Wednesday, May 28, 2025
Breaking News

ਸਰਕਾਰੀ ਆਈ.ਟੀ.ਆਈ ਵਿਖੇ ਇੰਸਟੀਚਿਊਟ ਮੈਨੇਜਮੈਂਟ ਕਮੇਟੀ ਦਾ ਗਠਨ

ਅੰਮ੍ਰਿਤਸਰ, 24 ਨਵੰਬਰ (ਸੁਖਬੀਰ ਸਿੰਘ) – ਸਥਾਨਕ ਸਰਕਾਰੀ ਆਈ.ਟੀ.ਆਈ ਰਣਜੀਤ ਐਵਨਿਊ ਦੇ ਸਿਖਿਆਰਥੀਆਂ ਦੀ ਟ੍ਰੇਨਿੰਗ ਅਤੇ ਪਲੇਸਮੈਂਟ ਨੂੰ ਮੁੱਖ ਰੱਖਦਿਆਂ ਹੋਇਆਂ ਪੰਜਾਬ ਸਰਕਾਰ ਨੇ ਇੰਸਟੀਚਿਊਟ ਮੈਨੇਜਮੈਂਟ ਕਮੇਟੀ ਦਾ ਗਠਨ ਕਰਕੇ ਸ਼ਹਿਰ ਦੇ ਨਾਮਵਰ ਉਦਯੋਗਪਤੀਆਂ ਨੂੰ ਇਸ ਦਾ ਚੇਅਰਮੈਨ ਤੇ ਮੈਂਬਰ ਨਿਯੁੱਕਤ ਕੀਤਾ ਹੈ।ਅੱਜ ਚੇਅਰਮੈਨ ਲਵਤੇਸ਼ ਸਿੰਘ ਸਚਦੇਵਾ ਮਾਲਕ ਨਾਵਲਟੀ ਗਰੁੱਪ ਦੀ ਪ੍ਰਧਾਨਗੀ ਹੇਠ ਬੁਲਾਈ ਗਈ ਮੀਟਿੰਗ ਵਿੱਚ ਰਾਕੇਸ਼ ਕੁਮਾਰ ਡਾਇਰੈਕਟਰ ਗੌਰੀ ਸ਼ੰਕਰ ਇੰਡਸਟਰੀ, ਓਕਾਰ ਸਿੰਘ ਡਾਇਰੈਕਟਰ ਸਿੰਘ ਇੰਡਸਟਰੀ, ਸ੍ਰੀਮਤੀ ਪ੍ਰਿਯੰਕਾ ਗੋਇਲ ਮੈਨੇਜਿੰਗ ਡਾਇਰੈਕਟਰ ਗੋਬਿੰਦ ਯਾਰਨ ਇੰਡਸਟਰੀ, ਅਕਸ਼ੇ ਬਾਂਸਲ ਮੈਨੇਜਿੰਗ ਡਾਇਰੈਕਟਰ ਬਾਂਸਲ ਸਵੀਟਸ ਐਂਡ ਬੇਕਰ, ਡਾਕਟਰ ਰਜਨੀ ਡੋਗਰਾ ਪ੍ਰਿੰਸੀਪਲ ਜਿਲਾ ਰੁਜ਼ਗਾਰ ਅਫਸਰ ਸ਼ਾਮਲ ਸਨ।ਆਈ.ਐਮ.ਸੀ ਦੇ ਮੈਂਬਰ ਸਕੱਤਰ ਅਤੇ ਸੰਸਥਾ ਦੇ ਪ੍ਰਿੰਸੀਪਲ ਇੰਜੀਨੀਅਰ ਸੰਜੀਵ ਸ਼ਰਮਾ ਅਤੇ ਸਾਰੇ ਸਟਾਫ ਨੇ ਉਹਨਾਂ ਦਾ ਸਵਾਗਤ ਕੀਤਾ ਅਤੇ ਸਾਰੀ ਸੰਸਥਾ ਦਾ ਦੌਰਾ ਕਰਵਾਇਆ।ਸੰਸਥਾ ਦਾ ਕੰਮ ਦੇਖ ਕੇ ਚੇਅਰਮੈਨ ਅਤੇ ਬਾਕੀ ਮੈਂਬਰ ਬਹੁਤ ਖੁਸ਼ ਹੋਏ ਅਤੇ ਸੰਸਥਾ ਦੀ ਵੈਲਡਰ ਟਰੇਡ ਦੇ ਸਿਖਿਆਰਥੀਆਂ ਵੱਲੋਂ ਪੌਦਿਆਂ ਦੀ ਸਾਂਭ ਸੰਭਾਲ ਲਈ ਬਣਾਏ ਗਏ ਟ੍ਰੀ ਗਾਰਡਾਂ ਨੂੰ ਪਲਾਂਟਾਂ ਦੇ ਉਪਰ ਸਥਾਪਿਤ ਕੀਤਾ ਗਿਆ।ਚੇਅਰਮੈਨ ਅਤੇ ਮੈਂਬਰਾਂ ਨੇ ਭਰੋਸਾ ਦਿਵਾਇਆ, ਕਿ ਪੰਜਾਬ ਸਰਕਾਰ ਵਲੋਂ ਉਨਾਂ ਨੂੰ ਜੋ ਜ਼ਿੰਮੇਵਾਰੀ ਦਿੱਤੀ ਗਈ ਹੈ, ਉਸ ਅਨੁਸਾਰ ਉਹ ਇਸ ਸੰਸਥਾ ਦੇ ਸਿਖਿਆਰਥੀਆਂ ਨੂੰ ਆਪਣੇ ਅਤੇ ਸ਼ਹਿਰ ਦੇ ਹੋਰ ਉਦਯੋਗਾਂ ਵਿੱਚ ਟ੍ਰੇਨਿੰਗ ਕਰਵਾਉਣਗੇ।

Check Also

ਭਾਰਤ ਵਿਕਾਸ ਪ੍ਰੀਸ਼ਦ ਵਲੋਂ ਖੁਸ਼ਹਾਲ ਜ਼ਿੰਦਗੀ ਦਾ ਈਵੈਂਟ ਕਰਵਾਇਆ

ਭੀਖੀ, 27 ਮਈ (ਕਮਲ ਜ਼ਿੰਦਲ) – ਭਾਰਤ ਵਿਕਾਸ ਪ੍ਰੀਸ਼ਦ ਭੀਖੀ ਵਲੋਂ ਸ਼ਿਵ ਮੰਦਿਰ ਭੀਖੀ ਵਿਖੇ …