Thursday, March 5, 2026

ਸਿਹਤ ਵਿਭਾਗ ਵਲੋਂ ਡੇਂਗੂ /ਚਿਕਨਗੁਨੀਆਂ ਸੰਬਧੀ ਸੰਭਾਵਿਤ ਖੇਤਰਾਂ ‘ਚ ਜਾ ਕੇ ਲੋਕਾਂ ਨੂੰ ਜਾਗਰੂਕ ਕੀਤਾ

ਅੰਮ੍ਰਿਤਸਰ, 24 ਨਵੰਬਰ (ਸੁਖਬੀਰ ਸਿੰਘ) – ਸਿਹਤ ਮੰਤਰੀ ਪੰਜਾਬ ਡਾ. ਬਲਬੀਰ ਸਿੰਘ ਦੇ ਹੁਕਮਾਂ ਅਨੁਸਾਰ ਸਿਵਲ ਸਰਜਨ ਡਾ. ਕਿਰਨਦੀਪ ਕੌਰ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਡੇਂਗੂ/ਚਿਕਨਗੁਨੀਆਂ ਸੰਬਧੀ ਸੰਭਾਵਿਤ ਖੇਤਰਾਂ ਵਿਚ ਜਾ ਕੇ ਲੋਕਾਂ ਨੂੰ ਜਾਗਰੂਕ ਕੀਤਾ ਗਿਆ ਜਿਲ੍ਹਾ ਐਪੀਡਿਮੋਲੋਜਿਸਟ ਡਾ. ਹਰਜੋਤ ਕੌਰ ਦੀ ਅਗਵਾਈ ਹੇਠਾਂ ਸ਼ਹਿਰ ਦੇ ਵੱਖ-ਵੱਖ ਇਲਾਕਿਆਂ ਨਰੈਣਗੜ੍ਹ, ਛੇਹਰਟਾ, ਪੁਤਲੀਘਰ, ਬਟਾਲਾ ਰੋਡ, ਮਜੀਠਾ ਰੋਡ ਅਤੇ ਜਹਾਜ਼ਗੜ੍ਹ ਆਦਿ ਦੇ ਇਲਾਕਿਆਂ ਵਿੱਚ ਡੇਂਗੂ/ਚਿਕਨਗੁਨੀਆਂ ਦੇ ਸਬੰਧ ਵਿੱਚ ਐਂਟੀ ਲਾਰਵਾ ਦੀਆਂ 15 ਟੀਮਾਂ ਵਲੋਂ ਸਮੂਹ ਇਲਾਕੇ ਦੇ ਲਗਭਗ 285 ਘਰਾਂ ਵਿੱਚ ਜਾ ਕੇ ਡੇਂਗੂ/ਚਿਕਨਗੁਨੀਆਂ ਦੇ ਲਾਵਰੇ ਸੰਬਧੀ ਲੋਕਾਂ ਨੂੰ ਜਾਗਰੂਕ ਕੀਤਾ।ਇਸ ਦੌਰਾਨ ਸਮੂਹ ਟੀਮਾਂ ਅਤੇ ਨਰਸਿੰਗ ਕਾਲਜਾਂ ਦੇ ਵਿਦਿਆਰਥੀਆਂ ਵਲੋਂ ਵੱਖ-ਵੱਖ ਘਰਾਂ ਵਿੱਚ ਜਾ ਕੇ ਐਂਟੀ ਲਾਰਵਾ ਗਤੀਵਿਧੀਆਂ ਕਰਵਾਈਆਂ ਗਈਆਂ ਅਤੇ ਲਗਭਗ 8 ਘਰਾਂ ‘ਚੋਂ ਕੰਟੇਨਰਾਂ ਵਿੱਚ ਮਿਲੇ ਲਾਰਵੇ ਨੂੰ ਮੌਕੇ ‘ਤੇ ਨਸ਼ਟ ਕੀਤਾ ਗਿਆ।ਇਹਨਾਂ ਇਲਾਕਿਆਂ ਵਿਚੋਂ ਫੀਵਰ ਸਰਵੇ ਵੀ ਕੀਤਾ ਗਿਆ ਅਤੇ ਬੁਖਾਰ ਦੇ ਮਰੀਜ਼ਾਂ ਬਲੱਡ-ਸੈਂਪਲ ਵੀ ਲਏ ਗਏ।ਇਸ ਦੇ ਨਾਲ ਹੀ ਕਈ ਥਾਵਾਂ ਦੇ ਖੜ੍ਹੇ ਪਾਣੀ ਵਿੱਚ ਕਾਲਾ ਤੇਲ ਪਾਇਆ ਗਿਆ, ਸਪਰੇਅ ਅਤੇ ਫੋਗਿੰਗ ਵੀ ਕਰਵਾਈ ਗਈ।
