਘ ਨਿੱਝਰ ਨੇ ਜਗੀਰ ਸਿੰਘ ਨਾਗਰਾ ਦੇ ਦੇਹਾਂਤ ’ਤੇ ਦੁੱਖ ਪ੍ਰਗਟਾਇਆ
ਅੰਮ੍ਰਿਤਸਰ, 4 ਅਕਤੂਬਰ (ਸੁਖਬੀਰ ਸਿੰਘ ਖੁਰਮਣੀਆਂ ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸਾਬਕਾ ਡਿਪਟੀ …
Punjab Post Daily Online Newspaper & Print Media