Sunday, October 11, 2026

ਭਰੂਣ ਹੱਤਿਆ ਖਿਲਾਫ ਹਸਤਾਖਰ ਮੁਹਿੰਮ ਦਾ ਪੰਜਵਾਂ ਪੜਾਅ ਸ਼ੁਰੂ

PPN0901201513
ਅੰਮ੍ਰਿਤਸਰ, 9 ਜਨਵਰੀ (ਰੋਮਿਤ ਸ਼ਰਮਾ) – ਸਰਹੱਦ-ਏ-ਪੰਜਾਬ ਸਪੋਰਟਸ ਕਲੱਬ (ਰਜਿ) ਅਤੇ ਸਮਾਜ ਸੇਵੀ ਸੰਸਥਾਂ ਮਾਣ ਧੀਆਂ ਤੇ ਸਮਾਜ ਭਲਾਈ ਸੋਸਾਇਟੀ (ਰਜਿ) ਵੱਲੋਂ ਉੱਘੇ ਸਮਾਜ ਸੇਵਕ ਅਤੇ ਪ੍ਰਧਾਨ ਗੁਰਿੰਦਰ ਸਿੰਘ ਮੱਟੂ ਦੀ ਦੇਖ ਰੇਖ ਹੇਠ ਪਿਛਲੇ ਸਾਲ ਚ’ ਸਕੂਲਾਂ ਕਾਲਜਾਂ ਦੇ ਨੌਜਵਾਨ ਲੜਕੇ-ਲੜਕੀਆਂ ਨੂੰ ਭਰੂਣ ਹੱਤਿਆ ਖਿਲਾਫ ਜਾਗਰੂਕ ਕਰਨ ਲਈ ਚਲਾਈ ਗਈ ਹਸਤਾਖਰ ਮੁਹਿੰਮ ਨੇ ਚਾਰ ਪੜਾਅ ਪੂਰੇ ਕਰਕੇ 83 ਸਰਕਾਰੀ ਤੇ ਗੈਰ ਸਰਕਾਰੀ ਸਕੂਲਾਂ ਦੇ 51 ਹਜਾਰ 18 ਵਿਦਿਆਰਥੀਆਂ ਨੂੰ ਲਾਮਬੰਦ ਕਰਨ ਤੋਂ ਬਾਅਦ ਅੱਜ ਨਵੇਂ ਵਰ੍ਹੇ ਚ’ ਪੰਜਵੇਂ ਪੜਾਅ ਦਾ ਸ਼ੁੱਭ ਆਰੰਭ ਕਰਦਿਆ ਕੇ.ਵੀ-1, ਸੱਦਰ ਕੈਂਟ ਦੀ ਪ੍ਰਿੰਸੀਪਲ ਕੁਸਮ ਮਲਹੋਤਰਾ ਨੇ ਕਿਹਾ ਕਿ ਵੇਖਿਆ ਜਾਵੇ ਤਾਂ ਕੁੜੀਆ ਮੁੰਡਿਆ ਨਾਲੋਂ ਘੱਟ ਨਹੀਂ। ਔਰਤ ਨੂੰ ਪੈਰ ਦੀ ਜੁੱਤੀ ਸਮਝਣ ਵਾਲੇ ਇਸ ਮਰਦ ਪ੍ਰਧਾਨ ਸਮਾਜ ਵਿੱਚ ਸਰਹੱਦ-ਏ-ਪੰਜਾਬ ਸਪੋਰਟਸ ਕਲੱਬ ਜਿਹੀਆਂ ਸੰਸਥਾਵਾਂ ਇੱਕ ਚਾਨਣ ਮੁਨਾਰੇ ਦਾ ਕੰਮ ਕਰਦੀਆਂ ਹਨ। ਅੱਜ ਹਰ ਖੇਤਰ ਵਿੱਚ ਕੁੜੀਆਂ ਮੱਲਾਂ ਮਾਰ ਰਹੀਆਂ ਹਨ ਜਿਸ ਦਾ ਮੁੱਖ ਕਾਰਨ ਹੈ ਸਕੂਲਾਂ ਕਾਲਜਾਂ ਤੇ ਮੀਡੀਆ ਰਾਹੀਂ ਜਾਗਰੂਕਤਾ ਪੈਦਾ ਹੋ ਰਹੀ ਹੈ।