ਸਿਵਲ ਸਰਜਨ ਡਾ. ਕਿਰਨਦੀਪ ਕੌਰ ਨੇ ਕਿਹਾ ਕਿ ਸਿਹਤ ਵਿਭਾਗ ਪੂਰੀ ਤਰਾਂ ਚੌਕਸ ਹੈ ਅਤੇ ਡੇਂਗੂ ਦੀ ਰੋਕਥਾਮ ਸੰਬਧੀ ਜਿਲੇ੍ਹ ਭਰ ਵਿੱਚ ਡੇਂਗੂ ਵਾਰਡਾਂ ਤਿਆਰ ਕੀਤੀਆਂ ਗਈਆਂ ਹਨ।ਜਿਨ੍ਹਾਂ ਵਿੱਚ ਸਿਵਲ ਹਸਪਤਾਲ ਅੰਮ੍ਰਿਤਸਰ, ਹਰੇਕ ਸਬ ਡਵੀਜ਼ਨਲ ਹਸਪਤਾਲਾਂ ਅਤੇ ਹਰੇਕ ਬਲਾਕ ਪੱਧਰ ‘ਤੇ ਵੀ ਡੇਂਗੂ ਵਾਰਡਾਂ ਬਣਾਈਆਂ ਗਈਆਂ ਹਨ।ਐਂਟੀ ਲਾਰਵਾ ਵਿੰਗ ਵਿੱਚ 15 ਟੀਮਾਂ ਕੰਮ ਕਰ ਰਹੀਆਂ ਜੋ ਕਿ ਰੋਜ਼ਾਨਾਂ ਸ਼ਹਿਰ ਦੇ ਅਲੱਗ-ਅਲੱਗ ਹਿੱਸਿਆਂ ਵਿੱਚ ਖਾਸ ਕਰਕੇ ਹੋਟਸਪੋਟ ਖੇਤਰਾਂ ਵਿੱਚ ਜਾ ਕੇ ਐਂਟੀਲਾਰਵਾ ਗਤੀਵਿਧੀਆ ਕਰ ਰਹੀਆਂ ਹਨ।ਇਸ ਤੋਂ ਇਲਾਵਾ ਸਾਰੇ ਪ੍ਰਾਈਵੇਟ ਹਸਪਤਾਲਾਂ ਅਤੇ ਲੈਬਾਰਟਰੀਆਂ ਨੂੰ ਆਗਾਹ ਕੀਤਾ ਜਾ ਚੁੱਕਿਆ ਹੈ ਕਿ ਕੋਈ ਵੀ ਕੇਸ ਸਾਹਮਣੇ ਆਉਣ ‘ਤੇ ਤੁਰੰਤ ਸਿਹਤ ਵਿਭਾਗ ਨੂੰ ਸੂਚਿਤ ਕੀਤਾ ਜਾਵੇ।
ਇਸ ਮੌਕੇ ਤੇ ਜਿਲ੍ਹਾ ਐਮ.ਈ.ਆਈ.ਓ ਅਮਰਦੀਪ ਸਿੰਘ, ਡਾਕਟਰ ਵਾਲਿਆਂ, ਡਾਕਟਰ ਹਰਮਨ ਸਿੰਘ, ਐਸ.ਆਈ ਗਰਦੇਵ ਸਿੰਘ, ਐਸ.ਆਈ ਸੁਖਦੇਵ ਸਿੰਘ, ਸਮੂਹ ਫੀਲਡ ਵਰਕਰ, ਬ੍ਰੀਡਿੰਗ ਕੈਚਰ ਅਤੇ ਐਂਟੀ ਲਾਰਵਾ ਸਟਾਫ ਹਾਜ਼ਰ ਸਨ।

Check Also

ਖ਼ਾਲਸਾ ਕਾਲਜ ਵਿਖੇ ਬੀ.ਏ.ਆਰ.ਸੀ ਆਊਟਰੀਚ ਪ੍ਰੋਗਰਾਮ ਕਰਵਾਇਆ ਗਿਆ

ਅੰਮ੍ਰਿਤਸਰ, 3 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਦੇ ਭੌਤਿਕ ਵਿਗਿਆਨ ਵਿਭਾਗ ਵੱਲੋਂ ਵਿਦਿਆਰਥੀਆਂ …