ਉਨ੍ਹਾਂ ਅੱਗੇ ਕਿਹਾ ਉਪਰੋਕਤ ਕਲੱਬ ਨੇ ਜੋ ਭਰੂਣ ਹੱਤਿਆ ਨਾਅਰਾ ਮਾਰਿਆ ਉਹ ਬਹੁਤ ਹੀ ਪ੍ਰਸੰਸਾ ਯੋਗ ਕਦਮ ਹੈ।ਇਸ ਮੁਹਿੰਮ ਨਾਲ ਵਿੱਦਿਅਕ ਖੇਡ ਤੇ ਸਮਾਜ ਸੇਵੀਂ ਸੰਸਥਾਵਾਂ ਨੂੰ ਜੁੜਨਾ ਚਾਹੀਦਾ ਹੈ।ਇਹ ਬੜੇ ਮਾਣ ਵਾਲੀ ਗੱਲ ਹੈ ਕਿ ਸਮਾਜ ਸੇਵਕ ਗੁਰਿੰਦਰ ਸਿੰਘ ਮੱਟੂ ਨੇ ਇੰਨੀ ਸੰਖਿਆ ਵਿੱਚ ਵਿਦਿਆਰਥੀਆਂ ਨੂੰ ਇਸ ਮੁਹਿੰਮ ਨਾਲ ਜੋੜਿਆ ਹੈ। ਸਾਨੂੰ ਸਾਰਿਆ ਨੂੰ ਮਿਲ ਕੇ ਇਨ੍ਹਾਂ ਦਾ ਸਹਿਯੋਗ ਦੇਣਾ ਚਾਹੀਦਾ ਹੈ।ਇਸ ਮੌਕੇ ਪ੍ਰਿੰਸੀਪਲ ਕੁਸਮ ਮਲਹੋਤਰਾ ਨੇ ਪ੍ਰਧਾਨ ਮੱਟੂ ਨੂੰ 2518 ਵਿਦਿਆਰਥੀਆਂ ਦਾ ਹਸਤਾਖਰ ਸੰਖਿਆ ਵਾਲਾ ਪ੍ਰਮਾਣ ਪੱਤਰ ਦਿੱਤਾ।ਇਸ ਮੌਕੇ ਸੁਮਿੰਦਰ ਕੌਰ ਗਿੱਲ, ਜਗਜੀਤ ਕੌਰ, ਮਦਨ ਲਾਲ, ਭੁਪਿੰਦਰ ਸਿੰਘ, ਰਜਨੀਸ਼ ਭਾਟੀਆਂ, ਮੋਨਿਕਾ ਭਾਟੀਆ, ਜੇ.ਪੀ. ਸਿੰਘ ਅਤੇ ਚਾਚਾ ਗੁਰਮੀਤ ਸਿੰਘ ਸੰਧੂ ਉਚੇਚੇ ਤੌਰ ਤੇ ਹਾਜਰ ਸੀ।

Check Also

ਗਾਂਧੀ ਜੈਯੰਤੀ ਸਵੱਛਤਾ ਜਾਗਰੂਕਤਾ ਦਿਵਸ ਵਜੋਂ ਮਨਾਈ ਗਈ

ਅੰਮ੍ਰਿਤਸਰ, 6 ਅਕਤੂਬਰ (ਪੰਜਾਬ ਪੋਸਟ ਬਿਊਰੋ) – ਨਗਰ ਨਿਗਮ ਅੰਮ੍ਰਿਤਸਰ ਵੱਲੋਂ ਫਸਟ ਪੰਜਾਬ ਬਟਾਲੀਅਨ ਐਨ.ਸੀ.ਸੀ …

Leave a Reply